ਹੁਸ਼ਿਆਰਪੁਰ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਬਹੁਜਨ ਸਮਾਜ ਪਾਰਟੀ ਵੱਲੋਂ ਪੰਜਾਬ ਸੰਭਾਲੋ ਮੁਹਿੰਮ ਦੇ ਤਹਿਤ ਪੰਜਾਬ ਦੇ ਸਾਰੇ ਜਿਲਿਆਂ ਵਿੱਚ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਮਜ਼ਦੂਰਾਂ ਦੇ ਹੱਕਾਂ ਤੇ ਡਾਕੇ ਮਾਰਨ ਵਿਰੁੱਧ ਧਰਨਾ ਪ੍ਰਦਰਸ਼ਨ ਕੀਤੇ ਗਏ ਜਿਸ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀਆਂ ਨੇ ਮਜ਼ਦੂਰਾਂ ਨੇ ਕਿਰਤੀਆਂ ਨੇ ਹਿੱਸਾ ਲਿਆ ਇਸੇ ਲੜੀ ਚ ਅੱਜ ਹੁਸ਼ਿਆਰਪੁਰ ਵਿਖੇ ਬਸਪਾ ਵੱਲੋਂ ਜ਼ਿਲ੍ਹਾ ਪੱਧਰ ਤੇ ਵੱਡਾ ਧਰਨਾ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਕੇਂਦਰ ਸਰਕਾਰ ਵੱਲੋਂ 60-40 ਦੇ ਅਨੁਪਾਤ ਨਾਲ ਫੰਡਾਂ ਦੇ ਯੋਗਦਾਨ ਦੇ ਬਦਲਾਓ ਨੂੰ ਪੂਰਨ ਤੌਰ ਤੇ ਰੱਦ ਕੀਤਾ ਗਿਆ ਹਾੜੀ ਸਾਉਣੀ ਵਿੱਚ ਸਕੀਮ ਬੰਦ ਕਰਨ ਦੇ ਫੈਸਲੇ ਨੂੰ ਰੱਦ ਕੀਤਾ ਗਿਆ ਬੇਰੁਜ਼ਗਾਰੀ ਭੱਤਾ ਖਤਮ ਕਰਨ ਦੇ ਫੈਸਲੇ ਤੇ ਨੂੰ ਵੀ ਰੱਦ ਕੀਤਾ ਗਿਆ ਅਤੇ ਸਰਕਾਰ ਨੂੰ ਮਜ਼ਦੂਰ ਵਿਰੋਧੀ ਬਦਲਾਓ ਵਾਪਸ ਲੈਣ ਮਨਰੇਗਾ ਦੇ ਤਹਿਤ 346 ਰੁਪਏ ਤੋਂ ਦਿਹਾੜੀ ਵਧਾ ਕੇ 700 ਕਰਨ ਅਤੇ ਰੁਜ਼ਗਾਰ ਦੀ ਗਰੰਟੀ ਘੱਟੋ ਘੱਟ 300 ਦਿਨ ਕਰਨ ਦੇ ਲਈ ਬਹੁਜਨ ਸਮਾਜ ਪਾਰਟੀ ਨੇ ਆਪਣਾ ਸੁਝਾਅ ਵੀ ਦਿੱਤਾ ਜਿਲਾ ਡਿਪਟੀ ਕਮਿਸ਼ਨਰ ਨੂੰ ਮੈਮੋਰੰਡਮ ਦਿੱਤੇ ਅਤੇ ਪਿੰਡ ਚਾਂਗ ਬਸੋਹਾ ਸ੍ਰੀ ਗੁਰੂ ਰਵਿਦਾਸ ਗੁਰੂ ਘਰ ਨੂੰ ਪੰਚਾਇਤ ਘਰ ਬਣਾਏ ਜਾਣ ਦੇ ਫੈਸਲੇ ਦਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਫੈਸਲੇ ਦਾ ਵਿਰੋਧ ਕੀਤਾ ਗਿਆ 15 ਜਨਵਰੀ ਤੱਕ ਸਰਕਾਰ ਨੇ ਪਹਿਲਾਂ ਵਾਲਾ ਸਟੇਟਸ ਬਹਾਲ ਨਾ ਕੀਤਾ ਤਾਂ ਹੁਸ਼ਿਆਰਪੁਰ ਦੇ ਵਿੱਚ ਬੀਐਸਪੀ ਅੰਦੋਲਨ ਕਰਨ ਲਈ ਮਜਬੂਰ ਹੋਵੇਗੀ ਬਹੁਜਨ ਸਮਾਜ ਪਾਰਟੀ ਨੇ ਪੰਜਾਬ ਸੰਭਾਲੋ ਮਹਿਮ ਦੇ ਤਹਿਤ ਸਾਹਿਬ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪੂਰਾ ਸਾਲ 650 ਪ੍ਰੋਗਰਾਮ ਕਰਨ ਦਾ ਫੈਸਲਾ ਐਲਾਨਿਆ ਅਤੇ ਸੰਗਤਾਂ ਨੂੰ ਗੁਰੂ ਰਵਿਦਾਸ ਜੀ ਦਾ ਬੇਗਮਪੁਰੇ ਦਾ ਸੰਕਲਪ 2027 ਚ,ਬੇਗਮਪੁਰੇ ਦੇ ਸੰਕਲਪ ਦੀ ਪੂਰਤੀ ਲਈ ਇੱਕਜੁੱਟ ਹੋਣ ਦਾ ਸੱਦਾ ਵੀ ਦਿੱਤਾ ਇਹ ਵਿਚਾਰ ਐਡਵੋਕੇਟ ਸਰਦਾਰ ਅਵਤਾਰ ਸਿੰਘ ਕਰੀਮਪੁਰੀ ਜੀ ਨੇ ਰੱਖੇ ਅਤੇ ਖੁਦ ਧਰਨਾ ਪ੍ਰਦਰਸ਼ਨ ਦੀ ਅਗਵਾਈ ਕੀਤੀ ਇਸ ਮੌਕੇ ਤੇ ਚੌਧਰੀ ਗੁਰਨਾਮ ਸਿੰਘ ਕੋਆਰਡੀਨੇਟਰ ਬਸਪਾ ਪੰਜਾਬ, ਭਗਵਾਨ ਦਾਸ ਠੇਕੇਦਾਰ ਜਨਰਲ ਸਕੱਤਰ ਬਸਪਾ ਪੰਜਾਬ,ਦਿਨੇਸ਼ ਕੁਮਾਰ ਜ਼ਿਲ੍ਹਾ ਪ੍ਰਧਾਨ, ਐਡਵੋਕੇਟ ਮਲਵਿੰਦਰ ਮਾਨਾਂ ਇੰਚਾਰਜ ਚੱਬੇਵਾਲ,ਜੱਸ ਭੱਟੀ ਪ੍ਰਧਾਨ ਚੱਬੇਵਾਲ, ਮਨਜਿੰਦਰ ਸਿੰਘ ਸ਼ੇਰਪੁਰੀ,ਕੁੰਦਨ ਲਾਲ ਬਡੇਸਰੋਂ,ਬਿੱਟਾ ਅਤੇ ਬਸਪਾ ਜ਼ਿਲ੍ਹਾ ਹੁਸ਼ਿਆਰਪੁਰ ਦੀ ਟੀਮ ਅਤੇ ਸਮੂਹ ਵਰਕਰ ਅਤੇ ਸਮਰਥਕ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



