HOME ਪੱਤਰਕਾਰਾਂ ਦੇ ਹੱਕ ਵਿੱਚ ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ ਲਈ ਚੰਡੀਗੜ੍ਹ...

ਪੱਤਰਕਾਰਾਂ ਦੇ ਹੱਕ ਵਿੱਚ ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ ਲਈ ਚੰਡੀਗੜ੍ਹ ਪਹੁੰਚੇ ਜ਼ਿਲਾ ਪ੍ਰਧਾਨ ਅਸ਼ੋਕ ਸੰਧੂ

ਫੋਟੋ : ਚੰਡੀਗੜ੍ਹ ਧਰਨੇ ਦੌਰਾਨ ਇੱਕ ਤਸਵੀਰ ਵਿੱਚ ਬੇਬਾਕ ਪੱਤਰਕਾਰ ਮਨਿੰਦਰ ਸਿੱਧੂ ਨਾਲ ਅਤੇ ਦੂਜੀ ਵਿੱਚ ਹੱਕ ਸੱਚ ਦਾ ਸਮਰਥਨ ਕਰਦੇ ਹੋਏ ਜ਼ਿਲਾ ਪ੍ਰਧਾਨ ਲਾਇਨ ਅਸ਼ੋਕ ਸੰਧੂ।
ਚੰਡੀਗੜ੍ਹ  (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ) ਭਗਵੰਤ ਸਰਕਾਰ ਵੱਲੋਂ ਪੱਤਰਕਾਰ ਸਾਹਿਬਾਨਾਂ ਅਤੇ ਐਕਟੀਵਿਸਟਸ ਖਿਲਾਫ ਕੀਤੀ ਐੱਫ.ਆਈ.ਆਰ ਨੂੰ ਰੱਦ ਕਰਵਾਉਣ ਅਤੇ ਭਾਰਤ ਦੇ ਚੌਥੇ ਥੰਮ੍ਹ ਨੂੰ ਕਾਨੂੰਨੀ ਪ੍ਰਕਿਰਿਆ ਨਾਲ ਡਰਾ ਧਮਕਾ ਕੇ ਦਬਾਉਣ ਦੀ ਨਾਪਾਕ ਕੋਸ਼ਿਸ਼ ਕਰਨ ਵਾਲੀ ਭਗਵੰਤ ਮਾਨ ਸਰਕਾਰ ਖਿਲਾਫ ਚੰਡੀਗੜ੍ਹ ਦੇ ਸੈਕਟਰ 17 ਵਿੱਚ ਪੱਤਰਕਾਰਾਂ ਅਤੇ ਅਕਟਿਵਿਸਟਸ ਵੱਲੋਂ ਲਗਾਏ ਧਰਨਾ ਪ੍ਰਦਰਸ਼ਨ ਵਿੱਚ ਨੰਬਰਦਾਰ ਯੂਨੀਅਨ ਜ਼ਿਲਾ ਜਲੰਧਰ ਦੇ ਪ੍ਰਧਾਨ ਅਤੇ ਸੀਨੀਅਰ ਮੀਤ ਪ੍ਰਧਾਨ ਸੂਬਾ ਪੰਜਾਬ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਵੀ ਉਚੇਚੇ ਤੌਰ ‘ਤੇ ਆਪਣੀ ਇਤਿਹਾਸਿਕ ਹਾਜ਼ਰੀ ਦਰਜ ਕੀਤੀ। ਇਸ ਮੌਕੇ ਉੱਚ ਕੋਟੀ ਦੇ ਪੱਤਰਕਾਰ, ਜਰਨਲਿਸਟ, ਐਕਟੀਵਿਸਟਸ, ਸਿਆਸਤਦਾਨ, ਸੂਝਵਾਨ, ਬੁੱਧੀਜੀਵੀਆਂ ਨਾਲ ਵੀ ਮੁਲਾਕਾਤ ਕੀਤੀ ਜਿਹਨਾਂ ਨੇ ਜੂਝਾਰੂ, ਨਿਡਰ, ਬੇਬਾਕ ਅਤੇ ਇਨਸਾਫ ਨਾਲ ਗੱਲ ਕਰਨ ਵਾਲੇ ਪੱਤਰਕਾਰਾਂ ਦਾ ਹੌਂਸਲਾ ਵਧਾਇਆ। ਜ਼ਿਲਾ ਪ੍ਰਧਾਨ ਨੇ ਕਿਹਾ ਕਿ ਸ੍ਰ. ਭਗਵੰਤ ਮਾਨ ਜਦੋਂ ਐੱਮ.ਪੀ ਸਨ ਤਾਂ ਉਹ ਖੁਦ ਲੋਕ ਸਭਾ ਵਿੱਚ ਸੋਸ਼ਲ ਮੀਡੀਆ ਦੀ ਤਾਰੀਫ ਅਤੇ ਸੱਚੀ ਪੱਤਰਕਾਰਤਾ ਦੇ ਹੱਕ ਵਿੱਚ  ਬੇਬਾਕ ਬੋਲਦੇ ਸਨ, ਹੁਣ ਜਦੋਂ ਖੁਦ ਸੀ.ਐੱਮ ਹਨ ਪੱਤਰਕਾਰਾਂ ‘ਤੇ ਐੱਫ.ਆਈ.ਆਰ ਦਰਜ ਕਰਕੇ ਧਾਵਾ ਬੋਲਦੇ ਹਨ। ਉਹਨਾਂ ਕਿਹਾ ਇਮਾਨਦਾਰ ਪੱਤਰਕਾਰ ਜਾਂ ਐਕਟੀਵਿਸਟਸ ਡਰਨ ਵਾਲੇ ਨਹੀਂ ਗਰਜਣ ਅਤੇ ਵਰਸਣ ਵਾਲੇ ਹੁੰਦੇ ਹਨ। ਇਤਿਹਾਸ ਗਵਾਹ ਹੈ ਆਪਣੇ ਫਰਜਾਂ ਦੀ ਖਾਤਿਰ ਪੱਤਰਕਾਰ ਚਲਦੀਆਂ ਗੋਲੀਆਂ ਵਿੱਚ ਵੀ ਡਰੇ ਨਹੀਂ ਭਾਵੇਂ ਮੌਤ ਹੀ ਕਿਉਂ ਨਾ ਉਹਨਾਂ ਦੀ ਝੋਲੀ ਪੈ ਗਈ ਹੋਵੇ ਫਿਰ ਮੁਕੱਦਮੇਬਾਜੀ ਕੀ ਚੀਜ਼ ਹੈ? ਧਰਨੇ ਦੌਰਾਨ ਜ਼ਿਲਾ ਪ੍ਰਧਾਨ ਨੇ ਕਿਹਾ ਭਗਵੰਤ ਮਾਨ ਸਰਕਾਰ ਤੋਂ ਪੰਜਾਬ ਦੇ 35000 ਨੰਬਰਦਾਰ ਸਾਹਿਬਾਨ ਪ੍ਰੇਸ਼ਾਨ ਹਨ, ਕਿਸਾਨ ਮਜ਼ਦੂਰ ਪ੍ਰੇਸ਼ਾਨ ਹਨ, ਪੰਜਾਬ ਵਿੱਚ ਨਿੱਤ ਹੁੰਦੇ ਕਤਲੇਆਮ, ਲੁੱਟਾਂ ਖੋਹਾਂ, ਝੂਠੇ ਪਰਚਿਆਂ, ਨਸ਼ਿਆਂ ਆਦਿ ਤੋਂ ਪੂਰੇ ਪੰਜਾਬ ਦੇ ਲੋਕ ਡਾਢੇ ਪ੍ਰੇਸ਼ਾਨ ਹਨ। ਨੂਰਮਹਿਲ ਦੇ ਲੋਕ ਵਿਧਾਇਕ ਸ਼੍ਰੀਮਤੀ ਇੰਦਰਜੀਤ ਕੌਰ ਮਾਨ ਦੇ ਲਾਰਿਆਂ ਤੋਂ ਸਭ ਤੋਂ ਵੱਧ ਪ੍ਰੇਸ਼ਾਨ ਹਨ। ਸਾਢੇ 4 ਸਾਲਾਂ ਵਿੱਚ ਹੁਣ ਤੱਕ ਇੱਕ ਅਧੂਰਾ ਸਰਕਾਰੀ ਸਕੂਲ ਨਹੀਂ ਉਸਰ ਸਕਿਆ। ਸੀਵਰੇਜ ਸਿਸਟਮ, ਸਰਕਾਰੀ ਕਾਲਜ ਦੀ ਤਾਂ ਗੱਲ ਕਰਨੀ ਤਾਂ ਬਿਲਕੁਲ ਹੀ ਪਾਪ ਹੋਵੇਗੀ। ਨੂਰਮਹਿਲ ਦੇ ਚਾਰ ਚੁਫੇਰੇ ਸੁੱਕਣਾ ਪਾਇਆ ਗੰਦ ਵਿਧਾਇਕ ਦੇ ਵਿਕਾਸ ਕਾਰਜਾਂ ਦੀ ਬੋਅ ਬਣਕੇ ਚਾਰ ਚੰਨ ਲਾਉਂਦਾ ਹੈ। ਆਖਿਰ ਵਿੱਚ ਅਸ਼ੋਕ ਸੰਧੂ ਨੇ ਕਿਹਾ ਕਿ ਜੇਕਰ 2027 ਵਿੱਚ ਅੱਗੇ ਆਉਣਾ ਹੈ ਤਾਂ ਭਗਵੰਤ ਮਾਨ ਨੂੰ, ਸਰਕਾਰ ਦੇ ਅਫਸਰਾਂ ਅਤੇ ਵਿਧਾਇਕਾਂ ਨੂੰ ਲੋਕ ਪੱਖੀ ਕੰਮ ਕਰਨੇ ਹੋਣਗੇ। ਇਮਾਨਦਾਰ ਪ੍ਰਸ਼ਾਸਨ ਦੇਣਾ ਹੋਵੇਗਾ। ਨੰਬਰਦਾਰਾਂ, ਇਮਾਨਦਾਰ ਪੱਤਰਕਾਰਾਂ, ਐਕਟੀਵਿਸਟਸ ਨੂੰ ਬਣਦਾ ਸਤਿਕਾਰ ਦੇਣਾ ਪਵੇਗਾ। ਇਹ ਉਹ ਲੋਕ ਹਨ ਜੋ ਸਰਕਾਰਾਂ ਦੀਆਂ ਕਮੀਆਂ ਨੂੰ ਉਜਾਗਰ ਕਰਦੇ ਹਨ। ਕਮੀਆਂ ਉਜਾਗਰ ਕਰਨ ਵਾਲਾ ਹੀ ਇੱਕ ਸੱਚਾ ਸਾਥੀ ਹੋ ਸਕਦਾ ਹੈ। ਚਾਪਲੂਸ ਤਾਂ ਬੇੜਾ ਗਰਕ ਕਰ ਦਿੰਦੇ ਹਨ। ਬੋਲਣ ਦਾ ਅਧਿਕਾਰ ਖੋਹਣਾ ਬਾਬਾ ਸਾਹਿਬ ਦੇ ਸੰਵਿਧਾਨ ਦਾ, ਗੁਲਾਮਾਂ ਵਾਂਗ ਰੱਖਣਾ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਤਿਰਸਕਾਰ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleवनाधिकार कानून को नए सिरे से लागू करे योगी सरकार – एआईपीएफ
Next articleਗ੍ਰੀਨਲੈਂਡ ਦਾ ਭਵਿੱਖ ਗ੍ਰੀਨਲੈਂਡ ਤੇ ਡੈਨਮਾਰਕ ਹੀ ਤੈਅ ਕਰਨ—ਕੀਅਰ ਸਟਾਰਮਰ