HOME ਲੱਖ ਦਾਤਾ ਦੀ ਯਾਦ ਵਿਚ ਸਲਾਨਾ ਛਿੰਝ ਉਧੋਵਾਲ – ਬੁਲੰਦਾ ਦਾ ਪਟਕਾ...

ਲੱਖ ਦਾਤਾ ਦੀ ਯਾਦ ਵਿਚ ਸਲਾਨਾ ਛਿੰਝ ਉਧੋਵਾਲ – ਬੁਲੰਦਾ ਦਾ ਪਟਕਾ ਭੁਪਿੰਦਰ ਅਜਨਾਲਾ ਨੇ ਜਿਤਿਆ ਪਿੰਦਰ ਪੰਡੋਰੀ ਨੇ ਦੋ ਚਾਰ -ਚਾਰ ਲੱਖ ਦੀ ਗ੍ਰਾਂਟ ਦਿੱਤੀ

6

ਨਕੋਦਰ ਮਹਿਤਪੁਰ (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ)  ਲੱਖ ਦਾਤਾ ਦੀ ਯਾਦ ਵਿੱਚ ਪਿੰਡ ਉਧੋਵਾਲ-ਬੁਲੰਦਾ ਦਾ ਸਲਾਨਾ ਛਿੰਝ ਮੇਲਾ ਪਿੰਡ ਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ 41000 ਹਜ਼ਾਰ ਪਟਕੇ ਦੀ ਇਨਾਮੀ ਕੁਸ਼ਤੀ ਭੁਪਿੰਦਰ ਅਜਨਾਲਾ ਵੱਲੋਂ ਰੋਸ਼ਨ ਦਿਲੀਂ ਨੂੰ ਢਾਹ ਕੇ ਜਿੱਤੀ ਅਤੇ ਦੂਜੀ 31000 ਹਜ਼ਾਰ ਦੀ ਇਨਾਮੀ ਕੁਸ਼ਤੀ ਦਾ ਪਟਕਾ ਰਵੀ ਵੇਹਰਾ ਨੇ ਮਨੀ ਆਲਮਗੀਰ ਨੂੰ ਢਾਹ ਕੇ ਆਪਣੇ ਨਾਮ ਕੀਤਾ। ਇਸ ਮੌਕੇ ਕਬੱਡੀ ਦੇ ਉਘੇ ਅੰਤਰਰਾਸ਼ਟਰੀ ਖਿਡਾਰੀ ਅਤੇ ਮੌਜੂਦਾ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਵੱਲੋਂ ਪਟਕੇ ਦੀਆਂ ਇਨਾਮੀ ਕੁਸ਼ਤੀਆਂ ਦੀ ਸ਼ੁਰੂਆਤ ਕਰਵਾਈ। ਬਤੌਰ ਮੁੱਖ ਮਹਿਮਾਨ ਹਾਜ਼ਰ ਪੰਡੋਰੀ ਵੱਲੋਂ ਨੋਜਵਾਨੀ ਨੂੰ ਨਸ਼ਿਆਂ ਦਾ ਤਿਆਗ ਕਰਨ ਅਤੇ ਸਿਹਤਮੰਦ ਬਣਨ ਦੇ ਨਾਲ ਨਾਲ ਚੰਗੀ ਸੋਚ ਦੇ ਧਾਰਨੀ ਹੋਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਪੰਡੋਰੀ ਵੱਲੋਂ ਜਿਥੇ ਆਏ ਮਹਿਮਾਨਾਂ ਦਾ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਉਥੇ ਉਨ੍ਹਾਂ ਵੱਲੋਂ ਪਿੰਡ ਉਧੋਵਾਲ ਅਤੇ ਪਿੰਡ ਬੁਲੰਦਾ ਨੂੰ ਚਾਰ -ਚਾਰ ਲੱਖ ਦੀ ਗ੍ਰਾਂਟ ਵੀ ਤਕਸੀਮ ਕੀਤੀ।ਇਸ ਮੌਕੇ ਮਜੂਦਾ ਸਰਪੰਚ ਪ੍ਰੇਮ ਲਾਲ, ਲੰਬੜਦਾਰ ਸਾਬਕਾ ਸਰਪੰਚ ਜੋਜਫ ਗਿੱਲ, ਮੈਂਬਰ ਪੰਚਾਇਤ , ਲੱਖੀ ਖੇਲਾ, ਲੱਖਾ ਤੇਜੀ,ਮਾਸਟਰ ਸੁਦੇਸ਼ ਗਿੱਲ ,ਅਮਰ ਪੀਟਰ, ਰਾਜਵਿੰਦਰ ਕੌਰ,ਰਵੀ ਸਿੱਧੂ,ਜੋਂਟੀ ਪੰਚ,ਮੋਨੂੰ ਕੰਠ, ਕਾਕਾ ਪੰਚ,ਸੋਢੀ ਠੇਕੇਦਾਰ, ਸ਼ੀਪੂ ਸੈਕਟਰੀ,ਸ਼ੀਲਾ,ਸੋਨੂੰ ਗਿੱਲ,ਹੈਪੀ ਘਾਰੂ,ਰਾਹੁਲ ਦੁਬਈ ਆਦਿ ਹਾਜ਼ਰ ਸਨ।

Previous articleਨਰ ਜਠੇਰਿਆ ਦਾ ਸਲਾਨਾ ਜੋੜ ਮੇਲਾ ਮੁਨਾਇਆ
Next articleTestament of Human Experiences: ‘Contemporary Global Fiction’