ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)– ਕਰੱਪਸ਼ਨ ਇਨਫਾਰਮੇਸ਼ਨ ਟੀਮ ਵਲੋਂ ਚਰਨਜੀਤ ਸਿੰਘ ਚੰਨੀ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਦੇ ਪ੍ਰਧਾਨ ਐਡਵੋਕੇਟ ਡਾ ਗੋਰਵ ਅਰੋੜਾ ਨਿਰਦੇਸ਼ਕ ਪੰਜਾਬ ਤੇ ਵਾਇਸ ਪ੍ਰਧਾਨ ਜਸਵੀਰ ਸਿੰਘ ਕਲੋਤਰਾ ਦੀ ਅਗਵਾਈ ਹੇਠ ਨਵਾਂਸ਼ਹਿਰ ਵਿਖੇ ਟੀਮ ਵਲੋਂ ਫੁੱਲਦਾਰ ਤੇ ਛਾਂਦਾਰ ਬੂਟੇ ਲਗਾਏ ਗਏ। ਜਿਸ ਵਿਚ ਛਾਂ ਵਾਲੇ ਬੂਟੇ ਨਿੰਮਾਂ, ਦਰੇਕਾਂ ਵੀ ਲਗਾਏ ਗਏ। ਇਸ ਮੌਕੇ ਤਕਰੀਬਨ 100 ਤੋਂ ਵੱਧ ਬੂਟੇ ਲਗਾਏ ਗਏ । ਉਕਤ ਪੌਦੇ ਭਰੋ ਮਜਾਰਾ,ਨਾਗਰਾ, ਮਜਾਰਾ ਰਾਜਾ ਸਾਹਿਬ ਤੱਕ ਲਗਾਏ ਗਏ। ਇਸ ਮੌਕੇ ਬੋਲਦਿਆਂ ਸਮੂਹ ਸੇਵਾਦਾਰਾਂ ਨੇ ਕਿਹਾ ਕਿ ਇੱਕ ਰੁੱਖ ਸੌ ਸੁਖ ਆਪਾਂ ਸਾਰਿਆ ਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ, ਜਿਸ ਨਾਲ ਪੰਜਾਬ ਦੇ ਵਾਤਾਵਰਨ ਨੂੰ ਬਚਾਇਆ ਜਾ ਸਕੇ। ਜਿਸ ਨਾਲ ਅਸੀਂ ਸਾਫ ਸੁਥਰੀ ਆਕਸੀਜਨ ਲੈ ਸਕਦੇ ਹਾਂ। ਇਸ ਮੌਕੇ ਦੀਪਕ ਰਾਏ, ਪਿ੍ੰਸ ਖਾਨਖਾਨਾ, ਲਾਲੀ ਬਾਸੀ ਅੱਪਰਾ, ਬਿੰਦੂ ਅੱਪਰਾ, ਬੌਬੀ ਨਾਗਰਾ, ਨਿੱਕਾ ਗੁਣਾਚੌਰੀਆਂ ਵੀ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly






