ਸਮਾਜ ਵੀਕਲੀ ਯੂ ਕੇ
ਜਲੰਧਰ – ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ:) ਵਲੋਂ ਅੰਬੇਡਕਰ ਭਵਨ ਜਲੰਧਰ ਦੇ ਮਾਤਾ ਰਮਾ ਬਾਈ ਅੰਬੇਡਕਰ ਹਾਲ ਚ 7 ਜੂਨ 2026 ਨੂੰ ਐਸ.ਆਈ.ਆਰ. ਵਿਸੇ਼ ਉੱਤੇ ਕਰਵਾਏ ਗਏ ਸੈਮੀਨਾਰ ਵਿਚ ਸ੍ਰੀ ਹਰਮੇਸ਼ ਜੱਸਲ ਨੇ ਆਪਣੀ ਪ੍ਰਸਿੱਧ ਪੁਸਤਕ “ਪੰਜਾਬ ਦਾ ਬੋਧੀ ਇਤਿਹਾਸ” ਰੋਜ਼ਾਨਾ ਅਜੀਤ ਅਖ਼ਬਾਰ ਦੇ ਸੀਨੀਅਰ ਪੱਤਰਕਾਰ ਸ੍ਰੀ ਸੱਤਪਾਲ ਮਾਣਕ ਜੀ ਅਤੇ ਰਿਟਾਇਰਡ ਪ੍ਰਿੰਸੀਪਲ ਸਰਦਾਰ ਕੇ.ਐਸ.ਫੁੱਲ ਜੀ ਨੂੰ ਕਿਤਾਬ ਭੇਟ ਕਰਦੇ ਹੋਏ। ਦੋਹਾਂ ਸਖਸ਼ੀਅਤਾਂ ਨੇ ਪੁਸਤਕ ਦੀ ਵਧਾਈ ਦਿੱਤੀ ਅਤੇ ਦਿਲਚਸਪੀ ਜ਼ਾਹਿਰ ਕੀਤੀ। ਉਨ੍ਹਾਂ ਨਾਲ ਲੇਖਕ, ਡਾਕਟਰ ਜੀ.ਸੀ.ਕੌਲ ਟਰੱਸਟੀ ਅੰਬੇਡਕਰ ਭਵਨ ਜਲੰਧਰ, ਪ੍ਰੋਫੈਸਰ ਬਲਵੀਰ, ਮੌਜੂਦਾ ਪ੍ਰਧਾਨ ਅੰਬੇਡਕਰ ਮਿਸ਼ਨ ਸੁਸਾਇਟੀ ਅਤੇ ਸ੍ਰੀ ਹਰਬੰਸ਼ ਵਿਰਦੀ (ਡਾਕਟਰ ਆਨਰੇਰੀ) ਯੂ.ਕੇ ਦਿਖਾਈ ਦੇ ਰਹੇ ਹਨ।
…. ਹਰਮੇਸ਼ ਜੱਸਲ



