HOME ਗੁਰਬਾਣੀ ਸਾਨੂੰ ਅਸਲ ਜੀਵਨ ਜਿਊਣ ਦੀ ਜਾਂਚ ਦੱਸਦੀ ਹੈ – ਜਥੇਦਾਰ ਦਾਦੂਵਾਲ

ਗੁਰਬਾਣੀ ਸਾਨੂੰ ਅਸਲ ਜੀਵਨ ਜਿਊਣ ਦੀ ਜਾਂਚ ਦੱਸਦੀ ਹੈ – ਜਥੇਦਾਰ ਦਾਦੂਵਾਲ

3

ਸੁਰਿੰਦਰ ਸਿੰਘ ਸੋਢੀ ਨੂੰ ਧਾਰਮਿਕ ਅਤੇ ਸਮਾਜਿਕ ਹਸਤੀਆਂ ਨੇ ਦਿੱਤੀ ਸ਼ਰਧਾਂਜਲੀ 

ਲੁਧਿਆਣਾ   (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਅੱਜ ਸਥਾਨਕ ਗੁਰਦੁਆਰਾ ਸਿੰਘ ਸਭਾ, ਸਰਾਭਾ ਨਗਰ ਵਿਖੇ ਉੱਘੇ ਕਾਰੋਬਾਰੀ ਸ੍ਰ: ਸੁਰਿੰਦਰ ਸਿੰਘ ਸੋਢੀ ਜੀ ਦੀ ਅੰਤਿਮ ਅਰਦਾਸ ਤੇ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਹਸਤੀਆਂ ਨੇ ਪਹੁੰਚ ਕੇ ਸ਼ਰਧਾਂਜਲੀ ਭੇਂਟ ਕੀਤੀ । ਭੋਗ ਸਮਾਗਮ ਦੀ ਸ਼ੁਰੂਆਤ ਭਾਈ ਗੁਰਸੇਵਕ ਸਿੰਘ ਰੰਗੀਲਾ ਹਜ਼ੂਰੀ ਰਾਗੀ ਜੱਥਾ ਗੁਰਦੁਆਰਾ ਗੁਰੂ ਗ੍ਰੰਥਸਰ ਦਾਦੂ ਸਾਹਿਬ ਸਿਰਸਾ ਨੇ ਵੈਰਾਗਮਈ ਕੀਰਤਨ ਕਰਕੇ ਕੀਤੀ ਅਤੇ ਸੰਗਤਾਂ ਨੂੰ ਮੰਤਰ ਮੁਗਧ ਕੀਤਾ । ਭੋਗ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਪੰਥ ਪ੍ਰਸਿੱਧ ਸਿੱਖ ਪ੍ਰਚਾਰਕ ਅੰਬੈਸਡਰ ਫਾਰ ਪੀਸ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਚੇਅਰਮੈਨ ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਸੰਬੋਧਨ ਦੌਰਾਨ ਆਖਿਆ ਕਿ ਗੁਰਬਾਣੀ ਸਾਨੂੰ ਸਭ ਨੂੰ ਅਸਲ ਮਾਅਨਿਆਂ ‘ਚ ਜੀਵਨ ਜੀਣ ਦੀ ਜਾਂਚ ਦੱਸਦੀ ਹੈ । ਉਹਨਾਂ ਦੱਸਿਆ ਕਿ ਗੁਰੂ ਸਾਹਿਬ ਨੇ ਉਪਦੇਸ਼ ਵਿੱਚ ਕਿਸ ਤਰ੍ਹਾਂ ਸਮਾਜ ਵਿੱਚ ਮਾੜੇ ਵਰਗ ਨੂੰ ਉੱਪਰ ਚੁੱਕਣਾ ਹੈ ਅਤੇ ਆਪਣੇ ਬਰਾਬਰ ਖੜਾ ਕਰਨਾ ਹੈ, ਇਹ ਬਰਾਬਰਤਾ ਦਾ ਸੰਦੇਸ਼ ਗੁਰਬਾਣੀ ਹਮੇਸ਼ਾਂ ਹੀ ਦਿੰਦੀ ਹੈ ‌। ਗੁਰੂ ਸਾਹਿਬ ਨੇ ਆਪਣੇ ਜੀਵਨ ਕਾਲ ਦੌਰਾਨ ਇਸ ਦੀਆਂ ਪ੍ਰਤੱਖ ਮਿਸਾਲਾਂ ਦਿੱਤੀਆਂ ਹਨ । ਗੁਰਬਾਣੀ ਸਾਨੂੰ ਵੰਡ ਕੇ ਛਕਣਾ ਅਤੇ ਆਪਣੀ ਕਿਰਤ ਵਿੱਚੋਂ ਦਸਵੰਧ ਕੱਢਣਾ ਅਤੇ ਆਪਣੇ ਸਮੇਂ ਵਿੱਚੋਂ ਨਾਮ ਦੀ ਕਮਾਈ ਗੁਰੂ ਲਈ ਦਸਵੰਧ ਕੱਢਣਾ ਹਮੇਸ਼ਾਂ ਹੀ ਦੱਸਦੀ ਹੈ। ਵਿਛੜੀ ਆਤਮਾ ਸ੍ਰ: ਸੁਰਿੰਦਰ ਸਿੰਘ ਸੋਢੀ ਬਾਰੇ ਜਥੇਦਾਰ ਦਾਦੂਵਾਲ ਨੇ ਚਾਨਣਾ ਪਾਇਆ । ਅੰਤ ਵਿੱਚ ਸੋਢੀ ਸਾਹਿਬ ਦੇ ਸਪੁੱਤਰ ਅਪਿੰਦਰਪਾਲ ਸਿੰਘ ਸੋਢੀ ਅਤੇ ਸਰਬਪ੍ਰੀਤ ਸਿੰਘ ਸੋਢੀ ਨੂੰ ਜਥੇਦਾਰ ਦਾਦੂਵਾਲ ਜੀ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਗੜੀ ਭੇਂਟ ਕੀਤੀ । ਹੋਰਨਾ ਤੋਂ ਇਲਾਵਾ ਅੰਤਿਮ ਅਰਦਾਸ ਵਿੱਚ ਸੰਤ ਹਰੀ ਸਿੰਘ ਨਾਨਕਸਰ ਜ਼ੀਰਾ, ਸੰਤ ਕਰਨੈਲ ਸਿੰਘ ਡੇਰਾ ਝੱਮਟ, ਹੰਸ ਰਾਜ ਹੰਸ ਸਾਬਕਾ ਮੈਂਬਰ ਪਾਰਲੀਮੈਂਟ, ਸ੍ਰੀ ਸੌਮੇਸ ਚੱਢਾ ਜੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਜ਼ਿਲਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਵੱਲੋਂ ਕਰੀਅਰ ਗਾਈਡਨੈਸ ਪ੍ਰੋਗਰਾਮ ਆਯੋਜਿਤ
Next articleਕੇਜਰੀਵਾਲ ਦਾ ਸਤਿਆਗ੍ਰਹਿ ਨੌਟੰਕੀ, ਅਦਾਲਤ ਤੋਂ ਭੱਜਣਾ ਸਜ਼ਾ ਦੇ ਡਰ ਦਾ ਸੰਕੇਤ : ਦੇਬੀ