ਡੇਰਾਬੱਸੀ (ਸਮਾਜ ਵੀਕਲੀ) (ਸੰਜੀਵ ਸਿੰਘ ਸੈਣੀ) ਪੰਜਾਬੀ ਸਾਹਿਤ ਸਭਾ ਡੇਰਾਬੱਸੀ ਵੱਲੋਂ ਮਹਿਨੇ ਵਾਰ ਇਕੱਤਰਤਾ ਸ਼ਹੀਦ ਜਥੇਦਾਰ ਬਖਤਾਵਰ ਸਿੰਘ ਭਾਂਖਰਪੁਰ ਯਾਦਗਾਰੀ ਲਾਇਬ੍ਰੇਰੀ ਵਿੱਚ ਆਯੋਜਿਤ ਕੀਤੀ ਗਈ। ਸਭਾ ਦੀ ਇਕੱਤਰਤਾ ਨਾ ਸਿਰਫ਼ ਸਾਹਿਤਕ ਚਰਚਾ ਦਾ ਮੰਚ ਬਣਿਆ, ਸਗੋਂ ਕਵੀ ਦਰਬਾਰ ਰੂਪ ਵਿੱਚ ਰਚਨਾਤਮਕਤਾ ਦੀ ਮਿੱਠੀ ਸੁਗੰਧ ਵੀ ਫੈਲਾਉਂਦਾ ਨਜ਼ਰ ਆਇਆ। ਇਕੱਤਰਤਾ ਦੀ ਅਗਵਾਈ ਜੈਲਦਾਰ ਸਿੰਘ ਹਸਮੁਖ ਨੇ ਕੀਤੀ। ਇਸ ਮੌਕੇ ਮੈਂਬਰਾਂ ਨੇ ਸੁਝਾਅ ਦਿੱਤਾ ਕਿ ਸਾਹਿਤਕ ਸਰਗਰਮੀਆਂ ਨੂੰ ਵਧਾਉਣ ਲਈ ਹੋਰ ਪਿੰਡਾਂ ਅਤੇ ਵਿਦਿਆਰਥੀ ਜਥੇਬੰਦੀਆਂ ਨਾਲ ਜੁੜਨ ਦੀ ਲੋੜ ਹੈ, ਤਾਂ ਜੋ ਨਵੀਂ ਪੀੜ੍ਹੀ ਨੂੰ ਪੰਜਾਬੀ ਭਾਸ਼ਾ ਅਤੇ ਸਾਹਿਤ ਨਾਲ ਜੋੜਿਆ ਜਾ ਸਕੇ। ਮੀਟਿੰਗ ਤੋਂ ਬਾਅਦ ਹੋਏ ਕਵੀ ਦਰਬਾਰ ਵਿੱਚ ਹਾਜ਼ਰ ਕਵਆਂ ਨੇ ਰਚਨਾਵਾਂ ਸੁਣਾਈਆਂ। ਕਵਿਤਾਵਾਂ ਵਿੱਚ ਸਮਾਜਕ ਮੁੱਦਿਆਂ, ਮਨੁਖੀ ਮੁੱਲਾਂ, ਅਤੇ ਸਿੱਖ ਇਤਿਹਾਸ ਬਾਰੇ ਖ਼ਾਸ ਤੌਰ ਤੇ ਚਰਚਾ ਕੀਤੀ ਗਈ। ਇਸ ਕਵੀ ਦਰਬਾਰ ਨੂੰ ਵਿਸ਼ੇਸ਼ ਰੂਪ ਨਾਲ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕੀਤਾ ਗਿਆ, ਜਿਸ ਕਾਰਨ ਸਮਾਗਮ ਦਾ ਮਾਹੌਲ ਰੂਹਾਨੀ ਅਤੇ ਪ੍ਰੇਰਣਾਤਮਕ ਬਣਿਆ ਰਿਹਾ। ਇਸ ਮੌਕੇ ਧਰਮ ਸਿੰਘ ਭਾਂਖਰਪੁਰ ਨੇ ਸਭਾ ਵੱਲੋਂ ਕੀਤੀਆਂ ਤਾਜ਼ਾ ਸਰਗਰਮੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਪੰਜਾਬੀ ਸਾਹਿਤ ਸਭਾ ਡੇਰਾਬੱਸੀ ਅਗਲੇ ਮਹੀਨੇ ਵੀ ਖ਼ਾਸ ਸਾਹਿਤਕ ਸਮਾਗਮ ਕਰਨ ਦੀ ਯੋਜਨਾ ਬਣਾ ਰਹੀ ਹੈ।
HOME ਪੰਜਾਬੀ ਸਾਹਿਤ ਸਭਾ ਡੇਰਾਬੱਸੀ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ...



