ਬਲਾਚੌਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਕਾਂਗਰਸ ਪਾਰਟੀ ਦਾ ਵਰਕਰ ਭਵਿੱਖ ਲਈ ਪੂਰੀ ਤਰਾਂ ਤਿਆਰ ਹੈ ਇਹੋ ਕਹਿਣਾ ਹੈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਪ੍ਰਧਾਨ ਅਜੇ ਮੰਗੂਪੁਰ ਦਾ। ਬੀਤੇ ਦਿਨੀ ਐਸ ਆਈ ਆਰ ਨਾਲ ਸੰਬੰਧਿਤ ਕਾਂਗਰਸ ਪਾਰਟੀ ਦਫਤਰ ਬਲਾਚੌਰ ਵਿਖੇ ਇੱਕ ਅਹਿਮ ਮੀਟਿੰਗ ਕੀਤੀ ਗਈ, ਜਿਸ ਵਿੱਚ ਕਾਂਗਰਸ ਪਾਰਟੀ ਵੱਲੋਂ ਤੈਨਾਤ ਕੀਤੇ ਗਏ ਸਾਰੇ ਹੀ ਬੀ ਬੀ ਐਲ ਏ ਨੇ ਬੜੇ ਉਤਸਾਹ ਨਾਲ ਮੀਟਿੰਗ ਵਿੱਚ ਹਿੱਸਾ ਲਿਆ। ਮੀਟਿੰਗ ਦੀ ਅਗਵਾਈ ਕਰਦਿਆਂ ਸ਼੍ਰੀ ਵਿਕਾਸ ਸੰਗਰ ਐਸ ਆਈ ਆਰ ਕੋ-ਆਰਡੀਨੇਟਰ ਵੱਲੋਂ ਸਾਰੇ ਹੀ ਕਾਂਗਰਸੀ ਸਾਥੀਆਂ ਨੂੰ ਉਨ੍ਹਾਂ ਦੀਆਂ ਡਿਊਟੀਆਂ ਤੋਂ ਜਾਣੂ ਕਰਾਇਆ ਗਿਆ। ਇਸ ਉਪਰੰਤ ਸ਼੍ਰੀ ਅਮ੍ਰਿਤਪਾਲ ਭੋਸਲੇ ਵੱਲੋਂ ਵਿਸਤਾਰ ਪੂਰਵਕ ਐਸ ਆਈ ਆਰ ਬਾਰੇ ਸਮਝਾਇਆ ਗਿਆ ਅਤੇ ਇਸ ਦੀ ਮੱਹਤਤਾ ਬਾਰੇ ਦੱਸਿਆ ਗਿਆ। ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਵੱਲੋਂ ਆਪਣੇ ਸਾਰੇ ਹੀ ਸਾਥੀਆਂ ਨੂੰ ਭਵਿੱਖ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਸੰਬੰਧੀ ਮਿਹਨਤ ਕਰਨ ਲਈ ਪ੍ਰੇਰਿਆ ਗਿਆ ਜਿਸ ਤੇ ਸਾਰੇ ਹੀ ਸਾਥੀਆਂ ਵੱਲੋਂ ਹੱਥ ਖੜੇ ਕਰ ਉਨ੍ਹਾਂ ਨੂੰ ਮਨਜ਼ੂਰੀ ਅਤੇ ਆਸ਼ਵਾਸਨ ਦਿੱਤਾ ਗਿਆ ਕਿ ਕਾਂਗਰਸ ਪਾਰਟੀ ਦਾ ਹਰ ਇੱਕ ਵਰਕਰ ਅਜੇ ਮੰਗੂਪੁਰ ਅਤੇ ਕਾਂਗਰਸ ਪਾਰਟੀ ਲਈ ਦਿਨ-ਰਾਤ ਇੱਕ ਕਰ ਦੇਵੇਗਾ। ਇਸ ਮੀਟਿੰਗ ਉਪਰੰਤ ਐਸ ਆਈ ਆਰ ਨਾਲ ਸੰਬੰਧਿਤ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਜਿਸ ਵਿੱਚ ਐਸ ਆਈ ਆਰ ਬਾਰੇ ਤੱਥਾਂ ਨੂੰ ਜਨਤਕ ਕੀਤਾ ਗਿਆ। ਇਸ ਮੌਕੇ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ, ਸ਼੍ਰੀ ਵਿਕਾਸ ਸੰਗਰ ਐਸ ਆਈ ਆਰ ਕੋ-ਆਰਡੀਨੇਟਰ, ਸ਼੍ਰੀ ਅਮ੍ਰਿਤਪਾਲ ਭੋਸਲੇ, ਮੋਹਨ ਲਾਲ ਸੰਧੂ ਬਲਾਕ ਪ੍ਰਧਾਨ ਬਲਾਚੌਰ, ਤਿਲਕ ਰਾਜ ਸੂਦ ਬਲਾਕ ਪ੍ਰਧਾਨ ਸੜੋਆ, ਧਰਮਪਾਲ ਸਾਬਕਾ ਚੇਅਰਮੈਨ, ਨਾਨਕ ਸਿੰਘ ਜੰਡੀ ਚੇਅਰਮੈਨ ਬਲਾਕ ਸੰਮਤੀ ਬਲਾਚੌਰ, ਪ੍ਰੇਮ ਕੁਮਾਰ ਚੇਅਰਮੈਨ ਜਵਾਹਰ ਬਾਲ ਮੰਚ, ਰਾਜਿੰਦਰ ਸਿੰਘ ਸ਼ਿੰਦੀ ਦਫਤਰ ਸੱਕਤਰ ਡੀ.ਸੀ.ਸੀ., ਸੁਰਿੰਦਰ ਸ਼ਿੰਦਾ ਬੁਲਾਰਾ ਡੀ.ਸੀ.ਸੀ. ਅਤੇ ਕਾਂਗਰਸ ਪਾਰਟੀ ਦੇ ਮਿਹਨਤੀ ਵਰਕਰ ਹਾਜ਼ਰ मठ ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



