HOME ਵਿਧਾਇਕ ਸੰਤੋਸ਼ ਕਟਾਰੀਆ ਵੱਲੋਂ ਪਿੰਡ ਨਿੱਘੀ ਵਿਖੇ 5 ਲੱਖ ਦੀ ਲਾਗਤ ਨਾਲ...

ਵਿਧਾਇਕ ਸੰਤੋਸ਼ ਕਟਾਰੀਆ ਵੱਲੋਂ ਪਿੰਡ ਨਿੱਘੀ ਵਿਖੇ 5 ਲੱਖ ਦੀ ਲਾਗਤ ਨਾਲ ਬਣੀ ਗਲੀ ਦਾ ਉਦਘਾਟਨ

3

ਇਲਾਕਾ ਨਿਵਾਸੀਆਂ ਦੀ ਮੰਗ ‘ਤੇ ਜਲਦ ਸੋਲਰ ਲਾਈਟਾਂ ਲਗਾਉਣ ਦਾ ਦਿੱਤਾ ਭਰੋਸਾ

ਨਵਾਂ ਸ਼ਹਿਰ,   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ) : ਪਿੰਡ ਨਿੱਘੀ ਵਿਖੇ ਬਾਬਾ ਬਾਲਕ ਨਾਥ ਮੰਦਰ ਵਾਲੀ ਗਲੀ ਦਾ ਨਿਰਮਾਣ ਕਾਰਜ ਮੁਕੰਮਲ ਹੋਣ ਤੋਂ ਬਾਅਦ ਅੱਜ ਇਸ ਦਾ ਰਸਮੀ ਉਦਘਾਟਨ ਕੀਤਾ ਗਿਆ। 5 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਈ ਇਸ ਗਲੀ ਦਾ ਉਦਘਾਟਨ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਵੱਲੋਂ ਉਚੇਚੇ ਤੌਰ ‘ਤੇ ਪਹੁੰਚ ਕੇ ਆਪਣੇ ਕਰ-ਕਮਲਾਂ ਨਾਲ ਕੀਤਾ ਗਿਆ। ਇਸ ਸ਼ੁਭ ਅਵਸਰ ‘ਤੇ ਬਾਬਾ ਅਮਰਗਿਰੀ ਜੀ, ਦਿਲਬਾਗ ਠੇਕੇਦਾਰ, ਹਿੰਮਤ ਸਿੰਘ ਚੇਚੀ, ਕਾਬਲ ਸਿੰਘ ਚੇਚੀ, ਸੰਦੀਪ ਨੰਬਰਦਾਰ ਨਿੱਘੀ , ਮਿੰਦੋ ਚੇਚੀ, ਸਰਪੰਚ ਬਲਵੀਰ ਚੇਚੀ, ਰੂਪ ਲਾਲ ਚੇਚੀ, ਸੋਨੂ ਪੰਚ, ਸੁਰਿੰਦਰ ਪੰਚ, ਰਾਮਦਾਸ ਠੇਕੇਦਾਰ, ਸੇਠੀ ਚੇਚੀ, ਦੇਸਰਾਜ ਹਲਵਾਈ, ਸਚੀਨ ਮੀਲੂ, ਰਤਨ ਮਿਲੂ, ਰਾਮ ਰਤਨ ਚੇਚੀ, ਠੇਕੇਦਾਰ ਚਰਨਜੀਤ ਕਟਾਰੀਆ, ਸ੍ਰੀ ਰਾਮ ਕਟਾਰੀਆ, ਬਿੰਨੀ ਚੇਚੀ, ਕਮਲਜੀਤ ਚੇਚੀ, ਪਵਨ ਠੇਕੇਦਾਰ, ਕਮਲ ਸਿੰਘ, ਪ੍ਰਿੰਸ ਚੇਚੀ, ਪੰਮੀ ਚੇਚੀ, ਸੌਰਵ ਚੇਚੀ, ਰੋਸ਼ਨ ਦੇਦੜ, ਮਦਨ ਸੂਬੇਦਾਰ, ਬਨਾਰਸੀ ਦਾਸ ਖੇਪੜ, ਤਿਲਕਰਾਮ ਸੀਲੂ, ਜਸਵਿੰਦਰ ਦੇਦੜ, ਜਸਪਾਲ ਜੱਸੀ, ਜੋਗਿੰਦਰ ਚੇਚੀ, ਮਨਜੀਤ ਚੇਚੀ, ਬਿੱਲੂ ਚੇਚੀ, ਰਮੇਸ਼ ਰਾਜਪੁਰਾ, ਪੰਮੀ ਧੀਮਾਨ , ਵਿਜੇ ਨਾਫਰੀ ਅਤੇ ਗੋਰਾ ਜਨਾਗਲ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ। ਸਮਾਗਮ ਦੌਰਾਨ ਬਾਬਾ ਰਾਮ ਪਾਲ ਚੇਚੀ ਵੱਲੋਂ ਹਲਕਾ ਵਿਧਾਇਕਾ ਦੇ ਸਾਹਮਣੇ ਪਿੰਡ ਦੇ ਇਸ ਮੁੱਖ ਰਸਤੇ ਵਿੱਚ ਸੋਲਰ ਲਾਈਟਾਂ ਲਗਾਉਣ ਦੀ ਮੰਗ ਰੱਖੀ ਗਈ। ਇਸ ਮੰਗ ਨੂੰ ਗੰਭੀਰਤਾ ਨਾਲ ਲੈਂਦਿਆਂ ਵਿਧਾਇਕਾ ਸੰਤੋਸ਼ ਕਟਾਰੀਆ ਨੇ ਪਿੰਡ ਵਾਸੀਆਂ ਨੂੰ ਪੂਰਨ ਭਰੋਸਾ ਦਿੱਤਾ ਕਿ ਜਲਦ ਹੀ ਇਸ ਰਸਤੇ ‘ਤੇ ਸੋਲਰ ਲਾਈਟਾਂ ਲਗਵਾ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਹਲਕੇ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਇਲਾਕਾ ਨਿਵਾਸੀਆਂ ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਨੇੜੇ ਆਉਂਦੀ ਬਰਸਾਤ ਨੂੰ ਲੈ ਕੇ ਗੋਲੂ ਮਾਜਰਾ ਦੇ ਐਸਸੀ ਮੁਹੱਲੇ ਨੂੰ ਢਾਹੇ ਦੇ ਧਸਣ ਦੀ ਫਿਰ ਸਤਾਉਣ ਲੱਗੀ ਚਿੰਤਾ
Next articleਕਿਸੇ ਵੀ ਦੁਕਾਨਦਾਰ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦੇਵਾਂਗੇ : ਅਸ਼ੋਕ ਕਟਾਰੀਆ