ਗਿੱਦੜਬਾਹਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਅੱਜ ਬਸਪਾ ਸੁਪਰੀਮੋ ਭੈਣ ਕੁਮਾਰੀ ਮਾਇਆਵਤੀ ਜੀ ਦੇ ਨਿਰਦੇਸ਼ਾ ਅਨੁਸਾਰ ਪੰਜਾਬ ਪ੍ਰਧਾਨ ਸਰਦਾਰ ਅਵਤਾਰ ਸਿੰਘ ਕਰੀਮਪੁਰੀ ਜੀ ਯੋਗ ਅਗਵਾਈ ਹੇਠ ਅੱਜ ਨਰੇਗਾ ਸਕੀਮ ਵਿੱਚ ਕੀਤੀ ਤਬਦੀਲੀ ਦੇ ਵਿਰੋਧ ਵਿੱਚ ਸੂਬਾ ਭਰ ਦੇ ਡੀ ਸੀ ਦਫ਼ਤਰ ਵਿੱਖੇ ਮੰਗ ਪੱਤਰ ਦਿੱਤੇ ਗਏ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜਿਲ੍ਹਾ ਪ੍ਰਧਾਨ ਸਰਦਾਰ ਬਲਕਾਰ ਸਿੰਘ ਲੱਖੇਵਾਲੀ ਜੀ ਨੇ ਕੀਤਾ ਉਹਨਾਂ ਕਿਹਾ ਕੇ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਮਜ਼ਦੂਰਾਂ ਦੇ ਚੁੱਲਿਆਂ ਦੀ ਅੱਗ ਨੂੰ ਖਤਮ ਕਰਨ ਜਾ ਰਹੀ ਹੈ ਕੇਂਦਰ ਦਾ ਇਹ ਮਜ਼ਦੂਰਾਂ ਦੇ ਚੁੱਲਿਆਂ ਤੇ ਡਾਕਾ ਹੈ ਬਸਪਾ ਕਦੇ ਵੀ ਮਜ਼ਦੂਰਾਂ ਨਾਲ ਧੱਕਾ ਹੁੰਦਾ ਬਰਦਾਸ਼ਤ ਨਹੀਂ ਕਰੇਗੀ ਮਜ਼ਦੂਰਾਂ ਦੇ ਹੱਕਾਂ ਲਈ ਬਸਪਾ ਆਪਣੀ ਲੜਾਈ ਜਾਰੀ ਰੱਖੇਗੀ ਮਜ਼ਦੂਰਾਂ ਨੂੰ ਆਪਣੇ ਹੱਕ ਲੈ ਕੇ ਦੇਵੇਗੀ। ਬਸਪਾ ਹਮੇਸ਼ਾ ਮਜ਼ਦੂਰਾਂ ਦੇ ਹੱਕਾਂ ਲਈ ਅਵਾਜ਼ ਬੁਲੰਦ ਕਰਦੀ ਰਹੇਗੀ ਬਸਪਾ ਵੱਲੋਂ ਨਰੇਗਾ ਮਜ਼ਦੂਰਾਂ ਦੀ ਦਿਹਾੜੀ 700 ਰੁਪਏ ਕਰਨ ਦੀ ਮੰਗ ਕੀਤੀ ਗਈ ਇਸ ਮੌਕੇ ਇੰਚਾਰਜ ਗਿੱਦੜਬਾਹਾ ਮਾਸਟਰ ਸ੍ਰੀ ਚੰਦ ਜੀ,ਇੰਚਾਰਜ ਸ੍ਰੀ ਮੁਕਤਸਰ ਸਾਹਿਬ ਜਗਦੇਵ ਸਿੰਘ ਅਲਾਰਮ, ਮਲੋਟ ਹਲਕਾ ਪ੍ਰਧਾਨ ਅਨਿਲ ਕੁਮਾਰ ਜਾਟਵ, ਸੁੰਦਰ ਲਾਲ, ਹਲਕਾ ਪ੍ਰਧਾਨ ਗਿੱਦੜਬਾਹਾ ਰਣਦੀਰ ਸਿੰਘ, ਸੀਨੀਅਰ ਆਗੂ ਜਗੀਰ ਸਿੰਘ, ਜਗਰੂਪ ਸਿੰਘ, ਲਛਮਣ ਦਾਸ, ਹਲਕਾ ਇੰਚਾਰਜ ਮਲੋਟ ਸਵਰਨ ਸਿੰਘ ਖੋਖਰ, ਜਿਲ੍ਹਾ ਜਰਨਲ ਸਕੱਤਰ ਸ੍ਰੀ ਜੇਲਾ ਰਾਮ ਜੀ, ਚਮਕੌਰ ਸਿੰਘ, ਸੁਖਦੇਵ ਸਿੰਘ, ਬੱਗਾ ਸਿੰਘ,ਰਾਠੀ ਜੀ,ਅਮਰਜੀਤ ਸਿੰਘ,ਸ਼ਮਸ਼ੇਰ ਸਿੰਘ, ਚੰਦ ਸਿੰਘ,ਵਿਜੇ ਸਿੰਘ, ਧੇਰਾ ਸਿੰਘ,ਦੀਆਂ ਨੰਦ,ਸੀਮਾ ਰਾਣੀ, ਲਾਲੀ ਰਾਣੀ ਅਤੇ ਹੋਰ ਬਹੁਤ ਸਾਰੇ ਸੀਨੀਅਰ ਆਗੂ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


