ਪਿੰਡ ਧਕਤਾਣਾ ਨੂੰ ਖੇਡ ਮੈਦਾਨ ਲਈ ਅਤੇ ਪਿੰਡ ਖੀਵੇਵਾਲ ਨੂੰ ਗਲੀਆਂ-ਨਾਲੀਆਂ ਲਈ 1.5-1.5 ਲੱਖ ਰੁਪਏ ਦੀ ਰਾਸ਼ੀਭੇਂਟ
ਨਵਾਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਦੀ ਭਲਾਈ ਅਤੇ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਵਿੱਢੀ ਗਈ ਮੁਹਿੰਮ ਤਹਿਤ, ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਸਤਨਾਮ ਜਲਾਲਪੁਰ ਵੱਲੋਂ ਅੱਜ ਵੱਖ-ਵੱਖ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਗਰਾਂਟਾਂ ਦੇ ਚੈੱਕ ਸੌਂਪੇ ਗਏ।ਪਿੰਡ ਧਕਤਾਣਾ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ 1.5 ਲੱਖ ਦੀ ਮਦਦ ਪਿੰਡ ਧਕਤਾਣਾ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਚੇਅਰਮੈਨ ਸਤਨਾਮ ਜਲਾਲਪੁਰ ਵੱਲੋਂ ਖੇਡ ਗਰਾਊਂਡ ਵਾਸਤੇ 1,50,000 ਡੇਢ ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ। ਇਸ ਮੌਕੇ ਪਿੰਡ ਵਾਸੀਆਂ ਅਤੇ ਪਤਵੰਤਿਆਂ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ। ਬਲਵੀਰ ਭਾਟੀਆ, ਸਦੇਸ਼ ਭਾਟੀਆ, ਸਰਪੰਚ ਰਾਮ ਲਾਲ ਭਾਟੀਆ, ਸਬ ਇੰਸਪੈਕਟਰ ਹੇਮਰਾਜ, ਡੀ.ਐਸ.ਪੀ. ਦੁਰਗਾ ਦਾਸ, ਮਹਿੰਦਰ ਪਾਲ ਸਾਬਕਾ ਸਰਪੰਚ, ਚਰਨਜੀਤ, ਕਾਬਲ ਚੰਦ, ਸੁਰਜੀਤ ਅਤੇ ਸੁਰਿੰਦਰ ਸਮੇਤ ਹੋਰ ਨਗਰ ਨਿਵਾਸੀ। ਇਸੇ ਤਰ੍ਹਾਂ ਪਿੰਡ ਖੀਵੇਵਾਲ ਦੀ ਪੰਚਾਇਤ ਨੂੰ ਪਿੰਡ ਦੀਆਂ ਨਾਲੀਆਂ ਅਤੇ ਸੜਕਾਂ ਦੀ ਮੁਰੰਮਤ ਤੇ ਨਿਰਮਾਣ ਵਾਸਤੇ 1,50,000 ਡੇਢ ਲੱਖ ਰੁਪਏ ਦਾ ਚੈੱਕ ਦਿੱਤਾ ਗਿਆ। ਪਿੰਡ ਦੀ ਪੰਚਾਇਤ ਨੇ ਇਸ ਸ਼ਲਾਘਾਯੋਗ ਕਦਮ ਲਈ ਚੇਅਰਮੈਨ ਸਾਹਿਬ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਸ਼ਿੰਦੋ ਦੇਵੀ ਸਰਪੰਚ, ਮਦਨ ਲਾਲ ਪੰਚ, ਛਿੰਦਰ ਪਾਲ ਪੰਚ, ਮਹਿੰਦਰ ਲਾਲ ਪੰਚ, ਸੁਮਨ ਦੇਵੀ ਪੰਚ, ਕੁਲਵਿੰਦਰ ਸਿੰਘ, ਮਾਸਟਰ ਸ੍ਰੀ ਰਾਮ, ਰਾਮ ਪ੍ਰਕਾਸ਼ ਲੰਬੜਦਾਰ, ਰਾਮ ਕੁਮਾਰ, ਅਸ਼ੋਕ ਕੁਮਾਰ ਅਤੇ ਸੁਰਜੀਤ ਕੁਮਾਰ ਰਿਟਾਇਰਡ ਪੁਲਿਸ ਅਫਸਰ।”ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਮੁੱਖ ਮਕਸਦ ਹਰ ਪਿੰਡ ਤੱਕ ਸਹੂਲਤਾਂ ਪਹੁੰਚਾਉਣਾ ਹੈ। ਖੇਡਾਂ ਅਤੇ ਬੁਨਿਆਦੀ ਢਾਂਚਾ ਸਾਡੀ ਪਹਿਲ ਹੈ ਤਾਂ ਜੋ ਪੰਜਾਬ ਦੇ ਨੌਜਵਾਨ ਤੰਦਰੁਸਤ ਰਹਿਣ ਅਤੇ ਪਿੰਡਾਂ ਦੀ ਨੁਹਾਰ ਬਦਲੀ ਜਾ ਸਕੇ।”
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



