HOME ਸੋਨੇ ਤੇ ਇੰਮਪੋਰਟ ਡਿਊਟੀ ਵੱਧੀ , ਵਿਆਹਾਂ ਦੀ ਖਰੀਦਦਾਰੀ ਰੁਕੀ ਸੋਨੇ ਦੀ...

ਸੋਨੇ ਤੇ ਇੰਮਪੋਰਟ ਡਿਊਟੀ ਵੱਧੀ , ਵਿਆਹਾਂ ਦੀ ਖਰੀਦਦਾਰੀ ਰੁਕੀ ਸੋਨੇ ਦੀ ਚਮਕ ਤੇ ਸਰਕਾਰੀ ਨੀਤੀਆਂ ਦਾ ਪ੍ਰਛਾਵਾ

ਨਵਾਸ਼ਹਿਰ   (ਸਮਾਜ ਵੀਕਲੀ)   (ਜਤਿੰਦਰਪਾਲ ਸਿੰਘ ਕਲੇਰ ) ਹਰ ਸ਼ਹਿਰ ਦਾ ਸ਼ਰਾਫਾ ਬਜ਼ਾਰ ਚਮਕ ਦਮਕ ਅਤੇ ਗ੍ਰਾਹਕਾਂ ਦਾ ਭੀੜ ਨਾਲ ਜਾਣਿਆ ਜਾਂਦਾ ਸੀ |ਅੱਜ ਆਰਥਿਕ ਸੰਕਟ ਅਤੇ ਮਾਯੂਸੀ ਦੇ ਦੌਰ ‘ਚ ਲੰਘ ਰਿਹਾ ਹੈ |  ਸ਼ਰਾਫਾ ਵਪਾਰੀਆਂ ਦੇ ਚਿਹਰੇ ਤੇ ਸਾਫ ਮਾਯੂਸੀ ਝਲਕ ਰਹੀ ਹੈ | ਇਸਦੀ ਸਭ ਤੋਂ ਵੱਡੀ ਵਜਾ ਕੇਂਦਰ ਸਰਕਾਰ ਵਲੋਂ ਸੋਨੇ ਤੇ ਆਯਾਤ ਸ਼ੁਲਕ (ਇੰਮਪੋਰਟ ਡਿਊਟੀ) ਵਧਾ ਕੇ 15 ਪ੍ਰਤੀਸ਼ਤ ਕਰਨਾ ਹੈ | ਇਸ ਫੈਸਲੇ  ਨਾਲ ਸੋਨੇ ਦੀਆ ਕੀਮਤਾਂ ਵੱਧ ਗਈਆਂ |  ਜਿਸ ਦੇ ਚੱਲਦੇ ਮੱਧ ਵਰਗ ਦੇ ਲਈ ਸੋਨੇ ਦੇ ਗਹਿਣੇ ਖਰੀਦਣੇ ਵੱਸ ਦੀ ਗੱਲ ਨਹੀ ਰਹੀ | ਸੋਨੇ ਦੇ ਰੇਟ ਵੱਧਣ ਨਾਲ ਬਜ਼ਾਰ ਵਿੱਚ ਗ੍ਰਾਹਕਾਂ ਦੀ ਸੰਖਿਆ ਵੀ ਘੱਟ ਹੋ ਗਈ |  ਲੋਕ ਖਰੀਦਦਾਰੀ ਕਰਨ ਤੋਂ ਕੰਨੀ ਕਤਰਾ ਰਹੇ ਹਨ ਅਤੇ ਕਈ ਗ੍ਰਾਹਕ ਇਸਦੇ ਇੰਤਜ਼ਾਰ ਵਿੱਚ ਹਨ ਕਿ ਸ਼ਾਇਦ ਅੱਗੇ ਚੱਲ ਕੇ ਕੀਮਤਾ ਘੱਟ ਹੋ ਜਾਣ |ਇਸਦਾ ਅਸਰ  ਉਨ੍ਹਾਂ ਸੈਂਕੜੇ ਪਰਿਵਾਰਾਂ ਤੇ ਵੀ ਪੈ ਰਿਹਾ ਹੈ ਜੋ ਪੀੜੀਆਂ ਤੋਂ ਗਹਿਣੀਆ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ | ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਵਰਗੇ ਵੱਡੇ ਸ਼ਹਿਰ ਵਿੱਚ ਜਿੱਥੇ ਵਿਆਹਾਂ ਦਾ ਸੀਜਨ ਵਿੱਚ ਸ਼ਰਾਫਾ ਬਾਜਾਰ ਵਿੱਚ ਖੂਬ ਰੌਣਕ ਰਹਿੰਦੀ ਸੀ ਅੱਜ ਉੱਥੇ ਸੁੰਨਸਾਨ ਪਈ ਹੈ ਤੇ ਸ਼ੋਅ ਰੂਮ ਖਾਲੀ ਪਏ ਹਨ | ਸ਼ਰਾਫਾ ਵਪਾਰੀਆਂ ਦਾ ਕਹਿਣਾ ਹੈ ਕਿ ਵਿਕਰੀ ਵਿੱਚ ਭਾਰੀ ਗਿਰਾਵਟ ਆਈ ਹੈ | ਬਾਜ਼ਾਰ ਵਿੱਚ ਪਹਿਲਾ ਵਾਲੀ ਚਹਿਲ ਪਹਿਲ ਨਹੀ ਹੈ | ਵਿਆਹ ਦੇ ਸੀਜਨ ਵਿੱਚ ਵੀ ਗ੍ਰਾਹਕਾਂ ਦੀ ਕਮੀ ਨੇ ਕਾਰੋਬਾਰੀਆਂ  ਦੀ ਚਿੰਤਾ ਵਧਾ ਦਿੱਤੀ ਹੈ |ਬਾਕਸ ਗ੍ਰਾਹਕ ਆਸਮਜਸ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਆਏ ਉਛਾਲ ਅਤੇ ਭਵਿੱਖ ਵਿੱਚ ਡਿਊਟੀ ਘੱਟਣ ਦੀ ਅਸ਼ੰਕਾ ਦੇ ਚੱਲਦੇ ਖਰੀਦਦਾਰ ਬਾਜ਼ਾਰ ਵਿੱਚੋਂ ਪੂਰੀ ਤਰ੍ਹਾਂ ਗਾਇਬ ਹੋ ਗਏ | ਗ੍ਰਾਹਕਾਂ ਨੂੰ  ਡਰ ਹੈ ਕਿ ਵਧੇ ਰੇਟ ਤੇ ਸੋਨਾ ਖਰੀਦਣ ਦੇ ਬਾਦ ਜੇਕਰ ਸਰਕਾਰ ਨੇ ਡਿਉਟੀ ਘੱਟ ਕਰ ਦਿੱਤੀ ਤਾਂ ਉਨਾ ਨੂੰ  ਭਾਰੀ ਵਿੱਤੀ ਨੁਕਸਾਨ ਹੋਵੇਗਾ | ਵਰਤਮਾਨ ਵਿੱਚ ਬਾਜ਼ਾਰ ਸੀਜਨ ਦੀ ਕਮੀ ,ਵਧੇ ਰੇਟ ਅਤੇ ਗ੍ਰਾਹਕਾ ਦੀ ਕਮੀ  ਦੀ ਸਾਰੇ ਪਾਸਿਓ ਮਾਰ ਝੱਲ ਰਿਹਾ ਹੈ | ਵਿਆਹ ਵਾਲੇ ਗ੍ਰਾਹਕ ਵੀ ਭਾਰੀ ਅਸਮਜੱਸ ਵਿੱਚ ਹਨ ਜਿਸ  ਨਾਲ ਵਪਾਰੀਆਂ ਤੇ ਗ੍ਰਾਹਕਾਂ ਦਾ ਭਰੋਸਾ ਡਗਮਗਾ ਰਿਹਾ ਹੈ | ਇਸ ਮੰਦੀ ਦਾ ਸਿੱਧਾ ਅਸਰ ਸੈਂਕੜੇ ਇਸ ਕਾਰੋਬਾਰ ਨਾਲ ਜੁੜੇ ਵਪਾਰੀਆ ਤੇ ਪੈ ਰਿਹਾ ਹੈ | ਸੈਂਕੜੇ ਦੇ ਕਰੀਬ ਸਵਰਨਕਾਰ ਭੁਖਮਰੀ ਦੀ ਕਗਾਰ ਤੇ ਖੜੇ ਹਨ |ਬਾਕਸ ਬਾਜਾਰ ਵਿੱਚ ਛਾਈ ਮੰਦੀ ਬਾਜ਼ਾਰ ਵਿੱਚ ਛਾਈ ਮੰਦੀ ਨੇ ਸੋਨੇ ਦਾ ਕਾਰੋਬਾਰ ਕਰਨ ਵਾਲਿਆਂ ਦਾ ਲੱਕ ਤੋੜ ਦਿੱਤਾ ਹੈ | ਸਰਕਾਰ ਵਲੋਂ ਅਚਾਨਕ ਡਿਊਟੀ ਵਧਾਉਣ ਦੇ ਫੈਸਲੇ ਨਾਲ ਇਕ ਹੀ ਦਿਨ ਵਿੱਚ ਸੋਨੇ ਵਿੱਚ 10,000 ਰੁਪਏ ਅਤੇ ਚਾਂਦੀ ਵਿੱਚ 30,000 ਰੁਪਏ ਦਾ ਉਛਾਲ ਆਇਆ | ਵਿਆਹ ਸ਼ਾਦੀਆ ਦੀ ਬੁਕਿੰਗ ਵੀ ਪ੍ਰਭਾਵਿਤ ਹੋ ਗਈ | ਅਗਲੇ ਦੋ ਮਹੀਨੇ ਵਿਆਹਾਂ ਦਾ ਸੀਜਨ ਹੈ | ਜਿਸ ਦੇ ਲਈ ਆਡਰ ਤਾਂ ਘੱਟੋ ਘੱਟ ਇਕ ਮਹੀਨਾ ਪਹਿਲਾਂ ਦੇਣਾ ਹੁੰਦਾ ਹੈ | ਫਿਲਹਾਲ ਕੋਈ ਬੁਕਿੰਗ ਨਹੀ ਆ ਰਹੀ |  ਅਚਾਨਕ ਵਧੀ ਮਹਿੰਗਾਈ ਦੇ ਕਾਰਨ ਲੋਕ ਡਰ ਦੇ ਮਾਹੌਲ ਵਿੱਚ ਹਨ | ਕਾਰੀਗਰ ਇਸ ਗੱਲ ਨੂੰ  ਲੈ ਕੇ ਪਰੇਸ਼ਾਨ ਹਨ  ਜੇਕਰ ਕੰਮ ਇਸੇ ਤਰਾ ਪ੍ਰਭਾਵਿਤ ਰਿਹਾ ਤਾਂ ਆਪਣਾ ਘਰ ਕਿਵੇ ਚਲਾਉਣਗੇ | ਕਿਉਂਕਿ ਉਨ੍ਹਾਂ ਨੂੰ  ਗਹਿਣੇ ਬਣਾਉਣ ਤੋਂ ਸਿਵਾਏ ਕੋਈ ਕੰਮ ਨਹੀ ਆਉਦਾ |  ਉਨਾ ਸਰਕਾਰ ਤੋ ਮੰਗ ਕੀਤੀ ਵਧੀ ਗਈ ਡਿਊਟੀ ਨੂੰ  ਘੱਟ  ਕਰਕੇ ਸਵਰਨਕਾਰਾ ਤੇ ਗ੍ਰਾਹਕਾ ਨੂੰ  ਰਾਹਤ ਦਿੱਤੀ ਜਾਵੇ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਨੋਨੀ ਮਾਡਲ ਸਕੂਲ, ਕਾਠਗੜ੍ਹ ਨੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ ਹਨ।
Next articleਬਲਾਚੌਰ ਵਿਖੇ ਕਰੀਅਰ ਕਾਊਸਲਿੰਗ ਪ੍ਰੋਗਰਾਮ ਆਯੋਜਿਤ