HOME ਖਹਿਰਾ ਭਰਾਵਾਂ ਨੇ ਇੱਕ ਕਨਾਲ ਜ਼ਮੀਨ ’ਚ ਜੰਗਲ ਲਗਾਇਆ

ਖਹਿਰਾ ਭਰਾਵਾਂ ਨੇ ਇੱਕ ਕਨਾਲ ਜ਼ਮੀਨ ’ਚ ਜੰਗਲ ਲਗਾਇਆ

2
ਰਾਏਕੋਟ   (ਸਮਾਜ ਵੀਕਲੀ)   ਗੁਰਭਿੰਦਰ ਗੁਰੀ -ਗਰੀਨ ਪੰਜਾਬ ਮਿਸ਼ਨ ਦੇ ਮੁੱਖ ਸੰਸਥਾਪਕ ਸਤਪਾਲ ਸਿੰਘ ਦੇਹੜਕਾ ਦੀ ਅਗਵਾਈ ਹੇਠ ਪਿੰਡ ਦੇਹੜਕਾ ਵਿਖੇ ਖਹਿਰਾ ਪਰਿਵਾਰ ਵੱਲੋਂ ਆਪਣੇ ਪੁਰਖਿਆਂ ਦੀ ਯਾਦ ਨੂੰ ਸਮਰਪਿਤ ਇੱਕ ਕਨਾਲ ਜ਼ਮੀਨ ਵਾਤਾਵਰਣ ਦੇ ਹਵਾਲੇ ਕਰਕੇ ਉਸ ਵਿੱਚ ਰਵਾਇਤੀ ਬੂਟਿਆਂ ਦਾ ਜੰਗਲ ਲਾਇਆ ਗਿਆ ਸ਼ਹੀਦ ਬਾਬਾ ਰੂੜ ਸਿੰਘ ਖਹਿਰਾ ਦੀ ਯਾਦ ’ਚ ਕੀਤੇ ਇਸ ਉਪਰਾਲੇ ਰਾਹੀਂ ਖਹਿਰਾ ਭਰਾਵਾਂ ਨੇ ਸਮਾਜ ਅੱਗੇ ਇੱਕ ਨਵੀਂ ਅਤੇ ਪ੍ਰੇਰਨਾਦਾਇਕ ਮਿਸਾਲ ਕਾਇਮ ਕੀਤੀ ਹੈ।ਇਸ ਮੌਕੇ ਉੱਘੇ ਨਾਵਲਕਾਰ ਜਸਵਿੰਦਰ ਸਿੰਘ ਛਿੰਦਾ, ਬਲਵਿੰਦਰ ਸਿੰਘ ਖਹਿਰਾ, ਜਰਨੈਲ ਸਿੰਘ ਖਹਿਰਾ ਅਤੇ ਕਰਨੈਲ ਸਿੰਘ ਖਹਿਰਾ ਦੇ ਖੇਤ ’ਚ ਕਰੀਬ 100 ਫਲਦਾਰ, ਫੁੱਲਦਾਰ ਅਤੇ ਛਾਂਦਾਰ ਬੂਟੇ ਲਾ ਕੇ ਇੱਕ ਛੋਟੇ ਜੰਗਲ ਦੀ ਨੀਂਹ ਰੱਖੀ ਗਈ।ਇਸ ਮੁਹਿੰਮ ਦੀ ਸ਼ੁਰੂਆਤ ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਬੁਰਜ ਗਿੱਲ) ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ, ਪ੍ਰਧਾਨ ਚੰਦ ਸਿੰਘ ਡੱਲਾ, ਬਲਾਕ ਸੰਮਤੀ ਮੈਂਬਰ ਜਥੇਦਾਰ ਸੁਖਦੇਵ ਸਿੰਘ ਖਹਿਰਾ, ਸਰਪੰਚ ਰਾਜਪ੍ਰੀਤ ਕੌਰ ਸਿੱਧੂ,ਨੰਬੜਦਾਰ ਜਸਵੀਰ ਸਿੰਘ ਸਿੱਧੂ, ਸਾਬਕਾ ਪ੍ਰਧਾਨ ਸਰਬਜੀਤ ਸਿੰਘ ਖਹਿਰਾ,ਉੱਘੇ ਸਮਾਜ ਸੇਵਿਕਾ ਬੀਬੀ ਮਨਜੀਤ ਕੌਰ ਦੇਹੜਕਾ ਨੇ ਬੂਟੇ ਲਾ ਕੇ ਕੀਤੀ।ਇਸ ਮੌਕੇ ਮਹਿੰਦਰ ਸਿੰਘ ਕਮਾਲਪੁਰਾ ਨੇ ਕਿਹਾ ਕਿ ਆਲਮੀ ਤਪਸ਼ ਅਤੇ ਵਾਤਾਵਰਣੀ ਸੰਕਟ ਦੇ ਇਸ ਦੌਰ ’ਚ ਰੁੱਖ ਲਗਾਉਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਖਹਿਰਾ ਪਰਿਵਾਰ ਵੱਲੋਂ ਆਪਣੇ ਪੁਰਖਿਆਂ ਦੇ ਨਾਂਅ ’ਤੇ ਜੰਗਲ ਲਾ ਕੇ ਨਾ ਸਿਰਫ਼ ਉਨ੍ਹਾਂ ਦੀ ਯਾਦ ਨੂੰ ਸਤਿਕਾਰ ਦਿੱਤਾ, ਸਗੋਂ ਸਮਾਜ ਨੂੰ ਵਾਤਾਵਰਣ ਬਚਾਉਣ ਦਾ ਸੰਦੇਸ਼ ਵੀ ਦਿੱਤਾ ਗਿਆ ਹੈ।ਗਰੀਨ ਪੰਜਾਬ ਮਿਸ਼ਨ ਦੇ ਸੰਸਥਾਪਕ ਸਤਪਾਲ ਸਿੰਘ ਦੇਹੜਕਾ ਨੇ ਕਿਹਾ ਕਿ ਉਨ੍ਹਾਂ ਦਾ ਲੰਮੇ ਸਮੇਂ ਤੋਂ ਸੁਪਨਾ ਸੀ ਕਿ ਪਿੰਡ  ਦੇਹੜਕਾ ਵਿਚ ਕੋਈ ਅਜਿਹਾ ।ਜੰਗਲ ਸਥਾਪਿਤ ਕੀਤਾ ਜਾਵੇ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਹਰਿਆਵਲ ਅਤੇ ਸਾਫ਼ ਵਾਤਾਵਰਣ ਦਾ ਸੁਨੇਹਾ ਬਣੇ ਉਨ੍ਹਾਂ ਕਿਹਾ ਕਿ ਖਹਿਰਾ ਪਰਿਵਾਰ ਦੇ ਸਹਿਯੋਗ ਨਾਲ ਇਹ ਸੁਪਨਾ ਸਾਕਾਰ ਹੋਇਆ ਹੈ ਅਤੇ ਇਹ ਉਪਰਾਲਾ ਹੋਰਨਾਂ ਲਈ ਵੀ ਪ੍ਰੇਰਣਾ ਬਣੇਗਾ।ਇਸ ਮੌਕੇ ਉਨ੍ਹਾ ਨਾਲ ਬਲਵਿੰਦਰ ਸਿੰਘ ਕਮਾਲਪੁਰਾ, ਪਰਮਜੀਤ ਸਿੰਘ ਸਿੱਧੂ, ਅਮਨਦੀਪ ਸਿੰਘ ਖਹਿਰਾ, ਦਿਲਪ੍ਰੀਤ ਸਿੰਘ ਖਹਿਰਾ, ਰਾਮ ਸਿੰਘ ਰਾਮਾਂ, ਅਵਤਾਰ ਸਿੰਘ ਸਿੱਧੂ, ਚਮਕੌਰ ਸਿੰਘ ਖਹਿਰਾ, ਮਨਪ੍ਰੀਤ ਸਿੰਘ ਸੰਧੂ, ਤਰਨਵੀਰ ਸਿੰਘ ਸੰਧੂ,ਜਗਰਾਜ ਸਿੰਘ,ਸਮੂਹ ਪੰਚਾਇਤ ਦੇਹੜਕਾ ਹਾਜ਼ਰ ਸੀ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਭਗਵਾਨ ਬਾਲਮੀਕ ਜੀ ਦੀ ਯਾਦ ਵਿਚ ਧਾਰਮਿਕ ਸਮਾਗਮ ਕਰਵਾਏ
Next articleਲੇਖਕ ਹਰਚਰਨ ਸਿੰਘ ਸੰਧੂ ਦੀ ਪੁਸਤਕ ‘ਜਿਨ੍ਹਾਂ ਨੈਣ ਨੀਂਦ੍ਰਾਵਲੇ’ ਲੋਕ ਅਰਪਿਤ