HOME ਕਬੱਡੀ ਦੀ ਖੇਡ ਨੂੰ ਲੱਗੀ ਗੈਂਗਸਟਾਰਾਂ ਦੀ ਨਜ਼ਰ, ਕਦੇ ਪਿੰਡਾ’ਚ ਮਨੋਰੰਜਨ...

ਕਬੱਡੀ ਦੀ ਖੇਡ ਨੂੰ ਲੱਗੀ ਗੈਂਗਸਟਾਰਾਂ ਦੀ ਨਜ਼ਰ, ਕਦੇ ਪਿੰਡਾ’ਚ ਮਨੋਰੰਜਨ ਦਾ ਸਾਧਨ ਹੁੰਦੇ ਸੀ ਕਬੱਡੀ ਟੂਰਨਾਮੈਂਟ

 ਨਵਾਂਸ਼ਹਿਰ   (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਇਕ ਸਮਾਂ ਸੀ ਜਦੋਂ ਪਿੰਡਾਂ ਵਿੱਚ ਕਬੱਡੀ ਦੇ ਟੂਰਨਾਮੈਟ ਹੁੰਦਾ  ਸੀ ਤਾਂ ਕਬੱਡੀ ਖਿਡਾਰੀਆਂ ਨੂੰ  ਇਨਾਮ ਤੇ ਤੌਰ ਤੇ ਸੋਨੇ ਦੀ ਮੁੰਦਰੀ, ਕੜੇ, ਦੇਸੀ ਘਿਓ, ਸੁੱਕੇ ਮੇਵੇ, ਨਵੇਂ ਟਰੈਕਟਰ  ਨਾਲ ਨਿਵਾਜਿਆਂ ਜਾਂਦਾ ਸੀ | ਅਖਾੜੇ ਦੇ ਆਲੇ ਦੁਆਲੇ  ਖੜ੍ਹੇ ਲੋਕ ਤਾੜੀਆਂ ਵਜਾ ਕੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ  ਕਰਦੇ ਅਤੇ ਜੇਤੂ ਕਬੱਡੀ ਦੇ ਖਿਡਾਰੀਆਂ ਪੂਰੇ ਪਿੰਡ ਦੀ ਸ਼ਾਨ ਬਣ ਜਾਂਦੀ ਤੇ ਉਹ ਪਿੰਡ ਉਸ ਕਬੱਡੀ ਖਿਡਾਰੀ ਦੇ ਨਾਮ ਨਾਲ ਪ੍ਰਸਿੱਧ ਹੋ ਜਾਂਦਾ |  ਸਮਾਂ ਬਦਲਿਆਂ ਨਾਲ ਹੀ ਕਬੱਡੀ ਦਾ ਚਿਹਰਾ ਵੀ ਬਦਲ ਗਿਆ | ਜਿਵੇਂ ਜਿਵੇਂ ਰਵਾਇਤੀ ਖੇਡਾਂ ਦੇ  ਚਾਹੁਣ ਵਾਲੇ ਵਧੇ ਉਸੇ ਤਰ੍ਹਾਂ ਪੈਸੇ ਵੀ ਆਉਣ ਲੱਗਾ |  ਪਿੰਡ ਵਿਚ ਹੋਣ ਵਾਲੇ ਕਬੱਡੀ ਟੂਰਨਾਮੈਂਟ  ਤੇ   ਲੱਖਾਂ ਕਰੋੜਾਂ ਰੁਪਏ ਖਰਚ ਕੀਤੇ ਜਾਣ ਲੱਗੇ | ਜਦੋਂ ਗੈਂਗਸਟਾਰਾਂ ਦੀ ਨਜ਼ਰ ਕਬੱਡੀ ਖਿਡਾਰੀਆਂ ਤੇ ਪਈ ਉਦੋਂ ਤੋਂ ਇਹ ਟੂਰਨਾਮੇੇਟ ਦੇ ਮੈਦਾਨ ਗੋਲੀਆਂ ਨਾਲ ਝੱਲਣੀ ਹੋ ਲੱਗ ਗਏ | ਗੈਂਗਸਟਾਰ ਨੇ ਇਸ ਖੇਡ ਨੂੰ  ਆਪਣੀ ਮੁੱਛ ਦਾ ਸਵਾਲ ਬਣਾਉਣਾ ਸ਼ੁਰੂ ਕਰ ਦਿੱਤਾ ਅਤੇ ਹੌਲੀ ਹੌਲੀ ਇਹ ਖੇਡ ਖੂਨੀ ਖੇਡ ਦਾ ਰੂਪ ਧਾਰਨ ਕਰ ਗਈ |  ਨੌਬਤ ਇੱਥੋਂ ਤੱਕ ਆ ਗਈ ਕਿ ਹੁਣ ਗੈਂਗਸਟਾਰ ਫੈਸਲੇ ਲੈਣ ਲੱਗ ਗਏ ਕਿ ਕਿਹੜਾ ਕਬੱਡੀ ਪਲੇਅਰ ਕਿਸ ਕਲੱਬ ਵਿੱਚ ਖੇਡੇਗਾ | ਜਦੋਂ ਖਿਡਾਰੀ  ਗੈਂਗਸਟਾਰ ਦੀ ਗੱਲ ਨਹੀ ਮੰਨਦਾ ਤਾ ਉਸਦਾ ਖੇਡ ਦੇ ਮੈਦਾਨ ਵਿੱਚ ਹੀ  ਗੋਲੀਆਂ ਨਾਲ ਭੁੰਨ ਕੇ ਕਤਲ ਕਰਵਾਉਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ |   ਇਥੇ ਇਹ ਵੀ ਦੱਸਣਯੋਗ ਹੈ ਕਿ ਗੈਂਗਸਟਾਰ  ਬਾਕੀ ਖੇਡਾਂ ਦੇ ਮੁਕਾਬਲੇ  ਕਬੱਡੀ ਨੂੰ  ਨਜ਼ਰ ਲਾਉਣ  ਵੱਡਾ ਕਾਰਨ ਇਹ ਹੈ  ਇਸ ਦੇ ਖਿਡਾਰੀ ਛੇ ਛੇ ਫੁੱਟ ਦੇ ਜਵਾਨ ਤੇ  ਹੱਥੋਂ ਪੈਰੋ ਖੁੱਲੇ ਨੌਜਵਾਨ ਤਕੜੇ ਸਰੀਰਾਂ ਦੇ ਮਾਲਿਕ   ਹੋਣ ਕਰਕੇ ਗੈਂਗਸਟਾਰ ਇਨ੍ਹਾਂ ਖਿਡਾਰੀਆਂ ਨੂੰ   ਦਿਹਾਤੀ ਕਸਬਿਆਂ ਵਿੱਚ ਵੀ ਧਾਕ ਜਮਾਉਣਾ ਚਾਹੁੰਦੇ ਹਨ। ਹੁਣ ਤੱਕ  ਦਰਜਨ ਦੇ ਕਰੀਬ ਖਿਡਾਰੀ ਗੁਆ ਚੁੱਕੇ ਜਾਨ 2020 ਤੋਂ ਹੁਣੇ ਤੱਕ  ਦਰਜਨ ਦੇ ਕਰੀਬ ਖਿਡਾਰੀਆਂ ਆਪਣੀ ਜਾਨ ਗੁਆ ਚੁੱਕੇ ਹਨ | ਪਿਛਲੇ ਦਿਨੀਂ ਮੁਹਾਲੀ ਤੇ ਸੁਹਾਣਾ ਵਿੱਚ ਰਾਣਾ ਬਲਾਚੌਰੀਆ  ਦਾ ਸੈਲਫੀ ਦੇ ਬਹਾਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ | ਇਸ ਤੋਂ ਪਹਿਲਾਂ ਲੁਧਿਆਣਾ ਦੇ ਸਮਰਾਲਾ ਗੁਰਵਿੰਦਰ ਸਿੰਘ, ਅਕਤੂਬਰ ਵਿੱਚ ਲੁਧਿਆਣਾ ਦੇ ਤੇਜ਼ਪਾਲ , ਨਵੰਬਰ 2024 ਵਿੱਚ ਸੁਖਵਿੰਦਰ ਸਿੰਘ ਸੋਨਾ ਦੇ ਨਾਲ ਨਾਲ ਸੰਦੀਪ ਸਿੰਘ ਨੰਗਲ ਅੰਬੀਆ, ਅਰਵਿੰਦਰਜੀਤ ਸਿੰਘ ਪੱਡਾ ਵਰਗੇ ਖਿਡਾਰੀ ਖੇਡ ਦੇ ਮੈਦਾਨ ਵਿੱਚ ਆਪਣਾ ਜਾਨ ਗੁਆ ਚੁੱਕੇ ਹਨ | ਪਰ ਅਗਲਾ ਆਉਣ ਵਾਲਾ ਹੀ ਸਮਾਂ ਤਹਿ ਕਰੇਗਾ ਕਿ ਭਵਿੱਖ ਵਿਚ ਕਿ ਬਣਦਾ ਹੈ ਖਿਡਾਰੀਆਂ ਦਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਨਿਊਜ਼ੀਲੈਂਡ ਵਿੱਚ ਸਜਾਏ ਨਗਰ ਕੀਰਤਨ ਦਾ ਕੁਝ ਸ਼ਰਾਰਤੀ ਤੱਤਾਂ ਵਲੋਂ ਵਿਰੋਧ ਕਰਨਾ ਨਿੰਦਾਯੋਗ- ਸੁਰਜੀਤ ਸਿੰਘ ਦੋਭਾਲੀ
Next articleਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਮਾਰੀਂ ਟੱਕਰ ਮੋਟਰਸਾਈਕਲ ਸਵਾਰ ਗੰਭੀਰ ਜਖਮੀ ਜਾਨੀ ਨੁਕਸਾਨ ਦਾ ਬਚਾਅ