HOME ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਤੋਂ ਬਾਅਦ ਹੀ ਬੰਗਾ ਹਲਕੇ ਦੀ...

ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਤੋਂ ਬਾਅਦ ਹੀ ਬੰਗਾ ਹਲਕੇ ਦੀ ਸਮਿੱਖਿਆ ਮੀਟਿੰਗ ਕੀਤੀ ਗਈ

 ਬੰਗਾ   (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਜਿਲਾ ਪਰੀਸ਼ਦ ਤੇ ਬਲਾਕ ਸੰਮਤੀ ਚੋਣਾ ਤੋ ਬਾਅਦ ਬੰਗਾ ਹਲਕੇ ਦੀ ਸਮਿਖਿਆ ਮੀਟਿੰਗ ਬਸਪਾ ਆਗੂ ਵਿਜੈ ਕੁਮਾਰ ਗੁਣਾਚੋਰ ਜੀ ਦੇ ਨਿਵਾਸ ਗੁਣਾਚੋਰ ਵਿਖੇ ਬਸਪਾ ਪੰਜਾਬ ਦੇ ਸੂਬਾਈ ਜਨਰਲ ਸਕੱਤਰ ਪ੍ਰਵੀਨ ਬੰਗਾ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਸੀਮਤ ਸਮੇਂ ਸੀਮਤ ਸਾਧਨਾਂ ਤੇ ਦਲੇਰੀ ਨਾਲ ਚੋਣ ਲੜੇ ਉਮੀਦਵਾਰ ਲੀਡਰਸ਼ਿਪ ਤੇ ਸਮਰਥਕ ਸ਼ਾਮਿਲ ਹੋਏ ਮੀਟਿੰਗ ਵਿੱਚ ਖੋਥੜਾਂ ਜੋਨ ਤੋ ਵੱਡੀ ਲੀਡ ਨਾਲ ਜਿੱਤੇ ਰੇਖਾ ਰਾਣੀ ਨੂੰ ਵਧਾਈ ਦਿੰਦਿਆਂ ਸਨਮਾਨ ਕੀਤਾ ਮੀਟਿੰਗ ਵਿੱਚ ਹਲਕੇ ਲੀਡਰਸ਼ਿਪ ਦੀ ਉਮੀਦ ਅਨੁਸਾਰ ਨਤੀਜੇ ਨਾ ਆਉਣ ਦੀ ਗੰਭੀਰਤਾ ਨਾਲ ਸਾਥੀਆਂ ਨਾਲ ਵਿਚਾਰ ਵਿਟਾਂਦਰਾ ਕੀਤਾ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾ ਨੂੰ ਮੁੱਖ ਰਖਦੇ ਹੋਏ ਬੂਥ ਪੱਧਰ ਦੇ ਢਾਂਚੇ ਨੂੰ ਤਹਿ ਸਮੇਂ ਸਰਕਾਰ ਦੀਆਂ ਹਰ ਚਨੌਤੀਆਂ ਦਾ ਮੁਕਾਬਲਾ ਕਰਨ ਲਈ ਮਜਬੂਤ ਬਨਾਉਣ ਦਾ ਸੰਕਲਪ ਲਿਆ Worldwide BSP Supporters ਟੀਮ ਤੋ ਹੋਰ ਸਾਥੀਆਂ ਵਲੋਂ ਸਹਿਯੋਗ ਕਰਨ ਦਾ ਧੰਨਵਾਦ ਕੀਤਾ ਤੇ ਵਿਸ਼ੇਸ਼ ਤੋਰ ਤੇ Worldwide BSP Supporters ਦੇ ਨੁਮਾਇੰਦੇ ਸੁਰਜੀਤ ਝੰਡੇਰ ਜੀ ਦਾ ਹਲਕੇ ਦੀ ਲੀਡਰਸ਼ਿਪ ਵਲੋਂ ਸਨਮਾਨ ਕੀਤਾ ਬਸਪਾ ਪੰਜਾਬ ਦੇ ਪ੍ਰਧਾਨ ਡਾ ਅਵਤਾਰ ਸਿੰਘ ਕਰੀਮਪੁਰੀ ਜੀ ਦੀ ਅਗਵਾਈ ਵਿੱਚ 40ਬਲਾਕ ਸੰਮਤੀ ਤੇ 4ਜਿਲਾ ਪਰੀਸ਼ਦ ਮੈਂਬਰ ਜਿਤਣ ਦੀ ਸਮੂਹਿਕ ਲੀਡਰਸ਼ਿਪ ਤੇ ਸਮਰਥਕਾਂ ਨੂੰ ਵਧਾਈ ਦਿੱਤੀ ਹਲਕੇ ਦੇ ਵੋਟਰਾਂ ਤੇ ਸਪੋਟਰਾਂ ਬਹੁਤ ਬਹੁਤ ਧੰਨਵਾਦ ਗੁਣਾਚੌਰ ਬਸਪਾ ਟੀਮ ਵਧਾਈ ਦੀ ਪਾਤਰ ਹੈ ਜਿਨਾ ਨੇ ਹਲਕੇ ਦੇ ਵਿਧਾਇਕ ਨੂੰ ਪਿੰਡ ਗੁਣਾਚੌਰ ਵਿੱਚ ਹਰਾਕੇ ਬਸਪਾ ਨੂੰ ਲੀਡ ਦਿਵਾਉਣ ਲਈ ਉਨ੍ਹਾਂ ਪਿੰਡਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਹਰਬਲਾਸ ਬਸਰਾ ਜ਼ਿਲ੍ਹਾ ਜਨਰਲ ਸਕੱਤਰ, ਮਨੋਹਰ ਲਾਲ ਕੋਆਰਡੀਨੇਟਰ,ਮਾ ਸਤਪਾਲ ਰਟੈਂਡਾ ਪ੍ਰਧਾਨ ਬੰਗਾ, ਚਰਨਜੀਤ ਮੰਢਾਲੀ ਜਨਰਲ ਸਕੱਤਰ, ਪਰਮਜੀਤ ਸਿੰਘ ਦੁਸਾਂਝ, ਹਰਜਿੰਦਰ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਸੋਹਣ ਲਾਲ ਰਟੈਂਡਾ, ਅਜੀਤ ਰਾਮ ਗੁਣਾਚੌਰ ਬਜ਼ੁਰਗ ਆਗੂ, ਜਗਦੀਸ਼ ਸਿੰਘ ਪਹਿਲਵਾਨ, ਕੁਲਦੀਪ ਬਹਿਰਾਮ, ਪਰਮਜੀਤ ਕੌਰ ਸਾਬਕਾ ਸਰਪੰਚ ਅਤੇ ਹੋਰ ਬਹੁਤ ਸਾਰੇ ਵਰਕਰ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਅੱਜ ਬਸਪਾ ਲੀਡਰ ਭਗਵਾਨ ਸਿੰਘ ਚੌਹਾਨ ਜੀ ਨੂੰ ਵੱਖ ਵੱਖ ਪਾਰਟੀਆਂ ਦੇ ਆਗੂਆਂ ਨੇ ਸ਼ਰਧਾਂਜਲੀ ਭੇਟ ਕੀਤੀ
Next articleਪਿੰਡ ਕਾਹਲੋਂ ਵਿਖੇ ਐਚ.ਐਸ.ਬੀ. ਐਗਰੋਇੰਡੀਟਰੀਜ਼ ਦੀ 150 ਟਨ ਸਮਰੱਥਾ ਵਾਲੀ ਫਲੋਰ ਮਿਲ ਦੇ ਨਿਰਮਾਣ ਕਾਰਜ ਦੀ ਆਰੰਭਤਾ