ਹਾਏ ਨੀ ਸਿਆਸਤੇ !!

(ਸਮਾਜ ਵੀਕਲੀ)

ਮਿਲੂ ਸਭ ਨੂੰ ਮੁਫਤ ਹੀ ਬਿਜਲੀ
ਪਾਗਲਖਾਨੇ ਪੈਣ ਭੰਗੜੇ !

ਵੰਡੀ ਜਾਨਾਂ ਐਂ ‘ਮਰਾਰਜਾ’ ਬਣਕੇ
ਪੈਸੇ ਦੱਸ ਕਿੱਥੋਂ ਆਉਣਗੇ !

ਪਹਿਲਾਂ ਚੋਣਾਂ ਤੋਂ ਵੰਡਣਗੇ ਲਾਰੇ
“ਕਰੰਟ” ਲੱਗੂ ਚੋਣਾਂ ਮਗਰੋਂ !

ਗੱਪਾਂ ਮਾਰਨ ਬੜੀ ਦੂਰੋਂ ਆਇਆ
ਗੱਪਾਂ ਦੇ ਇੱਥੇ ਪਿਉ ਬੈਠੇ ਆ !

ਰਾਜਨੀਤੀ ਦੇ ਵਪਾਰੀ ਨਵੇਂ ਆਏ
ਮੰਡੀ ਵਿਚ ਲੁੱਟ ਮਚ ਗਈ !

ਜਿਹੜੇ ਧੋਬੀ ਆਲੇ ਘਰ ਦੇ ਨਾ ਘਾਟ ਦੇ
ਸਿਆਸਤਾਂ ਦਾ ਭਾਅ ਪੁੱਛਦੇ !

ਆਮ ਆਦਮੀ ਬਣਨ ਦਾ ਨੁਸਖਾ
ਗਲ਼ ਵਿਚੋਂ ਟਾਈ ਲਾਹ ਦਿਉ !

ਜੇ ਤੂੰ ਦੇਖਣੇ ਸਿਆਸਤਾਂ ਦੇ ਰੰਗ ਐ
ਘੁੰਮ ਪਹਿਲਾਂ ਗਲ਼ੀਉ-ਗਲ਼ੀ !

ਆਟਾ ਦਾਲ ਦੇ ਨਸ਼ੇ ‘ਤੇ ਲਾ ਕੇ ਲੋਕੀ
“ਸੱਤ ਤਾਰਾ” ਆਪ ਹੋ ਗਏ !

ਇਸ ਧਰਤੀ ਨੂੰ ਸਵਰਗ ਬਨਾਉਣ ਦਾ
ਲਾਰਾ ਲਾ ਕੇ ਵੋਟਾਂ ਲੁੱਟਦੇ !

ਆਮ ਲੋਕ ਨਹੀਂ ਏਜੰਡੇ ਵਿਚ ਇਨ੍ਹਾਂ ਦੇ
ਧਨਾਢਾਂ ਦੀ ਕਰਨ ਚਾਕਰੀ !

ਲੋਕਾ ਕਦੋਂ ਤੱਕ ਦੁੱਖ ਰਹੇਂਗਾ ਭੋਗਦਾ
ਏਕਾ ਕਰ ਜਿੱਤ ਜਾਵੇਂਗਾ !!

ਕੇਹਰ ਸ਼ਰੀਫ਼

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੁਲ਼ਦੂ ਨਿਰਨੇ ਕਾਲ਼ਜੇ ਬੋਲਿਆ
Next articleਪੁੱਤ ਪ੍ਰਦੇਸੀ