HOME ਸ਼ਹੀਦ-ਏ-ਆਜਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਦਾ ਸ਼ਹੀਦੀ ਦਿਹਾੜਾ ਹਲਕਾ ਦੱਖਣੀ ਵਿਖੇ ਦੇਸ਼...

ਸ਼ਹੀਦ-ਏ-ਆਜਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਦਾ ਸ਼ਹੀਦੀ ਦਿਹਾੜਾ ਹਲਕਾ ਦੱਖਣੀ ਵਿਖੇ ਦੇਸ਼ ਭਗਤ ਯਾਦਗਾਰੀ ਸੋਸਾਇਟੀ ਪੰਜਾਬ ਵੱਲੋਂ ਸ਼ਰਧਾ ਸਤਿਕਾਰ ਨਾਲ ਬਾਵਾ ਦੀ ਸਰਪ੍ਰਸਤੀ ਹੇਠ ਸਿਮਰਨ ਪੈਲੇਸ ਵਿਖੇ ਮਨਾਇਆ ਗਿਆ

ਕਾਂਗਰਸੀ ਵਰਕਰਾਂ ਨੇ ਲਾਲਜੀਤ ਭੁੱਲਰ ਮੰਤਰੀ ਦੀ ਗ੍ਰਿਫਤਾਰੀ ਅਤੇ ਕੇਸ ਦੀ ਸੀ.ਬੀ.ਆਈ ਜਾਂਚ ਦੀ ਮੰਗ ਤਖਤੀਆਂ ਫੜ ਕੇ ਕੀਤੀ

ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਦਾ ਸ਼ਹੀਦੀ ਦਿਹਾੜਾ ਹਲਕਾ ਦੱਖਣੀ ਵਿਖੇ ਦੇਸ਼ ਭਗਤ ਯਾਦਗਾਰੀ ਸੋਸਾਇਟੀ ਪੰਜਾਬ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ। ਇਸ ਸਮੇਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਫੋਟੋ ਦਫ਼ਤਰਾਂ ਵਿੱਚ ਲਗਾਉਣ ਵਾਲੀ ਸਰਕਾਰ ਦੇ ਮੰਤਰੀ ਲਾਲਜੀਤ ਭੁੱਲਰ ਵੱਲੋਂ ਕੀਤੀ ਧੱਕੇਸ਼ਾਹੀ ਕਾਰਨ ਗਗਨਦੀਪ ਸਿੰਘ ਰੰਧਾਵਾ ਦੇ ਆਤਮ ਹੱਤਿਆ ਕਰਨ ‘ਤੇ ਹੱਥਾਂ ਵਿੱਚ ਤਖਤੀਆਂ ਫੜ ਕੇ ਗ੍ਰਿਫਤਾਰੀ ਅਤੇ ਸੀ.ਬੀ.ਆਈ ਜਾਂਚ ਦੀ ਮੰਗ ਕੀਤੀ ਗਈ। ਇਸ ਸਮੇਂ ਸੀਨੀਅਰ ਨੇਤਾ ਸੁਸ਼ੀਲ ਮਲਹੋਤਰਾ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਓ.ਬੀ.ਸੀ ਦੇ ਜਨਰਲ ਸਕੱਤਰ ਗੁਰਨਾਮ ਸਿੰਘ ਕਲੇਰ, ਓਵਰਸੀਜ ਕਾਂਗਰਸ ਅਮਰੀਕਾ ਦੇ ਵਾਈਸ ਪ੍ਰਧਾਨ ਦਲਜੀਤ ਸਿੰਘ ਹਿੱਸੋਵਾਲ, ਬੀਬੀ ਅਮਰਜੀਤ ਕੌਰ ਗਰੇਵਾਲ ਯੂ.ਐੱਸ.ਏ, ਰਮਨਜੋਤ ਸਿੰਘ ਢਿੱਲੋਂ ਕੈਨੇਡਾ, ਰਾਕੇਸ਼ ਗੋਇਲ, ਵਰਿੰਦਰ ਭੱਲਾ ਪ੍ਰਧਾਨ ਓ.ਬੀ.ਸੀ ਜ਼ਿਲ੍ਹਾ ਕਾਂਗਰਸ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਇਸ ਸਮੇਂ ਬਾਵਾ ਨੇ ਐਲਾਨ ਕੀਤਾ ਕਿ ਦੇਸ਼ ਭਗਤ ਯਾਦਗਾਰੀ ਸੋਸਾਇਟੀ ਪੰਜਾਬ ਦੇ ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਉਹਨਾਂ ਇਸ ਸਮੇਂ ਕਿਹਾ ਕਿ ਮਹਾਨ ਸ਼ਹੀਦਾਂ ਦੇ ਦਿਹਾੜੇ ਮਨਾਉਣਾ, ਉਹਨਾਂ ਵੱਲੋਂ ਦਰਸਾਏ ਰਸਤੇ ‘ਤੇ ਚੱਲ ਕੇ ਸਮਾਜ ਸੇਵਾ ਦੀ ਸੱਚੀ ਸੁੱਚੀ ਭਾਵਨਾ ਨਾਲ ਕੰਮ ਕਰਨਾ ਹੀ ਸੋਸਾਇਟੀ ਦੀ ਪਹਿਲ ਕਦਮੀ ਹੋਵੇਗੀ। ਸਿਰਫ਼ ਦਫ਼ਤਰਾਂ ਵਿੱਚ ਫੋਟੋ ਲਗਾਉਣਾ ਪਰ ਕੰਮ ਮਹਾਨ ਸ਼ਹੀਦਾਂ ਦੀ ਵਿਚਾਰਧਾਰਾ ਦੇ ਖ਼ਿਲਾਫ਼ ਕਰਨੇ, ਇਹ ਉਹਨਾਂ ਦੀ ਸੋਚ ਦਾ ਅਪਮਾਨ ਕਰਨਾ ਹੈ। ਉਹਨਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਖਾਤਰ ਜਿਸ ਵਿੱਚ ਹਰ ਭਾਰਤੀ ਆਜ਼ਾਦੀ ਦਾ ਨਿੱਘ ਮਾਣੇ, ਸਾਡੀ ਮਹਾਨ ਸੂਰਬੀਰਾਂ ਯੋਧਿਆਂ ਨੇ ਫਾਂਸੀ ਦੇ ਰੱਸੇ ਚੁੰਮੇ ਅਤੇ ਸਾਡੀ ਖਾਤਰ ਜਾਨਾਂ ਕੁਰਬਾਨ ਕਰ ਗਏ। ਉਨ੍ਹਾਂ ਨੇ ਸ਼ਹਾਦਤਾਂ ਦੇ ਕੇ ਸੁਤੰਤਰ ਭਾਰਤ ਅੰਦਰ ਸਾਨੂੰ ਵੋਟ ਦਾ ਅਧਿਕਾਰ ਲੈ ਕੇ ਦਿੱਤਾ ਜਿਸ ਨਾਲ ਅਸੀਂ ਆਪਣੇ ਨੁਮਾਇੰਦੇ ਆਪਣੀਆਂ ਵੋਟਾਂ ਨਾਲ ਚੁਣ ਸਕਦੇ ਹਾਂ ਪਰ ਦੁੱਖ ਅਤੇ ਚਿੰਤਾ ਦਾ ਵਿਸ਼ਾ ਹੈ ਕਿ ਫਿਰਕਾਪ੍ਰਸਤ ਸਰਕਾਰਾਂ ਸਾਡੇ ਤੋਂ ਈ.ਵੀ.ਐਮ ਮਸ਼ੀਨਾਂ ਰਾਹੀਂ ਵੋਟ ਦਾ ਹੱਕ ਵੀ ਖੋਹ ਰਹੀਆਂ ਹਨ ਅਤੇ ਵੋਟਾਂ ਚੋਰੀ ਕਰਕੇ ਸਰਕਾਰਾਂ ਲੋਕਤੰਤਰਿਕ ਪਰੰਪਰਾਵਾਂ ਦੇ ਉਲਟ ਬਣਾਈਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਲੋੜ ਹੈ ਸਾਡੇ ਨੌਜਵਾਨ ਵੋਟ ਦੀ ਆਜ਼ਾਦੀ ਲਈ ਮੋਹਰੀ ਰੋਲ ਅਦਾ ਕਰਨ ਅਤੇ ਭਾਰਤ ਦੀ ਸਿਆਸਤ ਵਿੱਚ ਸਵੱਛਤਾ ਲਿਆਂਦੀ ਜਾਵੇ। ਇਸ ਸਮੇਂ ਸ਼੍ਰੀ ਬਾਵਾ ਨੇ ਦੇਸ਼ ਭਗਤ ਯਾਦਗਾਰੀ ਸੋਸਾਇਟੀ ਪੰਜਾਬ ਦੇ ਅਹੁਦੇਦਾਰਾਂ ਵਿੱਚ ਸੀਨੀਅਰ ਕਾਂਗਰਸੀ ਨੇਤਾ ਸੁਸ਼ੀਲ ਮਲਹੋਤਰਾ ਅਤੇ ਪਵਨ ਕੁਮਾਰ ਸ਼ੁਕਲਾ ਨੂੰ ਵਾਈਸ ਪ੍ਰਧਾਨ ਨਿਯੁਕਤ ਕੀਤਾ ਜਦਕਿ ਗੁਰਨਾਮ ਸਿੰਘ ਕਲੇਰ ਸੁਸਾਇਟੀ ਦੇ ਪੰਜਾਬ ਦੇ ਕਨਵੀਨਰ ਬਣਾਏ ਗਏ। ਇਸ ਸਮੇਂ ਬਲਜੀਤ ਮਾਲੜਾ ਅਤੇ ਮਲਕੀਤ ਸਿੰਘ ਮੰਗਾ ਜਨਰਲ ਸਕੱਤਰ ਬਣਾਏ ਗਏ ਅਤੇ ਸ਼ਿਵ ਕੁਮਾਰ ਸ਼ਿਵਾ, ਜਸਵੀਰ ਸਿੰਘ ਨਾਮਧਾਰੀ, ਰੇਨੂ ਰਾਮਦਾਸ, ਮਨਜੀਤ ਕੌਰ, ਮਮਤਾ ਰਾਣੀ, ਪਰਮਾਤਮਾ ਤਿਵਾੜੀ, ਸੂਬੇਦਾਰ ਮੋਹਨ ਸਿੰਘ ਰਾਮਪਾਲ ਸਕੱਤਰ ਜਦਕਿ ਵਿਧੀ ਚੰਦ ਰਾਜਪੂਤ, ਤਰਸੇਮ ਸਿੰਘ ਐਗਜੈਕਟਿਵ ਕਮੇਟੀ ਦੇ ਮੈਂਬਰ ਬਣਾਏ ਗਏ। ਇਸ ਸਮੇਂ ਬੀਬੀ ਮਨਜੀਤ ਕੌਰ ਸਰੋਏ, ਗੁਰਨਾਮ ਸਿੰਘ ਕਲੇਰ ਅਤੇ ਤੇਜਵੰਤ ਸਿੰਘ ਸਿੱਧੂ ਵੱਲੋਂ ਸ਼ਹੀਦੀ ਦਿਹਾੜੇ ‘ਤੇ ਲੋੜਵੰਦਾਂ ਨੂੰ ਰਾਸ਼ਨ ਵੀ ਵੰਡਿਆ ਗਿਆ। ਇਸ ਸਮੇਂ ਮਾਨਵਤਾ ਭਲਾਈ ਸੇਵਾ ਸੁਸਾਇਟੀ ਦੀ ਸਮੁੱਚੀ ਟੀਮ ਚਰਨਜੀਤ ਸਿੰਘ ਚੇਅਰਮੈਨ ਦੀ ਅਗਵਾਈ ਵਿੱਚ ਸ਼ਾਮਿਲ ਹੋਏ। ਇਸ ਸਮੇਂ ਬਾਵਾ ਨੇ ਕਿਹਾ ਕਿ ਲੋੜ ਹੈ ਆਜ਼ਾਦੀ ਦੇ ਸੰਗਰਾਮ ਅਤੇ ਲਾਲ ਕਿਲ੍ਹੇ ਤੋਂ ਗੂੰਜਦੇ ਨਾਅਰਿਆਂ ਦਾ ਸਤਿਕਾਰ ਕਰਦੇ ਹੋਏ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਮਜ਼ਬੂਤ ਕਰੀਏ। ਉਹਨਾਂ ਕਿਹਾ ਕਿ ਨਾਅਰੇ ਲੱਗਦੇ ਸਨ-

 “ਲਾਲ ਕਿਲੇ ਸੇ ਆਈ ਆਵਾਜ਼

  ਢਿੱਲੋਂ, ਸਹਿਗਲ, ਸ਼ਾਹ ਨਵਾਜ਼”

 ਜੋ ਲੋਕ ਸਮਾਜ ਦੀਆਂ ਵੰਡੀਆਂ ਪਾ ਕੇ ਸਿਆਸੀ ਰੋਟੀਆਂ ਸੇਕ ਰਹੇ ਹਨ ਉਹਨਾਂ ਤੋਂ ਭਾਰਤ ਨੂੰ ਬਚਾਉਣ ਦੀ ਲੋੜ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸ਼ਹੀਦਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਦੇਸ਼ ਦੀ ਤਰੱਕੀ ਅਤੇ ਸਮਾਜ ਦੀ ਭਲਾਈ ਲਈ ਅੱਗੇ ਆਉਣਾ ਚਾਹੀਦਾ ਹੈ- ਗੌਸਾਈਂ, ਮਠਾੜੂ  
Next articleਭਗਵੰਤ ਮਾਨ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਲਈ ਗਰਾਂਟਾਂ ਜਾਰੀ; ਚੇਅਰਮੈਨ ਸਤਨਾਮ ਜਲਾਲਪੁਰ ਨੇ ਵੰਡੇ ਚੈੱਕ।