HOME ਪੈਨਸ਼ਨਰ ਐਸੋਸ਼ੀਏਸ਼ਨ ਵੱਲੋਂ ਮੂਣਕ (ਸੰਗਰੂਰ) ਦੇ ਹੜ੍ਹ ਪੀੜਤਾਂ ਲਈ ਨਕਦ ਸਹਾਇਤਾ ਰਾਸ਼ੀ...

ਪੈਨਸ਼ਨਰ ਐਸੋਸ਼ੀਏਸ਼ਨ ਵੱਲੋਂ ਮੂਣਕ (ਸੰਗਰੂਰ) ਦੇ ਹੜ੍ਹ ਪੀੜਤਾਂ ਲਈ ਨਕਦ ਸਹਾਇਤਾ ਰਾਸ਼ੀ ਵੰਡੀ ਗਈ

 ‌ਲੁਧਿਆਣਾ  (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.)  ਪੰਜਾਬ ਗੌਰਮਿੰਟ ਪੈਨਸ਼ਨਰ ਐਸੋਸ਼ੀਏਸ਼ਨ ਵੱਲੋਂ ਹੜ੍ਹ ਪੀੜਤਾਂ ਲਈ ਜਿੱਥੇ ਪਹਿਲਾਂ ਫਿਰੋਜ਼ਪੁਰ, ਸੁਲਤਾਨਪੁਰ ਲੋਧੀ, ਫਾਜ਼ਿਲਕਾ ਅਤੇ ਜਲਾਲਾਬਾਦ ਦੇ ਇਲਾਕਿਆਂ ਵਿੱਚ ਹੜ੍ਹ ਪੀੜਤਾਂ ਲਈ ਨਕਦ ਸਹਾਇਤਾ ਰਾਸ਼ੀ ਵੰਡੀ ਗਈ ਉੱਥੇ ਮੂਣਕ ਇਲਾਕੇ ਵਿੱਚ ਜਿਨ੍ਹਾਂ ਗਰੀਬ ਲੋਕਾਂ ਦੇ ਘਰ ਢਹਿ ਗਏ ਸਨ ਉਨ੍ਹਾਂ ਦਾ ਸਰਵੇਖਣ ਕਰਕੇ ਪਹਿਲਾਂ ਸੂਚੀ ਤਿਆਰ ਕੀਤੀ ਗਈ। ਇਹਨਾਂ ਚੋਣ ਕੀਤੇ ਗਿਆਰਾਂ ਲਾਭਪਾਤਰੀਆਂ ਨੂੰ ਸਹਾਇਤਾ ਰਾਸ਼ੀ ਪ੍ਰਦਾਨ ਕਰਨ ਲਈ ਪੈਨਸ਼ਨਰ ਐਸੋਸ਼ੀਏਸ਼ਨ ਦੇ ਸੂਬਾ ਪ੍ਰਧਾਨ ਭਜਨ ਸਿੰਘ ਗਿੱਲ ਦੀ ਹਦਾਇਤ ਅਨੁਸਾਰ ਸੂਬਾ ਜਨਰਲ ਸਕੱਤਰ ਜਨਰਲ ਬਾਡੀ ਪੰਜਾਬ ਸੁਰਿੰਦਰ ਰਾਮ ਕੁੱਸਾ ਦੀ ਅਗਵਾਈ ਵਿੱਚ ਇੱਕ ਵਫ਼ਦ ਤਿਆਰ ਕੀਤਾ ਗਿਆ ਜਿਸ ਵਿੱਚ ਸਬ-ਡਵੀਜ਼ਨ ਧੂਰੀ, ਬਲਾਕ ਭਗਤਾ ਭਾਈ ਕਾ, ਬਲਾਕ ਨਿਹਾਲ ਸਿੰਘ ਵਾਲਾ ਅਤੇ ਬਲਾਕ ਬਾਘਾ ਪੁਰਾਣਾ ਦੇ ਪੈਨਸ਼ਨਰ ਐਸੋਸ਼ੀਏਸ਼ਨ ਅਹੁਦੇਦਾਰ ਤੇ ਮੈਂਬਰ ਸ਼ਾਮਿਲ ਸਨ। ਇਸ ਵਫ਼ਦ ਵੱਲੋਂ ਮਿਤੀ 27 ਨਵੰਬਰ.ਨੂੰ ਮੂਣਕ (ਸੰਗਰੂਰ) ਇਲਾਕੇ ਦੇ ਚੋਣ ਕੀਤੇ ਗਿਆਰਾਂ ਲਾਭਪਾਤਰੀਆਂ ਨੂੰ ਕਾਲ ਕਰਕੇ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਮੂਣਕ ਵਿਖੇ ਬੁਲਾਇਆ ਗਿਆ ਅਤੇ ਸਮੇਂ ਸਿਰ ਪਹੁੰਚ ਕੇ ਉਪਰੋਕਤ ਹੜ੍ਹ ਪੀੜਤਾਂ ਨੂੰ ਨਕਦ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ ਗਈ। ਇਹਨਾਂ ਲਾਭਪਾਤਰੀਆਂ ਵਿੱਚ – ਸੁਨੀਤਾ ਰਾਣੀ ਵਿਧਵਾ ਰਾਜ ਕੁਮਾਰ, ਤਰਸੇਮ ਸਿੰਘ, ਵਿਨੋਦ ਕੁਮਾਰ, ਧਰਮਪਾਲ, ਗੋਬਿੰਦਰ ਸਿੰਘ, ਸੰਦੀਪ ਕੌਰ, ਜੁਗਿੰਦਰ ਰਾਮ, ਰਣਜੀਤ ਸਿੰਘ, ਕੁਲਵਿੰਦਰ ਕੌਰ, ਹੰਸਾ ਸਿੰਘ ਤੋਂ ਇਲਾਵਾ ਪਿੰਡ ਪੇਧਨੀ ਦੇ ਇੱਕ ਗ਼ਰੀਬ ਪਰਿਵਾਰ ਨੂੰ ਨਕਦ ਰਾਸ਼ੀ ਭੇਟ ਕੀਤੀ ਗਈ। ਇਸ ਸਮੇਂ ਪੈਨਸ਼ਨਰ ਸਾਥੀ ਹਰਦੇਵ ਸਿੰਘ ਜਵੰਧਾ (ਧੂਰੀ), ਸੁਰਿੰਦਰ ਰਾਮ ਕੁੱਸਾ ਬਾਘਾ ਪੁਰਾਣਾ ਅਤੇ ਮਾਸਟਰ ਆਤਮ ਤੇਜ ਜੀ ਸ਼ਰਮਾ ਬਲਾਕ ਭਗਤਾ ਭਾਈ ਕਾ ਵੱਲੋਂ ਲਾਭਪਾਤਰੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨਾਲ ਹਮਦਰਦੀ ਪ੍ਰਗਟ ਕੀਤੀ ਗਈ। ਮਾਸਟਰ ਆਤਮ ਤੇਜ ਜੀ ਸ਼ਰਮਾ ਕੋਠਾ ਗੁਰੂ ਨੇ ਆਪਣੇ ਸੰਬੋਧਨ ਵਿੱਚ ਲਾਭਪਾਤਰੀਆਂ ਨੂੰ ਬੇਨਤੀ ਕਰਦੇ ਹੋਏ ਇਹ ਵੀ ਕਿਹਾ ਕਿ ਜਿਸ ਮੰਤਵ ਲਈ ਸਹਾਇਤਾ ਰਾਸ਼ੀ ਦਿੱਤੀ ਗਈ ਹੈ, ਉਸੇ ਮੰਤਵ ਵਾਸਤੇ ਵਰਤਣ ਲਈ ਕ੍ਰਿਪਾਲਤਾ ਕੀਤੀ ਜਾਵੇ ਜਿਸ ਨਾਲ ਤੁਹਾਡਾ ਮਨੋਰਥ ਵੀ ਪੂਰਾ ਹੋ ਜਾਵੇ, ਤੁਹਾਨੂੰ ਖ਼ੁਸ਼ੀ ਵੀ ਹੋਵੇ ਅਤੇ ਸਹਾਇਤਾ ਰਾਸ਼ੀ ਭੇਟ ਕਰਨ ਵਾਲਿਆਂ ਨੂੰ ਵੀ ਪ੍ਰਸੰਨਤਾ ਦਾ ਅਨੁਭਵ ਹੋਵੇ, ਨਹੀਂ ਤਾਂ ਜੇ ਕਰ ਰਾਸ਼ੀ ਹੋਰ ਅਯੋਗ ਮੰਤਵ ਵਾਸਤੇ ਵਰਤ ਲਈ ਜਾਵੇ ਤਾਂ ਪਿੱਛੋਂ ਕੇਵਲ ਪਛਤਾਵਾ ਹੁੰਦਾ ਹੈ।’ ਸਾਰੇ ਬੁਲਾਰਿਆਂ ਨੇ ਸਮੁੱਚੇ ਲਾਭਪਾਤਰੀਆਂ ਲਈ ਸ਼ੁੱਭ ਇਛਾਵਾਂ ਭੇਟ ਕਰਦੇ ਹੋਏ ਇਹ ਕਾਮਣਾ ਜ਼ਾਹਿਰ ਕੀਤੀ ਕਿ,” ਤੁਸੀਂ ਸਾਰੇ ਇਸ ਕੁਦਰਤੀ ਆਫ਼ਤ ਵਿੱਚੋਂ ਉਭਰ ਕੇ ਜਲਦੀ ਲੀਹ ‘ਤੇ ਆ ਜਾਵੋ ਅਤੇ ਖੁਸ਼ੀਆਂ ਮਾਣੋਂ।”                 ਸਮੁੱਚੀ ਪੈਨਸ਼ਨਰ ਐਸੋਸ਼ੀਏਸ਼ਨ ਲਈ ਵੀ ਕਾਮਨਾ ਕੀਤੀ ਗਈ ਕਿ ਸਤਿਗੁਰੂ ਐਸੋਸ਼ੀਏਸ਼ਨ ਨੂੰ ਵੀ ਕੁਦਰਤੀ ਆਫ਼ਤਾਂ ਸਮੇਂ ਗ਼ਰੀਬਾਂ, ਅਨਾਥਾਂ, ਗਰੀਬ ਸਕੂਲੀ ਬੱਚਿਆਂ ਦੀ ਸਹਾਇਤਾ ਕਰਨ ਲਈ, ਦਸਵਾਂ (ਦਸਵੰਧ) ਕੱਢਦੇ ਰਹਿਣ ਲਈ ਬਲ, ਬੁੱਧੀ, ਸ਼ਕਤੀ ਅਤੇ ਆਤਮ ਵਿਸ਼ਵਾਸ ਪ੍ਰਦਾਨ ਕਰਦੇ ਰਹਿਣ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸਬ ਡਵੀਜ਼ਨ ਧੂਰੀ ਦੇ ਪ੍ਰਧਾਨ ਜੈ ਦੇਵ ਜੀ ਸ਼ਰਮਾ, ਨਿਹਾਲ ਸਿੰਘ ਵਾਲਾ ਤੋਂ ਪ੍ਰਧਾਨ ਬਿੱਕਰ ਸਿੰਘ ਮਾਛੀ ਕੇ, ਬਲਾਕ ਭਗਤਾ ਭਾਈ ਕਾ ਤੋਂ ਮਾਸਟਰ ਅਮਰਜੀਤ ਸਿੰਘ ਜੀ ਵਿੱਤ ਸਕੱਤਰ, ਭਾਈ ਕੰਵਰ ਕੌਰ ਸਿੰਘ ਕੋਠਾ ਗੁਰੂ ਪ੍ਰੈਸ ਸਕੱਤਰ, ਬਲਾਕ ਬਾਘਾ ਪੁਰਾਣਾ ਤੋਂ ਗੁਰਦਿਆਲ ਸਿੰਘ, ਸੁਰਿੰਦਰ ਰਾਮ ਕੁੱਸਾ ਤੋਂ ਇਲਾਵਾ ਜਗਤਾਰ ਸਿੰਘ ਹਸਨਪੁਰ ਆਦਿਕ ਪੈਨਸ਼ਨਰ ਅਹੁਦੇਦਾਰ ਹਾਜ਼ਿਰ ਸਨ। ਇਸ ਸਮੇਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਅਤੇ ਅਨ੍ਯ ਪ੍ਰਬੰਧਕਾਂ ਵੱਲੋਂ ਵਧੀਆ ਸਹਿਯੋਗ ਦਿੱਤਾ ਗਿਆ। ਸਮਾਗਮ ਦੀ ਸਮਾਪਤੀ ‘ਤੇ ਸਭ ਨੂੰ ਚਾਹ-ਪਾਣੀ ਛਕਾ ਕੇ ਵਿਦਾਇਗੀ ਦਿੱਤੀ ਗਈ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article69ਵੀ ਅੰਤਰ ਜਿਲ੍ਹਾ ਰੱਸਾ ਕੱਸੀ ਅੰਡਰ 14 ਸਾਲ ਲੜਕਿਆਂ ਦੀ ਸਟੇਟ ਚੈਂਪੀਅਨਸ਼ਿਪ ਹੋਈ ਸੰਪਨ
Next articleਸਰਕਾਰੀ ਪ੍ਰਾਇਮਰੀ ਸਕੂਲ਼ ਝਬੇਲਵਾਲੀ ਵਿਖੇ ਮਦਰ ਵਰਕਸ਼ਾਪ ਕਰਵਾਈ ਗਈ