ਰਾਏਕੋਟ (ਸਮਾਜ ਵੀਕਲੀ) ਗੁਰਭਿੰਦਰ ਗੁਰੀ -ਸਾਬਕਾ ਏ.ਡੀ.ਸੀ ਲੇਖਕ ਹਰਚਰਨ ਸਿੰਘ ਸੰਧੂ ਦੀ ਪਲੇਠੀ ਪੁਸਤਕ ‘ਜਿਨ੍ਹਾਂ ਨੈਣ ਨੀਂਦ੍ਰਾਵਲੇ’ ਸਥਾਨਿਕ ਕਸਬਾ ਵਿਖੇ ਸ਼੍ਰੀ ਹਰਕੇਸ਼ ਚੌਧਰੀ ਦੀ ਅਗਵਾਈ ਹੇਠ ਲੋਕ ਅਰਪਿਤ ਕੀਤੀ ਗਈ।ਇਸ ਮੌਕੇ ਉੱਘੇ ਰੰਗ ਕਰਮੀ ਡਾ.ਨਿਰਮਲ ਸਿੰਘ ਜੌੜਾ,ਨੈਸਨਲ ਅਤੇ ਸਟੇਟ ਐਵਾਰਡ ਪ੍ਰਾਪਤ ਲੇਖਕ ਅਮਰੀਕ ਸਿੰਘ ਤਲਵੰਡੀ,ਉੱਘੇ ਨਾਟਕਕਾਰ ਸ਼ਬਦੀਸ਼,ਅਨੀਤਾ ਸ਼ਬਦੀਸ਼, ਅੰਜੂ ਚੌਧਰੀ,ਮਾਸਟਰ ਉਜਾਗਰ ਸਿੰਘ,ਸੁਖਵਿੰਦਰ ਗਿੱਲ,ਕੇ.ਸਾਧੂ,ਦੀਪਕ ਰਾਏ,ਜਰਮਨਜੀਤ ਨੇ ਸਾਬਕਾ ਏ.ਡੀ.ਸੀ ਲੇਖਕ ਹਰਚਰਨ ਸਿੰਘ ਸੰਧੂ ਨੂੰ ਮੁਬਾਕਰਾ ਦਿੰਦਿਆ ਕਿਹਾ ਕਿ ਅਜਿਹੀਆ ਕਿਤਾਬਾ ਲਿਖਣੀਆ ਅੱਜ ਸਮੇਂ ਦੀ ਮੁੱਖ ਲੋੜ ਹਨ ਕਿਉਕਿ ਅੱਜ ਦਾ ਨੌਜਵਾਨ ਵਰਗ ਕਿਤਾਬਾ ਤੋ ਦੂਰ ਹੋ ਕੇ ਮੋਬਾਇਲ ਵਿਚ ਰੁੱਝ ਗਿਆ ਹੈ।ਉਨ੍ਹਾ ਕਿਹਾ ਕਿ ਕਿਤਾਬਾ ਜਿਥੇ ਸਾਨੂੰ ਗਿਆਨ ਵੰਡਦੀਆ ਹਨ।ਉਥੇ ਕਿਤਾਬਾ ਸਾਨੂੰ ਜਿੰਦਗੀ ਜਿਉਣ ਦੀ ਸਹੀ ਸੇਧ ਵੀ ਦਿੰਦਿਆ ਹਨ।ਇਸ ਮੌਕੇ ਦੀਪਕ ਰਾਏ ਨੇੇ ਇੱਕ ਰਚਨਾ ਸਾਂਝੀ ਕੀਤੀ ,ਜਿਸ ਨੂੰ ਸਰੋਤਿਆਂ ਨੇ ਬੇਹੱਦ ਪਸੰਦ ਕੀਤਾ।ਇਸ ਉਪਰੰਤ ਅਨੀਤਾ ਸ਼ਬਦੀਸ਼ ਦੀ ਨਿਰਦੇਸ਼ਨਾ ਹੇਠ ਬਹੁਤ ਹੀ ਪਿਆਰਾ ਨਾਟਕ ‘ਵਕਤ ਤੈਨੂੰ ਸਲਾਮ’ ਖੇਡਿਆ ਗਿਆ ਜਿਸ ਨੂੰ ਦਰਸ਼ਕਾਂ ਨੇ ਬਿਨਾਂ ਅੱਖ ਝਮਕੇ ਵੇਖਿਆ ਅਤੇ ਕਲਾਕਾਰਾਂ ਦੀ ਖਲ੍ਹੋ ਕੇ ਜ਼ੋਰਦਾਰ ਤਾੜੀਆਂ ਵਜਾਕੇ ਹੌਂਸਲਾ ਅਫਜ਼ਾਈ ਕੀਤੀ।ਇਸ ਮੌਕੇ ਉੱਘੇ ਨਾਟਕਕਾਰ ਸ਼ਬਦੀਸ਼ ਅਤੇ ਅਨੀਤਾ ਸ਼ਬਦੀਸ਼ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ।ਅੰਤ ਵਿਚ ਗੀਤਕਾਰ ਅਮਰੀਕ ਸਿੰਘ ਤਲਵੰਡੀ ਨੇ ਵੱਡੀ ਗਿਣਤੀ ਵਿਚ ਪਹੁੰਚੇ ਇਲਾਕਾ ਨਿਵਾਸੀਆ ਅਤੇ ਲੇਖਕਾ ਦਾ ਧੰਨਵਾਦ ਕੀਤਾ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



