HOME ਚਾਰ ਸਾਹਿਬਜਾਦਿਆਂ ਸ਼ਹੀਦੀ ਦਿਵਸ ਨੂੰ ਸਮਰਪਿਤ  ਵੱਲੋਂ  ਵਿਸ਼ੇਸ਼ ਮੁਕਾਬਲੇ ਆਯੋਜਿਤ 

ਚਾਰ ਸਾਹਿਬਜਾਦਿਆਂ ਸ਼ਹੀਦੀ ਦਿਵਸ ਨੂੰ ਸਮਰਪਿਤ  ਵੱਲੋਂ  ਵਿਸ਼ੇਸ਼ ਮੁਕਾਬਲੇ ਆਯੋਜਿਤ 

3
ਬੱਚਿਆਂ ਨੂੰ ਰਣਜੀਤ ਸਿੰਘ ਖੋਜੇਵਾਲ ਨੇ ਕੀਤਾ ਸਨਮਾਨਿਤ 
ਕਪੂਰਥਲਾ, (ਕੌੜਾ)- ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਅਤੇ ਚਾਰ ਸਾਹਿਬਜਾਦਿਆਂ ਨੂੰ ਸਮਰਪਿਤ  ਭਾਈ ਗੁਰਦਾਸ ਜੀ ਗੁਰਮਤਿ ਵਿਦਿਆਲਿਆ ਦੇ ਪ੍ਰਧਾਨ ਜਗਜੀਤ ਸਿੰਘ  ਵਲੋ ਕਰਵਾਏ ਗਏ ਵਿਸ਼ੇਸ਼ ਮੁਕਾਬਲਿਆਂ ਵਿੱਚ,ਦੁਮਾਲਾ,ਗੁਰਬਾਣੀ ਕੰਠ,ਕਵੀਸ਼ਰੀ,ਗਤਕਾ ਸ਼ੌਅ,ਕੀਰਤਨ ਮੁਕਾਬਲੇ ਕਰਵਾਏ ਗਏ।
ਇਸ ਦੌਰਾਨ ਰਣਜੀਤ ਸਿੰਘ ਖੋਜੇਵਾਲ ਜ਼ਿਲ੍ਹਾ ਪ੍ਰਧਾਨ ਬੀ ਜੇ ਪੀ ਵਿਸ਼ੇਸ਼ ਤੌਰ ਤੇ ਪਹੁੰਚੇ। ਬੱਚਿਆਂ ਨੂੰ ਸਨਮਾਨਿਤ ਕਰਨ  ਉਪਰੰਤ
ਰਣਜੀਤ ਸਿੰਘ ਖੋਜੇਵਾਲ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਨਮਨ ਕਰਦੇ ਹੋਏ ਬੱਚਿਆਂ ਨੂੰ ਉਹਨਾਂ ਦੀ ਸ਼ਹੀਦੀ ਤੋਂ ਪ੍ਰੇਰਨਾ ਲੈਣ ਲਈ ਕਿਹਾ। ਇਸ ਮੌਕੇ ਤੋ ਬੱਚਿਆਂ  ਨੂੰ ਅਸ਼ੀਰਵਾਦ ਦੇਣ  ਪਹੁੰਚੇ ਬਾਬਾ ਲੀਡਰ ਸਿੰਘ ਜੀ ਸੈਫਲਾਬਾਦ,ਬਾਬਾ ਮੁਨੀ ਜੀ ਖੈੜਾ ਬੇਟ ,ਬਾਬਾ ਅਮਰੀਕ ਸਿੰਘ ਖੁਖਰੈਣ ਵਾਲੇ ਅਤੇ  ਪਰਿਤਪਾਲ ਸਿੰਘ,ਜਿਲਾ ਯੂਵਾ ਮੋਰਚਾ ਪ੍ਰਧਾਨ ਸੰਨੀ ਬੈਂਸ,ਕੌਸਲਰ ਲਵੀ ਕੁਲਾਰ,ਐਡਵੋਕੇਟ ਪਿਉਸ਼ ਮਨਚੰਦਾ,ਐਡਵੇਕੇਟ ਮਨਜੀਤ ਸਿੰਘ ਅਹਿਮਦਪੁਰ,ਐਡਵੋਕੇਟ ਭਟੀ,ਧਰਮਪਾਲ ਮਹਾਜਨ, ਅਤੇ ਹੋਰ ਬਹੁਤ ਸਾਰੇ ਸਕੂਲਾਂ ਦੇ ਬੱਚੇ ਅਤੇ ਪ੍ਰਬੰਧਕ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleSunday Samaj Weekly = 24/12/2023
Next articleਏਕਮ ਪਬਲਿਕ ਸਕੂਲ ਮਹਿਤਪੁਰ ਵਿੱਚ ਸਾਹਿਬਜਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਕੀਰਤਨ ਅਤੇ ਦਸਤਾਰ ਮੁਕਾਬਲੇ ਕਰਵਾਏ ਗਏ ।