HOME ਨੈਸ਼ਨਲ ਹਾਈਵੇ ਤੇ ਖੜੇ ਟਰੱਕ ਦੇ ਪਿੱਛੇ ਵੱਜੀ ਕਾਰ, ਕਾਰ ਸਵਾਰ ਭੈਣ...

ਨੈਸ਼ਨਲ ਹਾਈਵੇ ਤੇ ਖੜੇ ਟਰੱਕ ਦੇ ਪਿੱਛੇ ਵੱਜੀ ਕਾਰ, ਕਾਰ ਸਵਾਰ ਭੈਣ ਭਰਾ ਗੰਭੀਰ ਜ਼ਖ਼ਮੀ, ਜਾਨੀ ਨੁਕਸਾਨ ਦਾ ਬਚਾਅ ਕਾਰ ਦੇ ਉੱਡੇ ਚਿੱਥੜੇ

2

ਬਲਾਚੌਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਪਿੰਡ ਰੱਕੜਾਂ ਨੇੜੇ ਸਰਪੰਚ ਢਾਬੇ ਕੋਲ ਐਕਸੀਡੈਂਟ ਹੋਣ ਦਾ ਸਮਾਂ ਪ੍ਰਾਪਤ ਹੋਇਆ ਹੈ  ਇਸ ਇਸ ਸਬੰਧੀ ਐਸਐਸਐਫ ਦੀ ਟੀਮ ਦੇ ਇੰਚਾਰਜ ਕੁਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਰਾਹਗੀਰ  ਸੂਚਨਾ ਦਿੱਤੀ ਕਿ ਸਰਪੰਚ ਢਾਬਾ ਬਲਾਚੋਰ ਨਜਦੀਕ ਇੱਕ ਐਕਸੀਡੈਂਟ ਹੋ ਗਿਆ ਹੈ ਮੌਕੇ ਤੇ ਜਾ ਕੇ ਦੇਖਿਆ ਤਾਂ ਪਤਾ ਲੱਗਿਆ ਕਿ ਇੱਕ ਕਾਰ ਜਿਸ ਦਾ ਨੰਬਰ ਐਚ ਪੀ 10ਸੀ 4146 ਜਿਸ ਨੂੰ ਕਨਿਸ਼ ਪੁੱਤਰ ਕਮਲ ਚੰਦ ਵਾਸੀ ਜਾਂਗਲਾ,ਹਿਮਾਚਲ ਪ੍ਰਦੇਸ਼ ਚਲਾ ਰਿਹਾ ਸੀ ਜੋ ਕਿ ਆਪਣੀ ਭੈਣ ਰਿਤਿਕਾ ਨਾਲ ਰੋਪੜ੍ਹ ਤੌ ਬਲਾਚੌਰ ਸਾਈਡ ਜਾ ਰਿਹਾ ਸੀ,ਜਦੋਂ ਇਹ ਕਾਰ ਸਰਪੰਚ ਢਾਬੇ  ਦੇ ਸਾਹਮਣੇ ਪਹੁੰਚੀ ਤਾਂ ਨੈਸ਼ਨਲ ਹਾਈਵੇ ਤੇ ਪਹਿਲਾਂ ਤੋਂ ਹੀ ਖੜੇ ਟਰੱਕ ਦੇ ਪਿੱਛੇ ਕਾਰ ਜਾ ਵੱਜੀ ਜਿਸ ਨਾਲ ਕਿ ਦੋਵੇਂ ਗੱਡੀ ਸਵਾਰ ਦੋਵੇਂ ਭੈਣ ਭਰਾ ਗੰਭੀਰ ਜਖਮੀ ਹੋ ਗਏ ।ਹਾਦਸਾ ਇਹਨਾਂ ਜਿਆਦਾ ਭਿਆਨਕ ਸੀ ਕਿ ਕਾਰ ਦੇ ਪੂਰੀ ਤਰਹਾਂ ਨਾਲ ਚਿੱਥੜੇ ਉੱਡ ਗਏ। ਅਤੇ ਟਰੱਕ ਵਾਲਾ ਮੌਕੇ ਤੌ ਫਰਾਰ ਹੋ ਗਿਆ । ਦੋਵੇਂ ਭੈਣ ਭਰਾ ਜਖਮੀਆਂ ਨੂੰ ਰਾਹਗੀਰ ਦੀ ਮਦਦ ਨਾਲ ਇਲਾਜ ਲਈ ਸਿਵਲ ਹਸਪਤਾਲ ਬਲਾਚੌਰ ਪਹੁੰਚਾਇਆ ਗਿਆ। ਐਸ ਐਸ ਐਫ ਦੀ ਟੀਮ ਵਲੋਂ ਕਾਰ ਨੂੰ ਸਾਇਡ ਤੇ ਕਰਵਾ ਕੇ ਆਵਾਜਾਈ ਨੂੰ ਸੂਚਾਰੂ ਢੰਗ ਨਾਲ ਬਹਾਲ ਕਰਵਾਇਆ ਅਤੇ ਹਾਦਸੇ ਸਬੰਧੀ ਕੰਟਰੋਲ ਰੂਮ ਨਵਾਂਸ਼ਹਿਰ ਅਤੇ ਸਦਰ ਥਾਣਾ ਬਲਾਚੌਰ ਨੂੰ ਸੂਚਿਤ ਕਰ ਦਿੱਤਾ ਗਿਆ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਉਲਾਸ ਦੇ ਟੀਚਿਆਂ ਲਈ ਅਧਿਆਪਕਾਂ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ