(ਸਮਾਜ ਵੀਕਲੀ)
ਰਾਜੇਸ਼ ਭਬਿਆਣਾ
ਲਾਸ਼ਾਂ ਦੇ ਢੇਰ ਕਬਰਸਤਾਨ ਹੋਣਗੇ।
ਜੰਗ ਜੇ ਲੱਗੀ ਤਾਂ ਨੁਕਸਾਨ ਹੋਣਗੇ।
ਜਿੱਤਣਗੇ ਇਨਸਾਨੀਅਤ ਨੂੰ ਹਾਰ ਕੇ,
ਡਰ ਖ਼ੌਫ਼ ‘ਚ ਸਹਿਮੇਂ ਇਨਸਾਨ ਹੋਣਗੇ।
ਅਵਾਮ ਤਾਂ ਰੋਵੇਂਗੀ ਮਾਰ ਮਾਰ ਭੁੱਬਾਂ,
ਖ਼ੁਸ਼ ਤਾਂ ਬਸ ਹੁਕਮਰਾਨ ਹੋਣਗੇ।
ਮਰਨਗੇ ਜਵਾਨ ਪੁੱਤ ਤਾਂ ਮਾਵਾਂ ਦੇ
ਘਰਾਂ ਦੇ ਘਰ ਖੰਡਰ ਵੀਰਾਨ ਹੋਣਗੇ।
ਗ਼ੁਰਬਤ ਦਾ ਨੰਗਾ ਨਾਚ ਹੋਵੇਗਾ,
ਟੀਵੀ ਤੇ ਭਾਰਤ ਪਾਕਿਸਤਾਨ ਹੋਣਗੇ।
ਅੰਬਰ ਤੀਕ ਗਰਦੋ ਗੁਬਾਰ ਚੜ੍ਹੇਗੀ,
ਧਰਤ ਤੇ ਬੈਠ ਕੇ ਨਾ ਧਿਆਨ ਹੋਣਗੇ।
ਭਬਿਆਣੇ ਵਾਲਿਆ ਅਮਨ ਚਾਹੀਦਾ,
ਕਿਸੇ ਵੀ ਯੁੱਗ ਨਾ ਯੁੱਧ ਪ੍ਰਵਾਨ ਹੋਣਗੇ।



