ਚੰਡੀਗੜ੍ਹ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਮੇਅਰ ਦੀ ਚੋਣ ਹੋਣ ਤੋਂ ਲੈ ਕੇ ਹੁਣ ਤੱਕ ਕਾਫ਼ੀ ਕੁਝ ਸਾਹਮਣੇ ਆਇਆ ਪਹਿਲਾਂ ਜਦੋਂ ਮੇਅਰ ਦੀ ਚੋਣ ਹੋਈ ਤਾਂ ਉਸ ਵਿੱਚ ਭਾਜਪਾ ਨੇ ਸਿੱਧਾ ਹੀ ਧੱਕਾ ਕੀਤਾ ਤੇ ਸਾਰੀ ਕਾਰਵਾਈ ਰੱਦ ਕਰਨੀ ਪਈ। ਉਸ ਤੋਂ ਬਾਅਦ ਅੱਜ ਚੰਡੀਗੜ੍ਹ ਦੇ ਮੇਅਰ ਸਬੰਧੀ ਵੋਟਾਂ ਪਈਆਂ ਇਸ ਮੇਅਰ ਚੋਣ ਵਿੱਚ ਆਪ ਤੇ ਕਾਂਗਰਸ ਦਾ ਗਠਜੋੜ ਸੀ ਜਿਨਾਂ ਨੇ ਆਪਣੀ ਉਮੀਦਵਾਰ ਸ਼੍ਰੀਮਤੀ ਪ੍ਰੇਮ ਲਤਾ ਨੂੰ ਬਣਾਇਆ ਸੀ ਪਰ ਇਸ ਮੌਕੇ ਭਾਜਪਾ ਦੀ ਮੇਅਰ ਹਰਪ੍ਰੀਤ ਕੌਰ ਬਬਲਾ ਬਾਜੀ ਜਿੱਤ ਗਈ। ਇਸ ਦਰਮਿਆਨ ਬਬਲਾ ਨੂੰ 19 ਵੋਟਾਂ ਮਿਲੀਆਂ ਜਦ ਕਿ ਆਪ ਦੇ ਕਾਂਗਰਸ ਦੀ ਸਾਂਝੀ ਉਮੀਦਵਾਰ ਪਰੇਮ ਲਤਾ ਨੂੰ 17 ਵੋਟਾਂ ਹੀ ਮਿਲੀਆਂ ਆਪ ਤੇ ਕਾਂਗਰਸ ਦੇ ਗੱਠਜੋੜ ਦਰਮਿਆਨ ਵੀ ਭਾਜਪਾ ਬਾਜ਼ੀ ਮਾਰਨ ਵਿੱਚ ਸਫਲ ਹੋ ਗਈ ਇਹ ਚਰਚਾ ਸਭ ਪਾਸੇ ਚੱਲ ਰਹੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj