ਨਿਊਜ਼ੀਲੈਂਡ ਸਰਕਾਰ ਤਰੁੰਤ ਸ਼ਰਾਰਤੀ ਤੱਤਵਾਂ ਤੇ ਕਾਰਵਾਈ ਕਰੇ
ਨਵਾਂਸ਼ਹਿਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ )– ਨਿਊਜ਼ੀਲੈਂਡ ਦੇ ਔਸਾਊਥ ਔਕਲੈਡ ਦੇ ਮਾਨੂਰੇਵਾ ਕਸਬੇ ਵਿੱਚ ਸਿੱਖ ਸੰਗਤਾਂ ਵਲੋਂ ਸਜਾਏ ਜਾ ਰਹੇ ਨਗਰ ਕੀਰਤਨ ਦਾ ਕੁਝ ਸ਼ਰਾਰਤੀ ਤੱਵਵਾਂ ਵਲੋਂ ਕੀਤੇ ਗਏ ਵਿਰੋਧ ਨਾਲ ਸਿੱਖ ਭਾਈਚਾਰਾ ਹੀ ਨਹੀ ਬਲਿਕ ਸਮੂਹ ਸਮਾਜਿਕ ਸਾਂਝ ਲਈ ਗੰਭੀਰ ਚਣੌਤੀ ਬਣ ਕੇ ਸਾਹਮਣੇ ਆਇਆ ਹੈ | ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜਥੇਦਾਰ ਸੁਰਜੀਤ ਸਿੰਘ ਦੋਭਾਲੀ ਨੇ ਕੀਤਾ | ਉਨ੍ਹਾਂ ਕਿਹਾ ਕਿ ਨਗਰ ਕੀਰਤਨ ਸਿੱਖ ਧਰਮ ਦੀ ਇਕ ਸ਼ਾਂਤੀਪੂਰਬਕ , ਅਨੂਸ਼ਾਸ਼ਿਤ ਅਤੇ ਸਰਬੱਤ ਦੇ ਭਲੇ ਦਾ ਸੰਦੇਸ਼ ਦੇਣ ਵਾਲੀ ਪ੍ਰੰਪਰਾ ਹੈ | ਜੋ ਸਥਾਨਕ ਕਾਨੂੰਨਾਂ ਅਤੇ ਸਰਕਾਰੀ ਪ੍ਰਵਾਨਗੀਆ ਦੇ ਅਧੀਨ ਹੀ ਆਯੋਜਿਤ ਕੀਤੀ ਜਾਦੀ ਹੈ | ਅਜਿਹੇ ਧਾਰਮਿਕ ਸਮਾਗਮਾਂ ਦਾ ਵਿਰੋਧ ਕਰਨਾ ਧਾਰਮਿਕ ਆਜ਼ਾਦੀ ਤੇ ਸਿੱਧਾ ਹਮਲਾ ਹੈ | ਜਥੇਦਾਰ ਸੁਰਜੀਤ ਸਿੰਘ ਦੋਭਾਲੀ ਨੇ ਕਿਹਾ ਕਿ ਵਿਦੇਸ਼ਾ ਵਿੱਚ ਵੱਸਦੇ ਸਿਖ ਆਪਣੇ ਕਰਮਾ ਅਤੇ ਸੇਵਾ ਭਾਵਨਾ ਨਾਲ ਸਥਾਨਕ ਸਮਾਜ ਦੀ ਤੱਰਕੀ ਵਿੱਚ ਵੱਡਾ ਯੋਗਦਾਨ ਪਾਉਂਦੇ ਹਨ | ਅਜਿਹੇ ਵਿੱਚ ਸ਼ਰਾਰਤੀ ਅਨਸਰਾਂ ਵਲੋਂ ਨਫ਼ਰਤ ਫੈਲਾਉਣ ਦੀ ਕੋਸ਼ਿਸ ਨੂੰ ਸਖਤੀ ਨਾਲ ਨੱਥ ਪਾਉਣੀ ਬਹੁਤ ਜਰੂਰੀ ਹੈ | ਉਨ੍ਹਾਂ ਨੇ ਨਿਊਜ਼ੀਲੈਂਡ ਸਰਕਾਰ ਤੋਂ ਮੰਗ ਕੀਤੀ ਕਿ ਸ਼ਰਰਾਤੀ ਤੱਤਵਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



