HOME ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਮਾਰੀਂ ਟੱਕਰ ਮੋਟਰਸਾਈਕਲ ਸਵਾਰ ਗੰਭੀਰ ਜਖਮੀ ਜਾਨੀ...

ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਮਾਰੀਂ ਟੱਕਰ ਮੋਟਰਸਾਈਕਲ ਸਵਾਰ ਗੰਭੀਰ ਜਖਮੀ ਜਾਨੀ ਨੁਕਸਾਨ ਦਾ ਬਚਾਅ

ਨਵਾਂਸ਼ਹਿਰ /ਕਾਠਗੜ੍ਹ  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਨੇੜੇ ਪਿੰਡ ਸੁੱਧਾ ਮਾਜਰਾ ਕੋਲ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਸਵਾਰ ਨੂੰ ਫੇਟ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ  ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਸ ਐਫ ਟੀਮ ਦੇ ਇੰਚਾਰਜ ਏ ਐਸ ਆਈ ਪ੍ਰਵੀਨ ਕੁਮਾਰ ਦੱਸਿਆ ਕਿ ਉਨ੍ਹਾਂ ਨੂੰ ਕੰਟ੍ਰੋਲਰ ਰੂਮ ਨਵਾਂਸ਼ਹਿਰ ਤੋਂ ਸੂਚਨਾ ਪ੍ਰਾਪਤ ਹੋਈ ਕਿ ਇੱਕ ਪਲਟੀਨਾ ਮੋਟਰਸਾਈਕਲ ਜਿਸ ਨੰਬਰ ਪੀ ਬੀ 20ਸੀ 4496 ਜਿਸ ਨੂੰ ਵਿਜੇਪਾਲ ਵਾਸੀ ਰੱਕੜਾਂ ਥਾਣਾ ਬਲਾਚੌਰ ਚਲਾ ਰਿਹਾ ਸੀ ਜੋ ਕਿ ਟੌਂਸਾ ਤੋਂ ਆਪਣੇ ਪਿੰਡ ਰੱਕੜਾਂ ਬੇਟ ਜਾ ਰਿਹਾ ਸੀ ਜਦੋਂ ਇਹ ਮੋਟਰਸਾਈਕਲ ਪਿੰਡ ਸੁੱਧਾ ਮਾਜਰਾ ਦੇ ਕੋਲ  ਪਹੁੰਚਾਈਆਂ ਤਾਂ  ਮੋਟਰਸਾਈਕਲ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਵਿਜੇਪਾਲ ਕੁਮਾਰ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਐਸਐਸਐਫ ਟੀਮ ਨੇ ਨੈਸ਼ਨਲ ਹਾਈਵੇ ਅਥਾਰਟੀ ਦੀ ਐਬੁਲੈਂਸ  ਦੀ ਮਦਦ ਨਾਲ ਇਲਾਜ ਸਿਵਲ ਹਸਪਤਾਲ ਬਲਾਚੌਰ ਦਾਖਲ ਕਰਵਾਇਆ ਇਸ ਹਾਦਸੇ ਵਿਚ ਬੁਰੀ ਤਰ੍ਹਾਂ ਨਾਲ ਨੁਕਸਾਨੀਆ ਗਿਆ ਅਤੇ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ। ਐਸ ਐਸ ਐਫ ਟੀਮ ਵਲੋਂ ਮੋਟਰਸਾਈਕਲ ਨੂੰ ਰੋਡ ਤੋਂ ਕਲੀਅਰ ਕਰਵਾ ਕੇ ਟ੍ਰੈਫਿਕ ਸੰਚਾਰੂ ਢੰਗ ਨਾਲ ਚਲਾਇਆ ਗਿਆ ਐਸ ਐਸ ਟੀਮ ਵਲੋਂ। ਹਾਦਸੇ ਦੀ ਇਤਲਾਹ  ਕੰਟ੍ਰੋਲਰ ਰੂਮ ਨਵਾਂਸ਼ਹਿਰ ਅਤੇ ਥਾਣਾ ਕਾਠਗੜ੍ਹ ਨੂੰ ਦਿੱਤੀ ਗਈ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਕਬੱਡੀ ਦੀ ਖੇਡ ਨੂੰ ਲੱਗੀ ਗੈਂਗਸਟਾਰਾਂ ਦੀ ਨਜ਼ਰ, ਕਦੇ ਪਿੰਡਾ’ਚ ਮਨੋਰੰਜਨ ਦਾ ਸਾਧਨ ਹੁੰਦੇ ਸੀ ਕਬੱਡੀ ਟੂਰਨਾਮੈਂਟ
Next articleਲੁੱਟ-ਖੋਹ ਤੇ ਡਰਾਈਵਰ ਦੀ ਹੱਤਿਆ ਦੇ ਮਾਮਲੇ ਚ ਅਮਰਗੜ੍ਹ ਪੁਲਿਸ ਦੀ ਵੱਡੀ ਸਫਲਤਾ, ਚਾਰੇ ਆਰੋਪੀ ਕਾਬੂ