ਬਲਾਚੌਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਸ਼੍ਰੀ ਗੁਲਪ੍ਰੀਤ ਸਿੰਘ ਔਲਖ ਆਈ ਏ ਐਸ ਡਿਪਟੀ ਕਮਿਸ਼ਨਰ, ਸ਼ਹੀਦ ਭਗਤ ਸਿੰਘ ਨਗਰ ਜੀ ਦੀ ਯੋਗ ਅਗਵਾਈ ਹੇਠ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਬਲਾਚੌਰ ਵਿਖੇ ਕਰੀਅਰ ਕਾਊਸਲਿੰਗ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸ਼੍ਰੀ ਸੰਦੀਪ ਕੁਮਾਰ ਪੀ. ਸੀ ਐਸ (ਏ) ਜਿਲ੍ਹਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਵੱਲੋਂ 12ਵੀਂ ਕਲਾਸ ਦੇ ਵਿਦਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਨਾਲ ਹੀ ਵਿਦਆਰਥੀਆਂ ਨੂੰ ਲਿਖਤੀ ਪ੍ਰੀਖਿਆ ਦੇ ਵਿਸ਼ੇ ਜਿਵੇਂ ਕਿ ਆਮ ਗਿਆਨ, ਸਾਧਾਰਨ ਵਿਗਆਨ, ਗਣਿਤ, ਕਰੰਟ ਅਫੇਅਰਜ਼, ਲਾਜ਼ਿਕਲ ਰੀਜ਼ਨਿੰਗ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਨਾਲ ਹੀ ਵਿਦਆਰਥੀਆਂ ਨੂੰ ਕਮਰਸ ਸਟਰੀਮ ਦੀ ਡਿਗਰੀਆਂ ਜਿਵੇਂ ਕਿ ਬੀ.ਕਾਮ, ਬੀ.ਬੀ.ਏ, ਬੀ.ਸੀ.ਏ ਦੀ ਪੜ੍ਹਾਈ ਤੋਂ ਬਾਅਦ ਪੀ.ਓ (ਬੈਕਿੰਗ ਲਾਈਨ) ਅਤੇ ਹੋਰ ਕਿੱਤਿਆ ਬਾਰੇ ਜਾਣਕਾਰੀ ਦਿੱਤੀ ਗਈ।ਇਸ ਤੋਂ ਇਲਾਵਾ ਉਹਨਾਂ ਵੱਲੋਂ ਵਿਦਆਰਥੀਆਂ ਨੂੰ ਪੁਲਿਸ ਦੀ ਭਰਤੀ ਲਈ ਐਸ.ਸੀ.ਸੀ, ਸੀ.ਐਚ.ਐਸ.ਐਲ, ਸੀ.ਜੀ.ਐਲ ਬਾਰੇ ਜਾਣਕਾਰੀ ਦਿੱਤੀ ਗਈ।ਸ਼੍ਰੀਮਤੀ ਹਿਨਾ ਭਾਟੀਆ, ਯੰਗ ਪ੍ਰੋਫੈਸ਼ਨਲ ਐਮ.ਸੀ.ਸੀ ਵੱਲੋਂ ਵੀ ਵਿਿਦਆਰਥੀਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵੱਖ^ਵੱਖ ਟੂਲਜ਼ ਦੀ ਸਹੀ ਤਰੀਕੇ ਨਾਲ ਵਰਤੋਂ ਕਰਨ ਤੇ ਜ਼ੋਰ ਦਿੱਤਾ ਗਿਆ। ਇਹਨਾਂ ਟੂਲਜ਼ ਦੀ ਮੱਦਦ ਨਾਲ ਵਿਦਆਰਥੀ ਪਰੈਜ਼ਿਨਟੇਸ਼ਨ ਤਿਆਰ ਕਰਨੀ, ਇੰਟਰਵਿਊ ਦੀ ਤਿਆਰੀ ਲਈ ਸਵਾਲ ਜਵਾਬ, ਕਿਉਂਜ਼ ਸਬੰਧੀ ਸਵਾਲ ਜਵਾਬ ਆਦਿ ਵਰਗੇ ਕੰਮ ਬਹੁਤ ਹੀ ਆਸਾਨੀ ਨਾਲ ਕਰ ਸਕਦੇ ਹਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



