ਵਣ ਰੇਂਜ ਵਿਸਥਾਰ ਲੁਧਿਆਣਾ ਨੇ ਫਸਲੀ ਵਿਭਿੰਨਤਾ ਲਈ ਵਣ ਖੇਤੀ ਸਬੰਧੀ ਕਿਸਾਨਾਂ ਲਈ ਇੱਕ ਰੋਜਾ ਜਾਗਰੂਕਤਾ ਵਰਕਸ਼ਾਪ ਲਗਾਈ

(ਸਮਾਜ ਵੀਕਲੀ)- ਵਣ ਮੰਡਲ ਅਫ਼ਸਰ (ਵਿਸਥਾਰ) ਪਟਿਆਲਾ ਸ੍ਰੀਮਤੀ ਵਿੱਦਿਆਸਾਗਰੀ ਆਰ. ਯੂ.(ਆਈ.ਐਫ.ਐਸ.) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਣ ਰੇਂਜ ਵਿਸਥਾਰ ਲੁਧਿਆਣਾ ਵੱਲੋਂ ਪਿੰਡ ਘਡਾਣੀ ਖੁਰਦ ਵਿਖੇ ਵਣ ਵਿਭਾਗ ਦੁਆਰਾ ਚਲਾਈਆਂ ਗਈਆਂ ਸਕੀਮਾਂ “ਫਸਲੀ ਵਿਭਿੰਨਤਾ ਲਈ ਵਣ ਖੇਤੀ ਪਰਿਯੋਜਨਾ”ਅਤੇ “ਈ- ਟਿੰਬਰ ਆਨਲਾਈਨ ਪੋਰਟਲ” ਸਬੰਧੀ ਕਿਸਾਨਾਂ ਲਈ ਇੱਕ ਰੋਜਾ ਜਾਗਰੂਕਤਾ ਵਰਕਸ਼ਾਪ ਲਗਾਈ ਗਈ। ਇਸ ਮੌਕੇ ਵਣ ਰੱਖਿਅਕ ਕੁਲਦੀਪ ਸਿੰਘ ਵੱਲੋਂ ਹਾਜਰੀਨ ਕਿਸਾਨਾਂ ਨੂੰ “ਫਸਲੀ ਵਿਭਿੰਨਤਾ ਲਈ ਵਣ ਖੇਤੀ ਪਰਿਯੋਜਨਾ” ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਵੱਧ ਤੋਂ ਵੱਧ ਬੂਟੇ ਲਗਾ ਕੇ ਇਸ ਸਕੀਮ ਤਹਿਤ ਰਜਿਸਟਰੇਸਨ ਕਰਾਉਣ ਲਈ ਪ੍ਰੇਰਿਤ ਕੀਤਾ। ਵਣ ਰੇਂਜ ਇੰਚਾਰਜ ਸ਼ੀ੍ਮਤੀ ਪਰਨੀਤ ਕੌਰ ਵੱਲੋਂ ਲੱਕੜ ਦੀ ਵੇਚ ਖਰੀਦ ਲਈ ਭਾਰਤ ਦੇ ਪਹਿਲੇ ਆਨਲਾਈਨ ਪੋਰਟਲ “ਈ-ਟਿੰਬਰ” ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ।

ਇਸ ਵਰਕਸ਼ਾਪ ਵਿੱਚ ਵਿਸ਼ੇਸ਼ ਤੌਰ’ਤੇ ਪਹੁੰਚੇ ਖੇਤੀਬਾੜੀ ਵਿਕਾਸ ਅਫ਼ਸਰ, ਦੋਰਾਹਾ ਸ. ਜਸਵੀਰ ਸਿੰਘ ਗੁਲਾਟੀ ਦੁਆਰਾ ਕਿਸਾਨਾਂ ਨਾਲ ਫਸਲੀ ਵਿਭਿੰਨਤਾ ਅਤੇ ਵਣ ਖੇਤੀ ਅਪਨਾਉਣ ਬਾਰੇ ਜਰੂਰੀ ਨੁਕਤੇ ਸਾਂਝੇ ਕੀਤੇ ਗਏ। ਕਿਸਾਨਾਂ ਨਾਲ ਵੱਖ- ਵੱਖ ਵਿਸ਼ਿਆਂ (ਪਲਾਸਟਿਕ ਪ੍ਦੂਸਣ/ਮਿੱਟੀ ਅਤੇ ਪਾਣੀ ਦੀ ਸੰਭਾਲ/ ਪਰਾਲੀ ਨਾ ਸਾੜਣ ਆਦਿ) ‘ਤੇ ਵਿਚਾਰ- ਵਟਾਂਦਰਾ ਕੀਤਾ ਗਿਆ। ਵਰਕਸ਼ਾਪ ਦੌਰਾਨ ਕਿਸਾਨਾਂ ਲਈ ਚਾਹ-ਪਾਣੀ ਅਤੇ ਰਿਫਰੈਸਮੈਂਟ ਦਾ ਪ੍ਬੰਧ ਕੀਤਾ ਗਿਆ । ਪਲਾਸਟਿਕ ਪ੍ਦੂਸਣ ਨੂੰ ਰੋਕਣ ਲਈ ਵਾਤਾਵਰਣ ਬਚਾਉਣ ਦਾ ਸੁਨੇਹਾ ਦਿੰਦੇ ਜੂਟ ਬੈਗ ਅਤੇ ਵਿਭਾਗੀ ਲਿਟਰੇਚਰ ਵੀ ਵੰਡਿਆ ਗਿਆ। ਵਿਸਥਾਰ ਰੇਂਜ ਦੀ ਟੀਮ ਵੱਲੋਂ ਏ. ਡੀ. ਓ. ਦੋਰਾਹਾ ਅਤੇ ਪਿੰਡ ਦੀ ਪੰਚਾਇਤ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਰਪੰਚ ਪਰਮਜੀਤ ਕੌਰ ਪਤਨੀ ਸ੍ ਸਵਰਨਜੀਤ ਸਿੰਘ,ਸਾਬਕਾ ਸਰਪੰਚ ਦਰਸਨ ਸਿੰਘ, ਕੋਪਰੇਟਿਵ ਸੋਸਾਇਟੀ ਸੈਕਟਰੀ ਦਲਜੀਤ ਸਿੰਘ, ਭੁਪਿੰਦਰ ਸਿੰਘ ਪ੍ਧਾਨ ਵੇਰਕਾ ਮਿਲਕ ਸੋਸਾਇਟੀ, ਵਣ ਬਲਾਕ ਅਫਸਰ ਸ. ਸ਼ਮਿੰਦਰ ਸਿੰਘ, ਰਿਟਾਇਰਡ ਵਣ ਰੱਖਿਅਕ ਬਲਵਿੰਦਰ ਸਿੰਘ ਅਤੇ ਪਿੰਡ ਦੇ ਹੋਰ ਪਤਵੰਤੇ ਹਾਜ਼ਰ ਸਨ।
ਬਰਜਿੰਦਰ ਕੌਰ ਬਿਸਰਾਓ…

Previous articleਇੱਕ ਨੰਬਰ ਨਾਲ ਆਪਣੇ ਸਿਹਤ ਰਿਕਾਰਡ ਦੀ ਰੱਖੋ ਜਾਣਕਾਰੀ : ਡਾਕਟਰ ਹਰਦੀਪ ਸ਼ਰਮਾ
Next articleਸ਼ਹਿਰ ਤੋਂ ਦੂਰ