HOME ਜੀਹਾ ਚੀਰੀ ਲਿਖਿਆ ਤੇਹਾ ਹੁਕਮ ਰਮਾਹਿ। ਘੱਲੇ ਆਵੇ ਨਾਨਕਾ, ਸੱਦੇ ਉਠੀਂ ਜਾਏ

ਜੀਹਾ ਚੀਰੀ ਲਿਖਿਆ ਤੇਹਾ ਹੁਕਮ ਰਮਾਹਿ। ਘੱਲੇ ਆਵੇ ਨਾਨਕਾ, ਸੱਦੇ ਉਠੀਂ ਜਾਏ

43
ਸ੍ਰੀ ਦੋਲਤ ਰਾਮ ਮਹਿਮੀ

ਸਮਾਜ ਵੀਕਲੀ ਯੂ ਕੇ

ਸੁਰਿੰਦਰ ਪਾਲ ਮਹਿਮੀ ਤੇ ਰੇਸ਼ਮ ਲਾਲ ਮਹਿਮੀ ਨੂੰ ਸੱਦਮਾ ਪਿੱਤਾ ਸ੍ਰੀ ਦੋਲਤ ਰਾਮ ਮਹਿਮੀ ਦਾ ਦਿਹਾਂਤ।

ਰੇਸ਼ਮ ਭਰੋਲੀ-  ਆਪ ਸਭ ਨਾਲ ਇਹ ਖਬਰ ਬੜੇ ਦੁਖੀ ਹਿਰਦੇ ਨਾਲ ਸਾਂਝੀ ਕਰ ਰਹੇ ਹਾਂ ਕਿ (ਯੂ ਕੇ) ਵਾਸੀ ਸ੍ਰੀ ਦੋਲਤ ਰਾਮ ਮਹਿਮੀ ਗੁਰੂ ਮਹਾਰਾਜ ਜੀ ਦੇ ਦਿੱਤੇ ਹੋਏ ਸਵਾਸਾਂ ਦੀ ਪੂੰਜੀ ਨੂੰ ਪੂਰਾ ਕਰਦੇ ਹੋਏ, ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜਾ ਬਰਾਜੇ ਹਨ. ਸ੍ਰੀ ਦੋਲਤ ਰਾਮ ਮਹਿਮੀ ਜੀ ਦੀ ਉਮਰ ਤਕਰੀਬਨ 103 ਸਾਲ ਦੇ ਕਰੀਬ ਸੀ ਤੇ ਸ੍ਰੀ ਦੋਲਤ ਰਾਮ ਪੰਜਾਬ ਪਿੰਡ ਸਮਰਾੜੀ ਜ਼ਿਲ੍ਹਾ ਜਲੰਧਰ ਤੋ ਸੀ, ਪਰ ਪਿੱਛੇ ਲੰਮੇ ਸਮੇਂ ਤੋਂ ਆਪਣੇ ਵੱਡੇ ਬੇਟੇ ਸੁਰਿੰਦਰ ਪਾਲ ਤੇ ਉਹਨਾਂ ਦੇ ਪਰਿਵਾਰ ਕੋਲ ਰਹਿੰਦੇ ਸੀ ਹਾਲਾਂਕਿ ਦੂਸਰਾ ਬੇਟਾ ਕੇਵਲ ਮਹਿਮੀ ਤੇ ਸਭ ਤੋਂ ਛੋਟਾ ਬੇਟਾ ਰੇਸ਼ਮ ਲਾਲ ਮਹਿਮੀ ਪਰਿਵਾਰ ਸਮੇਤ (ਯੂ ਐਸ਼ ਏ) ਵਿੱਚ ਆਪਣੇ ਪਰਿਵਾਰ ਨਾਲ ਰਹਿੰਦਾ ਹੈ ਤੇ ਫਿਰ ਵੀ ਸਿਆਣੇ ਦਾ ਬਹੁਤ ਆਸਰਾ ਹੁੰਦਾ ਹੈ ਤੇ ਸਿਆਣੇ ਬੰਦੇ ਦੀ ਬਹੁਤ ਲੋੜ ਹੁੰਦੀ ਹੈ ਤੇ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਤੇ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ.

Previous articleਕੈਨੇਡੀਅਨ ਪੀਆਰ ਧਾਰਕਾਂ, ਸਾਵਧਾਨ ਰਹੋ! ਇੱਕ ਛੋਟੀ ਜਿਹੀ ਗਲਤੀ ਨਾਲ ਤੁਸੀਂ ਆਪਣਾ ਦਰਜਾ ਗੁਆ ਸਕਦੇ ਹੋ। 8 ਵੱਡੀਆਂ ਗਲਤੀਆਂ ਬਾਰੇ ਜਾਣੋ ਜੋ ਮਹਿੰਗੀਆਂ ਸਾਬਤ ਹੋ ਸਕਦੀਆਂ ਹਨ।
Next articleCross-Country Murder Hunt Launched After Body Found in Transit Van