HOME ਕੇਜਰੀਵਾਲ ਦਾ ਸਤਿਆਗ੍ਰਹਿ ਨੌਟੰਕੀ, ਅਦਾਲਤ ਤੋਂ ਭੱਜਣਾ ਸਜ਼ਾ ਦੇ ਡਰ ਦਾ ਸੰਕੇਤ...

ਕੇਜਰੀਵਾਲ ਦਾ ਸਤਿਆਗ੍ਰਹਿ ਨੌਟੰਕੀ, ਅਦਾਲਤ ਤੋਂ ਭੱਜਣਾ ਸਜ਼ਾ ਦੇ ਡਰ ਦਾ ਸੰਕੇਤ : ਦੇਬੀ

ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਪੰਜਾਬ ਭਾਜਪਾ ਦੇ ਖ਼ਜ਼ਾਨਚੀ ਗੁਰਦੇਵ ਸ਼ਰਮਾ ਦੇਬੀ ਨੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਦੇ ਕਥਿਤ ਸਤਿਆਗ੍ਰਹਿ ਨੂੰ ਪੂਰੀ ਤਰ੍ਹਾਂ ਰਾਜਨੀਤਿਕ ਨੌਟੰਕੀ ਅਤੇ ਲੋਕਾਂ ਦੀ ਹਮਦਰਦੀ ਹਾਸਲ ਕਰਨ ਦੀ ਕੋਸ਼ਿਸ਼ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਅਦਾਲਤ ਵਿੱਚ ਪੇਸ਼ ਨਾ ਹੋਣਾ, ਆਪਣੇ ਵਕੀਲਾਂ ਨੂੰ ਵੀ ਪੈਰਵੀ ਲਈ ਨਾ ਭੇਜਣਾ ਅਤੇ ਨਿਆਂ ਪ੍ਰਕਿਰਿਆ ਤੋਂ ਦੂਰੀ ਬਣਾਉਣਾ ਇਹ ਦਰਸਾਉਂਦਾ ਹੈ, ਕਿ ਉਨ੍ਹਾਂ ਨੂੰ ਜੱਜ ਦੇ ਫੈਸਲੇ ਤੋਂ ਨਹੀਂ, ਸਗੋਂ ਮਿਲਣ ਵਾਲੀ ਸੰਭਾਵਿਤ ਸਜ਼ਾ ਤੋਂ ਡਰ ਲੱਗ ਰਿਹਾ ਹੈ। ਦੇਬੀ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ ਹਰ ਨਾਗਰਿਕ ਨੂੰ ਨਿਆਂ ਪ੍ਰਾਪਤ ਕਰਨ ਅਤੇ ਅਦਾਲਤ ਵਿੱਚ ਆਪਣੀ ਗੱਲ ਰੱਖਣ ਦਾ ਅਧਿਕਾਰ ਦਿੰਦਾ ਹੈ। ਜੇ ਕੋਈ ਵਿਅਕਤੀ ਅਪਣੇ ਆਪ ਨੂੰ ਬੇਕਸੂਰ ਮੰਨਦਾ ਹੈ ਤਾਂ ਉਸ ਨੂੰ ਉੱਚ ਅਦਾਲਤ ਵਿੱਚ ਜਾ ਕੇ ਤੱਥਾਂ ਅਤੇ ਸਬੂਤਾਂ ਦੇ ਆਧਾਰ ’ਤੇ ਆਪਣੀ ਗੱਲ ਰੱਖਣੀ ਚਾਹੀਦੀ ਹੈ। ਪਰ ਅਦਾਲਤ ਦਾ ਸਾਹਮਣਾ ਕਰਨ ਦੀ ਬਜਾਏ ਮਾਮਲੇ ਨੂੰ ਰਾਜਨੀਤਿਕ ਰੰਗ ਦੇਣਾ ਲੋਕਤੰਤਰ ਅਤੇ ਨਿਆਂਪਾਲਿਕਾ ਦੋਹਾਂ ਦਾ ਅਪਮਾਨ ਹੈ। ਆਮ ਆਦਮੀ ਪਾਰਟੀ ਨੇ ਹਮੇਸ਼ਾਂ ਖ਼ੁਦ ਨੂੰ ਇਮਾਨਦਾਰੀ ਅਤੇ ਪਾਰਦਰਸ਼ਤਾ ਦੀ ਰਾਜਨੀਤੀ ਕਰਨ ਵਾਲੀ ਪਾਰਟੀ ਦੱਸਿਆ, ਪਰ ਅੱਜ ਉਸਦੀ ਲੀਡਰਸ਼ਿਪ ਹੀ ਇਮਾਨਦਾਰੀ ਦੇ ਦਾਅਵਿਆਂ ਦੀ ਪੋਲ ਖੋਲ੍ਹ ਰਹੀ ਹੈ। ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਜਦੋਂ ਜਾਂਚ ਏਜੰਸੀਆਂ ਅਤੇ ਅਦਾਲਤਾਂ ਕਾਰਵਾਈ ਕਰਦੀਆਂ ਹਨ ਤਾਂ ਆਪ ਦੇ ਨੇਤਾ ਲੋਕਾਂ ਦੀ ਹਮਦਰਦੀ ਹਾਸਲ ਕਰਨ ਲਈ ਖ਼ੁਦ ਨੂੰ ਪੀੜਿਤ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ। ਭਾਜਪਾ ਆਗੂ ਨੇ ਕਿਹਾ ਕਿ ਮਹਾਤਮਾ ਗਾਂਧੀ ਦਾ ਸਤਿਆਗ੍ਰਹਿ ਸੱਚ, ਤਿਆਗ ਅਤੇ ਨੈਤਿਕ ਸਾਹਸ ਦਾ ਪ੍ਰਤੀਕ ਸੀ। ਸਤਿਆਗ੍ਰਹਿ ਕਰਨ ਵਾਲੇ ਵਿਅਕਤੀ ਕਾਨੂੰਨ ਤੋਂ ਭੱਜਦੇ ਨਹੀਂ ਸਨ, ਸਗੋਂ ਸੱਚ ਲਈ ਸੰਘਰਸ਼ ਕਰਦੇ ਹੋਏ ਹਰ ਕਾਨੂੰਨੀ ਪ੍ਰਕਿਰਿਆ ਦਾ ਸਾਹਮਣਾ ਕਰਦੇ ਸਨ। ਅਜਿਹੇ ਵਿੱਚ ਕੇਜਰੀਵਾਲ ਵੱਲੋਂ ਅਪਣਾਇਆ ਜਾ ਰਿਹਾ ਰਵੱਈਆ ਸਤਿਆਗ੍ਰਹਿ ਦੀ ਮੂਲ ਭਾਵਨਾ ਦੇ ਬਿਲਕੁਲ ਉਲਟ ਹੈ। ਦੇਸ਼ ਦੀ ਜਨਤਾ ਹੁਣ ਰਾਜਨੀਤਿਕ ਡਰਾਮੇਬਾਜ਼ੀ ਅਤੇ ਅਸਲੀ ਜਵਾਬਦੇਹੀ ਵਿਚਲਾ ਫ਼ਰਕ ਸਮਝ ਚੁੱਕੀ ਹੈ। ਕਾਨੂੰਨ ਤੋਂ ਉੱਪਰ ਕੋਈ ਨਹੀਂ ਹੈ ਅਤੇ ਹਰ ਜਨ ਪ੍ਰਤਿਨਿਧੀ ਨੂੰ ਨਿਆਂਪਾਲਿਕਾ ਦਾ ਸਤਿਕਾਰ ਕਰਦੇ ਹੋਏ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਗੁਰਬਾਣੀ ਸਾਨੂੰ ਅਸਲ ਜੀਵਨ ਜਿਊਣ ਦੀ ਜਾਂਚ ਦੱਸਦੀ ਹੈ – ਜਥੇਦਾਰ ਦਾਦੂਵਾਲ
Next articleਲੁਧਿਆਣਾ ਦੇ ਡਾਕਟਰ ਵੱਲੋਂ ਜਨੀਵਾ ਵਿੱਚ ਡਬਲਯੂ.ਐਚ.ਓ ਮੀਟਿੰਗ ਦੌਰਾਨ ਐਕਿਊਪੰਕਚਰ ਦੀ ਨੁਮਾਇੰਦਗੀ ਕੀਤੀ ਜਾਵੇਗੀ