ਜਿਲ੍ਹਾ ਲੁਧਿਆਣਾ ਨੂੰ ਹਰਾ ਕੇ ਸਟੇਟ ਚੈਂਪੀਅਨ ਬਣਿਆ ਜਿਲ੍ਹਾ ਫਤਿਹਗੜ੍ਹ ਸਾਹਿਬ
ਕਪੂਰਥਲਾ (ਸਮਾਜ ਵੀਕਲੀ) ( ਕੌੜਾ )- ਡੀ ਐਮ (ਸਪੋਰਟਸ) ਕਪੂਰਥਲਾ ਸੁਖਵਿੰਦਰ ਸਿੰਘ ਖੱਸਣ ਨੇ ਦੱਸਿਆ ਕਿ ਜ਼ਿਲਾ ਸਿੱਖਿਆ ਅਫਸਰ ( ਸੈਕੰਡਰੀ) ਕਪੂਰਥਲਾ ਹਰਜਿੰਦਰ ਸਿੰਘ ਅਤੇ ਉੱਪ ਜਿਲ੍ਹਾ ਸਿੱਖਿਆ ਅਫ਼ਸਰ ( ਸੈਕੰਡਰੀ ਸਿੱਖਿਆ) ਕਪੂਰਥਲਾ ਸਟੇਟ ਐਵਾਰਡੀ ਰਜੇਸ਼ ਕੁਮਾਰ ਭੱਲਾ ਦੀ ਅਗਵਾਈ ਹੇਠ 69ਵੀ ਪੰਜਾਬ ਅੰਤਰ ਜਿਲ੍ਹਾ ਸਕੂਲਜ਼ ਖੇਡਾਂ ( ਰੱਸਾ ਕੱਸੀ ਅੰਡਰ – 14 ਸਾਲ ਲੜਕਿਆਂ ) ਦੀ ਸਟੇਟ ਚੈਂਪੀਅਨ 2025- 26 ਅੱਜ ਸਥਾਨਿਕ ਗੁਰੂ ਨਾਨਕ ਸਟੇਡੀਅਮ ਵਿਖੇ ਸੰਪਨ ਹੋ ਗਈ। ਓਹਨਾਂ ਦੱਸਿਆ ਕਿ ਉਕਤ ਰੱਸਾ ਕੱਸੀ ਸਟੇਟ ਚੈਂਪੀਅਨਸ਼ਿਪ ਦੇ ਫਾਈਨਲ ਮੈਚ ਵਿੱਚ ਜਿਲ੍ਹਾ ਲੁਧਿਆਣਾ ਨੂੰ ਹਰਾ ਕੇ ਜਿਲ੍ਹਾ ਫਤਿਹਗੜ੍ਹ ਸਾਹਿਬ ਸਟੇਟ ਚੈਂਪੀਅਨ ਬਣਿਆ ਜਦਕਿ ਜਿਲ੍ਹਾ ਫਿਰੋਜ਼ਪੁਰ ਤੀਸਰੇ ਸਥਾਨ ਉੱਤੇ ਰਿਹਾ। ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕਰਨ ਲਈ ਡੀ ਟੀ ਸੀ ਕਪੂਰਥਲਾ ਦੇ ਜਨਰਲ ਸਕੱਤਰ ਪ੍ਰਿੰਸੀਪਲ ਮਨਜੀਤ ਸਿੰਘ ਹੈਬਤਪੁਰੀ , ਮੀਤ ਪ੍ਰਧਾਨ ਪ੍ਰਿੰਸੀਪਲ ਨਵਚੇਤਨ ਸਿੰਘ ਵਿਸ਼ੇਸ਼ ਤੌਰ ਉੱਤੇ ਸ਼ਾਮਿਲ ਹੋਏ। ਡੀ ਐਮ (ਸਪੋਰਟਸ) ਕਪੂਰਥਲਾ ਸੁਖਵਿੰਦਰ ਸਿੰਘ ਖੱਸਣ ਨੇ ਦੱਸਿਆ ਕਿ ਵੱਖ ਵੱਖ ਜਿਲ੍ਹਿਆਂ ਤੋਂ ਸੀਨੀਅਰ ਸੈਕੰਡਰੀ, ਹਾਈ ਅਤੇ ਮਿਡਲ ਸਕੂਲਾਂ ਦੇ ਖਿਡਾਰੀਆਂ ਵੱਲੋਂ 69ਵੀਆਂ ਪੰਜਾਬ ਅੰਤਰ ਜਿਲ੍ਹਾ ਸਕੂਲਜ਼ ਖੇਡਾਂ ( ਰੱਸਾ ਕੱਸੀ ਅੰਡਰ 14 ਸਾਲ ਲੜਕਿਆਂ ) ਦੀ ਸਟੇਟ ਚੈਂਪੀਅਨਸ਼ਿਪ 2025- 26 ਵਿੱਚ ਉਤਸ਼ਾਹ ਨਾਲ ਹਿੱਸਾ ਲਿਆ ਜਿਹਨਾਂ ਦੇ ਰਹਿਣ ਸਹਿਣ ਦਾ ਜਿਲਾ ਟੂਰਨਾਮੈਂਟ ਪ੍ਰਬੰਧਕ ਕਮੇਟੀ ( ਡੀ ਟੀ ਸੀ ) ਕਪੂਰਥਲਾ ਵੱਲੋਂ ਲੋੜੀਂਦਾ ਪ੍ਰਬੰਧ ਕੀਤਾ ਗਿਆ । ਡੀ ਐਮ (ਸਪੋਰਟਸ ) ਸੁਖਵਿੰਦਰ ਸਿੰਘ ਖੱਸਣ ਨੇ ਦੱਸਿਆ ਕਿ ਜ਼ਿਲਾ ਸਿੱਖਿਆ ਅਫਸਰ (ਸੈਕੰਡਰੀ ) ਕਪੂਰਥਲਾ ਹਰਜਿੰਦਰ ਸਿੰਘ ਪ੍ਰਧਾਨ ਜ਼ਿਲਾ ਟੂਰਨਾਮੈਂਟ ਕਮੇਟੀ ਦੀ ਮੁਕੰਮਲ ਸਰਪ੍ਰਸਤੀ ਹੇਠ ਹੋ ਰਹੀ ਉਕਤ 69ਵੀਆਂ ਰੱਸਾ ਕੱਸੀ ਅੰਡਰ 14 ਸਾਲ ਲੜਕਿਆਂ ਦੀ ਸਟੇਟ ਚੈਂਪੀਅਨਸ਼ਿਪ – 2025- 26 ਨੂੰ ਸਫ਼ਲ ਬਣਾਉਣ ਲਈ ਡੀ ਟੀ ਸੀ ਕਪੂਰਥਲਾ ਦੇ ਜਨਰਲ ਸਕੱਤਰ ਪ੍ਰਿੰਸੀਪਲ ਮਨਜੀਤ ਸਿੰਘ ਹੈਬਤਪੁਰੀ , ਸੀਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਗੁਰਚਰਨ ਸਿੰਘ ਚਾਹਲ ਅਤੇ ਮੀਤ ਪ੍ਰਧਾਨ ਪ੍ਰਿੰਸੀਪਲ ਨਵਚੇਤਨ ਸਿੰਘ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। 69ਵੀ ਅੰਤਰ ਜਿਲ੍ਹਾ ਰੱਸਾ ਕੱਸੀ ਅੰਡਰ 14 ਸਾਲ ਲੜਕਿਆਂ ਦੀ ਸਟੇਟ ਚੈਂਪੀਅਨਸ਼ਿਪ ਦੇ ਅੰਤਿਮ ਦਿਨ ਅਬਜਰਵਰ ਲੈਕਚਰਾਰ ਫਿਜੀਕਲ ਲੈਕਚਰਾਰ ਐਜੂਕੇਸ਼ਨ ਰਾਜ ਖਾਨ ਪੱਟੀ, ਡੀ ਪੀ ਈ ਅਮਰਜੀਤ ਸਿੰਘ ਫਿਰੋਜ਼ਪੁਰ , ਲੈਕਚਰਾਰ ਫਿਜੀਕਲ ਲੈਕਚਰਾਰ ਐਜੂਕੇਸ਼ਨ ਅਵਤਾਰ ਸਿੰਘ ਪੱਟੀ, ਕੋਚ ਕੁਲਬੀਰ ਕਾਲੀ ਟਿੱਬਾ, ਲੈਕਚਰਾਰ ਫਿਜੀਕਲ ਲੈਕਚਰਾਰ ਐਜੂਕੇਸ਼ਨ ਸੁਰਜੀਤ ਸਿੰਘ ਥਿੰਦ , ਲੈਕਚਰਾਰ ਫਿਜੀਕਲ ਲੈਕਚਰਾਰ ਐਜੂਕੇਸ਼ਨ ਮੁਕੇਸ਼ ਕੁਮਾਰ ਚੌਧਰੀ, ਪੀ ਟੀ ਆਈ ਜਤਿੰਦਰ ਸਿੰਘ ਸ਼ੈਲੀ , ਲੈਕਚਰਾਰ ਫਿਜੀਕਲ ਐਜੂਕੇਸ਼ਨ ਰਕੇਸ਼ ਕੁਮਾਰ ਸੈਦਪੁਰ, ਡੀ ਪੀ ਈ ਮੈਡਮ ਅਰਵਿੰਦਰ ਕੌਰ ਬਲੇਅਰ ਖਾਨਪੁਰ, ਡੀ ਪੀ ਈ ਜਗੀਰ ਸਿੰਘ , ਡੀ ਪੀ ਈ ਸਾਜਨ ਕੁਮਾਰ , ਪੀ ਟੀ ਆਈ ਹਰਪ੍ਰੀਤ ਸਿੰਘ ਆਦਿ ਨੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ।



