ਨਵਾਂਸ਼ਹਿਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਜੈ ਭੀਮ ਜੈ ਭਾਰਤ ਸਤਿਕਾਰਯੋਗ ਸਾਥੀਓ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਦੇਸ਼ ਦੇ ਅੰਦਰ ਮਨਰੇਗਾ ਸਕੀਮ ਦੇ ਤਹਿਤ ਜੋ ਗਰੀਬ ਵਰਗ ਆਪਣੀ ਰੋਜੀ ਰੋਟੀ ਦੇ ਲਈ ਮਜ਼ਦੂਰੀ ਕਰਕੇ ਆਪਣਾ ਪੇਟ ਪਾਲਦਾ ਸੀ ਆਪਣੇ ਬੱਚਿਆਂ ਨੂੰ ਰੋਜੀ ਰੋਟੀ ਦਿੰਦਾ ਸੀ ਉਸ ਨੂੰ ਪਿਛਲੇ ਦਿਨੀ ਦੇਸ਼ ਦੀ ਭਾਜਪਾ ਸਰਕਾਰ ਨੇ ਬੰਦ ਕਰ ਦਿੱਤਾ ਹੈ ਔਰ ਪਿਛਲੇ ਕਾਫੀ ਟਾਈਮ ਤੋਂ ਸਾਡਾ ਜਿਲ੍ਹਾ ਨਵਾਂ ਸ਼ਹਿਰ ਵੀ ਪ੍ਰਭਾਵਿਤ ਰਿਹਾ ਪਰ ਹੁਣ ਇਸ ਦੇ ਪੂਰਨ ਤੌਰ ਤੇ ਬੰਦ ਹੋਣ ਜਾਣ ਕਾਰਨ ਜਿੱਥੇ ਇੱਕ ਗਰੀਬ ਤਬਕਾ ਪੂਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ ਉਸ ਦੇ ਨਾਲ ਉਸ ਦੇ ਪਰਿਵਾਰਾਂ ਦੇ ਵਿੱਚ ਜੋ ਮਾੜੀ ਮੋਟੀ ਜਮਾਂ ਪੂੰਜੀ ਜਾਂਦੀ ਸੀ ਉਹ ਵੀ ਪੂਰੀ ਤਰ੍ਹਾਂ ਬੰਦ ਹੋ ਜਾਵੇਗੀ ਇਹ ਬਿਆਨ ਡਾ ਨਛੱਤਰ ਪਾਲ ਐਮ ਐਲ ਏ ਨਵਾਂਸ਼ਹਿਰ ਨੇ ਦਿੰਦਿਆਂ ਕਿਹਾ ਕਿ ਅੱਜ ਉਹਨਾਂ ਦੀ ਹੱਕ ਦੇ ਵਿੱਚ ਦੇਸ਼ ਦੇ ਅੰਦਰ ਇੱਕੋ ਇੱਕ ਨੇਤਾ ਭੈਣ ਕੁਮਾਰੀ ਮਾਇਆਵਤੀ ਜੀ ਰਾਸ਼ਟਰੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਜਿਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਪੂਰੇ ਪੰਜਾਬ ਦੇ ਅੰਦਰ ਜ਼ਿਲਾ ਪੱਧਰੀ ਮੈਮਰੰਡਮ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਦੇ ਅੰਦਰ ਜ਼ਿਲਾ ਪੱਧਰੀ ਧਰਨਾ ਪ੍ਰਦਰਸ਼ਨ ਕਰਕੇ ਮਾਨਯੋਗ ਡੀਸੀ ਸਾਹਿਬ ਰਾਹੀਂ ਮਾਨਯੋਗ ਗਵਰਨਰ ਸਾਹਿਬ ਨੂੰ ਸੌਂਪੇ ਗਏ ਔਰ ਅਸੀਂ ਪੂਰਨ ਤੌਰ ਤੇ ਮੰਗ ਕਰਦੇ ਹਾਂ ਕਿ ਦੇਸ਼ ਦੇ ਅੰਦਰ ਇੱਕ ਵੱਡਾ ਤਬਕਾ ਜੋ ਪਹਿਲਾਂ ਹੀ ਗਰੀਬੀ ਦੇ ਨਾਲ ਜੂਝ ਰਿਹਾ ਹੈ ਉਹਨਾਂ ਦੇ ਹੱਕਾਂ ਅਧਿਕਾਰਾਂ ਦੇ ਉੱਪਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਡਾਕਾ ਨਾ ਵੱਜਣ ਦਿੱਤਾ ਜਾਵੇ ਇਸ ਮੌਕੇ ਤੇ ਮਨੋਹਰ ਕਮਾਮ ਕੋਆਰਡੀਨੇਟਰ , ਸਰਬਜੀਤ ਸਿੰਘ ਜਾਫਰਪੁਰੀ ਜ਼ਿਲ੍ਹਾ ਪ੍ਰਧਾਨ, ਦਿਲਬਾਗ ਸਿੰਘ ਮਹਿੰਦੀਪੁਰ, ਭੁਪਿੰਦਰ ਬੇਗਮਪੁਰੀ, ਮਨਜੀਤ ਆਲੋਵਾਲ, ਹਰਬਲਾਸ ਬਸਰਾ ਜ਼ਿਲ੍ਹਾ ਜਨਰਲ ਸਕੱਤਰ,ਮਾ ਸਤਪਾਲ ਰਟੈਂਡਾ ਪ੍ਰਧਾਨ ਬੰਗਾ, ਚਰਨਜੀਤ ਮੰਢਾਲੀ ਜਨਰਲ ਸਕੱਤਰ, ਮਲਕੀਤ ਮੰਢਾਲੀ ਮੁਲਾਜ਼ਮ ਆਗੂ, ਸੁਰਜੀਤ ਸਿੰਘ ਕਰੀਹਾ ਮੁਲਾਜ਼ਮ ਆਗੂ, ਗੁਰਮੁਖ ਸਿੰਘ ਨੌਰਥ ਵਾਇਸ ਪ੍ਰਧਾਨ ਨਗਰ ਕੌਂਸਲ, ਐਡਵੋਕੇਟ ਮੁਕੇਸ਼ ਬਾਲੀ, ਅਮਰੀਕ ਸਿੰਘ ਬੰਗਾ, ਵਿਜੇ ਗੁਣਾਚੌਰ, ਵਿਜੇ ਮਜਾਰੀ, ਮਿਸ਼ਨਰੀ ਗਾਇਕ ਰੂਪ ਲਾਲ ਧੀਰ, ਹਰ ਨਿਰੰਜਨ ਬੇਗਮਪੁਰ, ਗੁਰਨਾਮ ਪੰਨੂੰ ਮਜ਼ਾਰਾਂ, ਗਿਆਨ ਚੰਦ, ਰਾਕੇਸ਼ ਕੁਮਾਰ ਉਧੋਵਾਲ ਬਲਾਕ ਸੰਮਤੀ ਮੈਂਬਰ, ਵਿਜੇ ਕਰੀਹਾ ਸਾਬਕਾ ਸਰਪੰਚ,ਮੰਗਤ ਰਾਮ ਸਰਪੰਚ ਨੀਲੋਵਾਲ,ਕਪਲ ਨੀਲੋਵਾਲ, ਬਲਜਿੰਦਰ ਅਮਰਗੜ੍ਹ ਸਰਪੰਚ, ਗੁਰਪ੍ਰੀਤ ਬਹਲੂਰ ਕਲਾਂ, ਹਰਜਿੰਦਰ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ,ਪ੍ਰਵੀਨ ਕੁਮਾਰੀ, ਕੁਲਦੀਪ ਬਹਿਰਾਮ, ਦਰਸ਼ਨ ਬਹਿਰਾਮ, ਤੀਰਥ ਕਲਸੀ ਬਹਿਰਾਮ ਅਤੇ ਬਹੁਤ ਸਾਰੇ ਵਰਕਰ ਸਮਰਥਕ ਹਾਜ਼ਰ ਸਨ।
https://play.google.com/store/apps/details?id=in.yourhost.samajweekly


