ਪਿੰਡ ਪਾਸਲਾ ਵਿਖੇ ਬੰਗੜ ਜਠੇਰਿਆਂ ਦਾ ਸਲਾਨਾ 5 ਨਵੰਬਰ ਨੂੰ ਲੱਗਣ ਵਾਲਾ ਜੋੜ ਮੇਲਾ ਮੁਲਤਵੀ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) ਬੰਗੜ ਜਠੇਰੇ ਪ੍ਰਬੰਧਕ ਕਮੇਟੀ ਪਾਸਲਾ ਦੀ ਹੋਈ ਇਕ ਵਿਸ਼ੇਸ਼ ਮੀਟਿੰਗ ਵਿਚ ਪ੍ਰਬੰਧਕਾਂ ਨੇ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਕਿ ਇਸ ਵਾਰ ਕਰੋਨਾ ਮਹਾਂਮਾਰੀ ਨੂੰ ਮੁੱਖ ਰੱਖਦਿਆਂ 5 ਨਵੰਬਰ ਦਾ ਸਲਾਨਾ ਬੰਗੜ ਜਠੇਰਿਆਂ ਦਾ ਜੋੜ ਮੇਲਾ ਮੁਕੰਮਲ ਤੌਰ ਤੇ ਮੁਲਤਵੀ ਕਰਦਿਆਂ ਬੰਦ ਕਰ ਦਿੱਤਾ ਗਿਆ ਹੈ। ਪ੍ਰਧਾਨ ਲੇਖ ਰਾਜ ਬੰਗੜ, ਹਰਬੰਸ ਲਾਲ ਵਾਈਸ ਪ੍ਰਧਾਨ, ਮੇਹਰ ਚੰਦ ਜਨਰਲ ਸਕੱਤਰ, ਗਿਰਧਾਰੀ ਲਾਲ ਕੈਸ਼ੀਅਰ, ਦੇਸ ਰਾਜ, ਹੁਸਨ ਰਾਜ, ਊਧਮ ਸਿੰਘ ਸ਼ਾਮਚੁਰਾਸੀ ਅਤੇ ਜਸਵਿੰਦਰ ਢੱਡਾ ਸਮੇਤ ਕਈ ਹੋਰ ਪ੍ਰਬੰਧਕਾਂ ਨੇ ਸੰਗਤ ਨੂੰ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਬੇਨਤੀ ਕੀਤੀ ਹੈ ਕਿ ਇਸ ਵਾਰ ਮੇਲਾ ਮੁਕੰਮਲ ਬੰਦ ਹੈ ਅਤੇ ਸੰਗਤ ਆਪਣੇ ਘਰੋ ਘਰੀਂ ਹੀ ਆਪਣੇ ਪਿੱਤਰਾਂ ਨੂੰ ਨਤਮਸਤਕ ਹੋਵੇ।

Previous articleਪੀ ਐਸ ਯੂ ਟੈਕਨੀਕਲ ਸਰਵਿਸਜ਼ ਯੁਨੀਅਨ ਨੇ ਆਰਥਿਕ ਸਹਾਇਤਾ ਦਾ ਚੈਕ ਕੀਤਾ ਪ੍ਰਦਾਨ
Next articleਅੰਬੇਡਕਰ ਫੋਰਸ ਨਸਰਾਲਾ ਵਿਖੇ ਫੂਕੇਗੀ ਸਰਕਾਰ ਦਾ ਪੁਤਲਾ- ਨਹਿਰੂ