HOME ਅੱਜ ਬਸਪਾ ਲੀਡਰ ਭਗਵਾਨ ਸਿੰਘ ਚੌਹਾਨ ਜੀ ਨੂੰ ਵੱਖ ਵੱਖ ਪਾਰਟੀਆਂ ਦੇ...

ਅੱਜ ਬਸਪਾ ਲੀਡਰ ਭਗਵਾਨ ਸਿੰਘ ਚੌਹਾਨ ਜੀ ਨੂੰ ਵੱਖ ਵੱਖ ਪਾਰਟੀਆਂ ਦੇ ਆਗੂਆਂ ਨੇ ਸ਼ਰਧਾਂਜਲੀ ਭੇਟ ਕੀਤੀ

4

ਹੁਸ਼ਿਆਰਪੁਰ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਅੱਜ ਬਸਪਾ ਲੀਡਰ ਸਵ ਸ਼੍ਰੀ ਭਗਵਾਨ ਸਿੰਘ ਚੌਹਾਨ ਜੀ ਦੀ ਅੰਤਿਮ ਅਰਦਾਸ ਮੌਕੇ ਸ਼ਰਦਾ ਦੇ ਫੁੱਲ ਭੇਂਟ ਕਰਨ ਲਈ ਸੂਬਾ ਪ੍ਰਧਾਨ ਬਸਪਾ ਡਾ ਅਵਤਾਰ ਸਿੰਘ ਕਰੀਮਪੁਰੀ ਜੀ ਅਤੇ ਸਮੁੱਚੀ ਬਸਪਾ ਲੀਡਰਸ਼ਿਪ ਪਹੁੰਚੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਬਹੁਜਨ ਸਮਾਜ ਪਾਰਟੀ ਦੀ ਜਿੰਦਜਾਨ ਸਨ ਚੌਹਾਨ ਸਾਹਿਬ ਇਸ ਮੌਕੇ ਹੋਰਨਾਂ ਪਾਰਟੀਆਂ ਦੇ ਆਗੂ, ਸਮਾਜਿਕ ਜਥੇਬੰਦੀਆਂ ਦੇ ਆਗੂ, ਧਾਰਮਿਕ ਜਥੇਬੰਦੀਆਂ ਦੇ ਆਗੂ ਸਾਹਿਬਾਨ ਵੀ ਹਾਜ਼ਰ ਹੋਏ। ਇਸ ਮੌਕੇ ਦਰਸ਼ਨ ਲੱਧੜ ਜੀ ਜੋ ਕਿ ਪਾਰਟੀ ਛੱਡ ਕੇ ਕਾਂਗਰਸ ਵਿੱਚ ਚੱਲੇ ਗਏ ਸੀ ਉਨ੍ਹਾਂ ਵਲੋਂ ਭਗਵਾਨ ਸਿੰਘ ਚੌਹਾਨ ਜੀ ਨੂੰ ਸ਼ਰਧਾਂਜ਼ਲੀ ਦੇ ਰੂਪ ਵਿੱਚ ਦੋਬਾਰਾ ਫਿਰ ਸੂਬਾ ਪ੍ਰਧਾਨ ਡਾ ਅਵਤਾਰ ਸਿੰਘ ਕਰੀਮਪੁਰੀ ਜੀ ਵਲੋਂ ਬਸਪਾ ਪਾਰਟੀ ਵਿੱਚ ਸ਼ਾਮਿਲ ਕੀਤਾ ਗਿਆ। ਇਸ ਮੌਕੇ ਤੇ ਭਗਵਾਨ ਦਾਸ ਠੇਕੇਦਾਰ ਜਨਰਲ ਸਕੱਤਰ, ਜੱਸ ਭੱਟੀ ਪ੍ਰਧਾਨ, ਜਸਵੰਤ ਰਾਏ ਅਤੇ ਸੀਨੀਅਰ ਆਗੂ, ਪਾਰਟੀ ਦੇ ਵਰਕਰ ਸ਼ਾਮਿਲ ਹੋਏ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਹਲਕਾ ਚਮਕੌਰ ਸਾਹਿਬ ਚੋਂ ਝਾੜੂ ਗਾਇਬ:ਗੋਲਡੀ ਪੁਰਖਾਲੀ
Next articleਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਤੋਂ ਬਾਅਦ ਹੀ ਬੰਗਾ ਹਲਕੇ ਦੀ ਸਮਿੱਖਿਆ ਮੀਟਿੰਗ ਕੀਤੀ ਗਈ