HOME ਅਧਿਆਪਕ ਜਸਬੀਰ ਸਿੰਘ ਫੈਪ ਐਵਾਰਡ 2025 ਨਾਲ ਨਿਵਾਜੇ ਗਏ

ਅਧਿਆਪਕ ਜਸਬੀਰ ਸਿੰਘ ਫੈਪ ਐਵਾਰਡ 2025 ਨਾਲ ਨਿਵਾਜੇ ਗਏ

ਕੈਪਸ਼ਨ - ਅਧਿਆਪਕ ਜਸਬੀਰ ਸਿੰਘ ਫੈਪ ਐਵਾਰਡ 2025 ਨਾਲ
ਬਹੁਮੁੱਲੀਆਂ ਸੇਵਾਵਾਂ  ,ਸਮਰਪਣ, ਵਚਨਬੱਧਤਾ ਬੇਮਿਸਾਲ ਯੋਗਦਾਨ ਬਦਲੇ ਕੀਤਾ ਗਿਆ ਸਨਮਾਨਿਤ 
ਕਪੂਰਥਲਾ,  (ਸਮਾਜ ਵੀਕਲੀ)   ( ਵਿਸ਼ੇਸ਼ ਪ੍ਰਤੀਨਿਧ)– ਅਧਿਆਪਕ ਜਸਬੀਰ ਸਿੰਘ ਨੂੰ ਫੈਪ ਐਵਾਰਡ 2025 ਨਾਲ ਨਿਵਾਜਿਆ ਗਿਆ ਹੈ। ਇਹ ਐਵਾਰਡ ਅਕਾਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿੱਚ ਅਧਿਆਪਨ ਸੇਵਾਵਾਂ ਨਿਭਾ ਰਹੇ ਅਧਿਆਪਕ ਜਸਬੀਰ ਸਿੰਘ ਨੂੰ ਪ੍ਰਾਈਡ ਆਫ਼ ਸਕੂਲ ਐਵਾਰਡ ਸ਼੍ਰੇਣੀ ਵਿੱਚ ਬਹੁਮੁੱਲੀਆਂ ਸੇਵਾਵਾਂ ਜਿਨ੍ਹਾਂ ਵਿੱਚ ਸਮਰਪਣ, ਵਚਨਬੱਧਤਾ ਅਤੇ ਬੇਮਿਸਾਲ ਯੋਗਦਾਨ ਬਦਲੇ ਫੈਪ ਐਵਾਰਡ 2025 ਨਾਲ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਹੈ। ਇਹ ਐਵਾਰਡ ਮਿਲਣ ਤੇ ਜਿੱਥੇ ਅਕਾਲ ਗਰੁੱਪ ਆਫ ਸੰਸਥਾ ਦੇ ਐੱਮ ਡੀ ਸੁਖਦੇਵ ਸਿੰਘ ਜੱਜ ਤੇ ਸਕੂਲ ਦੇ ਪ੍ਰਿੰਸੀਪਲ ਗਗਨਦੀਪ ਕੌਰ ਨੇ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਜਸਬੀਰ ਸਿੰਘ ਦੀ ਸਮਰਪਣ, ਵਚਨਬੱਧਤਾ ਅਤੇ ਬੇਮਿਸਾਲ ਯੋਗਦਾਨ ਨੇ ਸੱਚਮੁੱਚ ਸਾਡੀ ਸੰਸਥਾ ਨੂੰ ਮਾਣ ਦਿਵਾਇਆ ਹੈ। ਉਹਨਾਂ ਦੀ ਪ੍ਰਾਪਤੀ ਨੇ ਸਾਰਿਆਂ ਨੂੰ ਪ੍ਰੇਰਿਤ ਕੀਤਾ ਅਤੇ ਪੂਰੇ ਵਿਦਿਅਕ ਭਾਈਚਾਰੇ ਲਈ ਇੱਕ ਸ਼ਾਨਦਾਰ ਉਦਾਹਰਣ ਸਥਾਪਤ ਕੀਤੀ ਹੈ । ਐਵਾਰਡ ਮਿਲਣ ਉਪਰੰਤ ਅਧਿਆਪਕ ਜਸਬੀਰ ਸਿੰਘ ਨੇ ਕਿਹਾ ਕਿ ਇਹ ਸਨਮਾਨ ਮਿਲਣਾ ਉਹਨਾਂ ਲਈ ਵੱਡੇ ਮਾਣ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਇਸ ਸਨਮਾਨ ਨਾਲ ਉਹਨਾਂ ਦੀਆਂ ਅਧਿਆਪਨ ਸੇਵਾਵਾਂ ਪ੍ਰਤੀ  ਤੇ ਸੰਸਥਾ ਪ੍ਰਤੀ ਜਿੰਮੇਵਾਰੀਆਂ ਹੋਰ ਵੱਧ ਗਈਆਂ ਹਨ। ਇਸ ਦੌਰਾਨ ਅਧਿਆਪਕ ਜਸਬੀਰ ਸਿੰਘ ਦਾ ਮੂੰਹ ਮਿੱਠਾ ਕਰਵਾਉਣ ਤੇ ਵਧਾਈਆਂ ਦੇਣ ਵਾਲੇ ਅਧਿਆਪਕ ਸਾਥੀਆਂ,ਦੋਸਤਾਂ, ਮਿੱਤਰਾਂ ਤੇ ਚਾਹੁਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਸੀ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਲਿਬਰੇਸ਼ਨ ਨੇ ਫੂਕਿਆ ਮਾਨ ਸਰਕਾਰ ਦਾ ਪੁਤਲਾ
Next articleਪੰਜਾਬੀ ਸਾਹਿਤ ਸਭਾ ਡੇਰਾਬੱਸੀ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸ਼ਤਾਬਦੀ ਮੌਕੇ ਕਰਵਾਇਆ ਕਵੀ ਦਰਬਾਰ