HOME ਇਹ ਹੈ ਮਾਛੀਵਾੜਾ ਦਾ ਥਾਣਾ, ਰਿਸ਼ਵਤ ਲੈਣ ਲਈ ਰੱਖਿਆ ਮੁਲਾਜ਼ਮ ਪੁਰਾਣਾ

ਇਹ ਹੈ ਮਾਛੀਵਾੜਾ ਦਾ ਥਾਣਾ, ਰਿਸ਼ਵਤ ਲੈਣ ਲਈ ਰੱਖਿਆ ਮੁਲਾਜ਼ਮ ਪੁਰਾਣਾ

3
ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਕਿਸੇ ਵੀ ਦੇਸ਼ ਦੇ ਵਿੱਚ ਲੋਕਾਂ ਦੇ ਜਾਨ ਮਾਲ ਦੀ ਰੱਖਿਆ ਦੇ ਲਈ ਪੁਲਿਸ ਦਾ ਵਿਸ਼ੇਸ਼ ਰੋਲ ਹੁੰਦਾ ਹੈ ਤੇ ਸੁਰੱਖਿਆ ਕਰਮੀ ਇਸ ਕੰਮ ਲਈ ਭਰਤੀ ਕੀਤੇ ਜਾਂਦੇ ਹਨ। ਇਸੇ ਤਰ੍ਹਾਂ ਹੀ ਸਾਡੇ ਦੇਸ਼ ਤੇ ਰਾਜਾਂ ਦੇ ਵਿੱਚ ਪੁਲਿਸ ਲੋਕਾਂ ਦੀ ਜਾਨ ਮਾਲ ਰੱਖਿਆ ਸੇਵਾ ਲਈ ਹੈ ਪਰ ਪੰਜਾਬ ਵਿੱਚ ਅਨੇਕਾਂ ਥਾਵਾਂ ਉੱਤੇ ਪੁਲਿਸ ਦੀਆਂ ਅਜਿਹੀਆਂ ਗੱਲਾਂ ਸਾਹਮਣੇ ਆਉਂਦੀਆਂ ਹਨ ਜਿਸ ਨੂੰ ਦੇਖ ਕੇ ਹੈਰਾਨ ਪਰੇਸ਼ਾਨ ਹੋ ਜਾਈਦਾ ਕਿ ਲੋਕਾਂ ਦੀ ਸੇਵਾ ਕਰਨ ਵਾਲੀ ਪੰਜਾਬ ਪੁਲਿਸ ਆਹ ਕੁਝ ਵੀ ਕਰਦੀ ਹੈ ਉੰਝ ਤਾਂ ਪੁਲਿਸ ਦੇ ਨਾਲ ਰਿਸ਼ਵਤ ਦਾ ਰਿਸ਼ਤਾ ਕੋਈ ਨਵਾਂ ਨਹੀਂ, ਇਹ ਚੱਲਿਆ ਹੀ ਆ ਰਿਹਾ ਹੈ ਪਰ ਇੱਕ ਗੱਲ ਹੋਰ ਵੀ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਸਾਰੀ ਪੁਲਿਸ ਇੱਕੋ ਜਿਹੀ ਵੀ ਨਹੀਂ ਹੈ ਅਜਿਹੇ ਪੁਲਿਸ ਅਧਿਕਾਰੀ ਵੱਡੇ ਛੋਟੇ ਮੁਲਾਜ਼ਮ ਅਫ਼ਸਰ ਵੀ ਹਨ ਜੋ ਰਿਸ਼ਵਤ ਦਾ ਇੱਕ ਪੈਸਾ ਵੀ ਨਹੀਂ ਲੈਂਦੇ ਤੇ ਦੂਜੇ ਪਾਸੇ ਅਜਿਹੇ ਅਧਿਕਾਰੀ ਹਨ ਜਿਹੜੇ ਸਵੇਰੇ ਉੱਠ ਕੇ ਪਹਿਲਾਂ ਇਹ ਦੇਖਦੇ ਹਨ ਕਿ ਅੱਜ ਕਿਹੜੀ ਸਾਮੀ ਫਸਾਈ ਜਾਵੇ। ਆਪਾਂ ਰੋਜਾਨਾ ਹੀ ਇਹ ਸਭ ਕੁਝ ਦੇਖਦੇ ਹਾਂ ਤੇ ਕਈ ਵਾਰ ਆਪਣੇ ਨਾਲ ਬੀਤਦਾ ਵੀ ਹੈ।
    ਪੁਲਿਸ ਜਿਲਾ ਖੰਨਾ ਦੇ ਅਧੀਨ ਪੈਦੇਂ ਥਾਣਾ ਮਾਛੀਵਾੜਾ ਦੇ ਵਿੱਚ ਆਪਣੇ ਆਪ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਬੀਤੇ ਦਿਨੀ ਸਾਹਮਣੇ ਆਇਆ ਕਿ ਇਸ ਥਾਣੇ ਦੇ ਵਿੱਚ ਪੁਲਿਸ ਨੇ ਥਾਣੇ ਨਾਲ ਸੰਬੰਧਿਤ, ਰਿਸ਼ਵਤ ਲੈਣ ਲਈ ਪੁਲਿਸ ਦੇ ਹੀ ਸੇਵਾ ਮੁਕਤ ਅਧਿਕਾਰੀ ਰੱਖੇ ਹੋਏ ਹਨ। ਵੈਸੇ ਇਹ ਖੇਲ ਤਾਂ ਊ ਕਾਫੀ ਦੇਰ ਤੋਂ ਚਲਦਾ ਹੈ ਪਰ ਬੀਤੇ ਦਿਨੀ ਇਸ ਸਾਰੇ ਕਾਸੇ ਦਾ ਪਰਦਾਫਾਸ਼ ਉਸ ਵੇਲੇ ਹੋਇਆ ਜਦੋਂ ਇੱਕ ਕੇਸ ਦੇ ਵਿੱਚ ਦਸ ਹਜ਼ਾਰ ਦੀ ਰਿਸ਼ਵਤ ਲੈਣ ਦੇ ਲਈ ਸਾਬਕਾ ਪੁਲਿਸ ਮੁਲਾਜ਼ਮ ਬਲਵਿੰਦਰ ਸਿੰਘ ਹੀ ਰਿਸ਼ਵਤ ਦੇ ਮਾਮਲੇ ਦੇ ਵਿੱਚ ਵਿਚੋਲਗਿਰੀ ਕਰਦਾ ਹੋਇਆ ਸਾਹਮਣੇ ਆਇਆ ਤੇ ਉਸ ਨੂੰ ਵਿਜ਼ੀਲੈਂਸ ਦੀ ਟੀਮ ਨੇ ਦਬੋਚਿਆ। ਇਹ ਕੇਸ ਤਾਂ ਬਾਹਰ ਆ ਗਿਆ ਜਿਹੜੇ ਪੀੜਤ ਸਨ ਉਹਨਾਂ ਨੇ ਵਿਜੀਲੈਸ ਨਾਲ ਗੱਲਬਾਤ ਕਰਕੇ ਅਜਿਹੇ ਰਿਸ਼ਵਤਖੋਰ ਅਧਿਕਾਰੀ ਨੂੰ ਨੱਪ ਲਿਆ ਪਰ ਬਹੁਤ ਅਜਿਹੇ ਕੇਸ ਹਨ ਜਿਹੜੇ ਬਾਹਰ ਹੀ ਨਹੀਂ ਨਿਕਲੇ ਹੋਣਗੇ। ਇਸ ਪੁਲਿਸ ਥਾਣੇ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ ਇਹ ਤਾਂ ਹੁਣ ਇਸ ਮਾਮਲੇ ਦੇ ਨਾਲ ਸਭ ਕੁਝ ਬਾਹਰ ਆ ਹੀ ਗਿਆ ਹੈ ਪਰ ਇਸ ਮਾਮਲੇ ਦੇ ਵਿੱਚ ਵੱਡੀ ਜਿੰਮੇਵਾਰੀ ਪੁਲਿਸ ਜ਼ਿਲਾ ਖੰਨਾ ਦੇ ਪੁਲਿਸ ਮੁਖੀ ਮੈਡਮ ਅਸ਼ਵਨੀ, ਉਸ ਤੋਂ ਇਲਾਵਾ ਉਸ ਅਧਿਕਾਰੀਆਂ ਦੀ ਇਹ ਬਣਦੀ ਹੈ ਕਿ ਇਸ ਸਾਰੇ ਕਾਸੇ ਦਾ ਪਰਦਾਫਾਸ਼ ਉਹ ਜਰੂਰ ਕਰਨ, ਇਹ ਸਾਬਕਾ ਪੁਲਿਸ ਮੁਲਾਜ਼ਮ ਰਿਸ਼ਵਤ ਕਿਹੜੇ ਰੂਪ ਵਿੱਚ ਕਿਸ ਦੇ ਇਸ਼ਾਰੇ ਉੱਤੇ ਲੈ ਰਿਹਾ ਸੀ ਕਿਉਂਕਿ ਪੁਲਿਸ ਮਹਿਕਮੇ ਵਿੱਚ ਅਜਿਹੀਆਂ ਕਾਲੀਆਂ ਭੇਡਾਂ ਦਾ ਭਾਂਡਾ ਭੰਨਣਾ ਬਹੁਤ ਜਰੂਰੀ ਹੈ ਤਾਂ ਕਿ ਲੋਕਾਂ ਤੇ ਪੁਲਿਸ ਦਾ ਆਪਸੀ ਆਤਮ ਵਿਸ਼ਵਾਸ ਬਣਿਆ ਰਹੇ। ਮੈਨੂੰ ਯਕੀਨ ਹੈ ਕਿ ਇਸ ਖਬਰ ਦੇ ਵਿੱਚ ਜੋ ਬੇਨਤੀ ਉੱਚ ਪੁਲਿਸ ਅਧਿਕਾਰੀਆਂ ਨੂੰ ਕੀਤੀ ਹੈ ਉਹ ਜਰੂਰ ਹੀ ਲੋਕਾਂ ਸਾਹਮਣੇ ਲਿਆਉਣਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਘੱਗਰੇ ਦੀ ਵੇ ਲੌਣ ਭਿੱਜ ਗਈ !!
Next articleਚੰਡੀਗੜ੍ਹ ਵਿੱਚ ਗਠਜੋੜ ਆਪ ਕਾਂਗਰਸ ਦਾ ਪਰ ਭਾਜਪਾ ਬਣਾ ਗਈ ਮੇਅਰ