HOME ਸਾਂਝਾਂ ਪਿਆਰ ਦੀਆਂ ਅੰਤਰ-ਰਾਸ਼ਟਰੀ ਪੰਜਾਬੀ ਸਾਹਿਤਕ ਮੰਚ ਦਾ ਸਾਲਾਨਾ ਸਮਾਗਮ 16 ਨਵੰਬਰ...

ਸਾਂਝਾਂ ਪਿਆਰ ਦੀਆਂ ਅੰਤਰ-ਰਾਸ਼ਟਰੀ ਪੰਜਾਬੀ ਸਾਹਿਤਕ ਮੰਚ ਦਾ ਸਾਲਾਨਾ ਸਮਾਗਮ 16 ਨਵੰਬਰ ਨੂੰ

ਸੰਗਰੂਰ,  (ਸਮਾਜ ਵੀਕਲੀ)  (ਰਮੇਸ਼ਵਰ ਸਿੰਘ) ਸਾਂਝਾਂ ਪਿਆਰ ਦੀਆਂ ਅੰਤਰ-ਰਾਸ਼ਟਰੀ ਪੰਜਾਬੀ ਸਾਹਿਤਕ ਮੰਚ ਵੱਲੋਂ ਮਾਲਵਾ ਲਿਖਾਈ ਸਭਾ ਸੰਗਰੂਰ (ਰਜਿ:) ਦੇ ਸਹਿਯੋਗ ਨਾਲ 16 ਨਵੰਬਰ ਦਿਨ ਐਤਵਾਰ ਨੂੰ ਸਵੇਰੇ 10:00 ਵਜੇ ਲੇਖਕ ਭਵਨ, ਹਰੇੜੀ ਰੋਡ, ਸੰਗਰੂਰ ਵਿਖੇ ਸਾਲਾਨਾ ਸਨਮਾਨ ਸਮਾਰੋਹ ਅਤੇ ਸਾਹਿਤਕ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਸਾਲ 2025 ਦਾ ਗ਼ਜ਼ਲ ਸਮਰਾਟ ਪੁਰਸਕਾਰ ਸਿਰਮੌਰ ਪੰਜਾਬੀ ਗ਼ਜ਼ਲਕਾਰ ਤਰਸੇਮ ਨੂਰ ਨੂੰ ਦਿੱਤਾ ਜਾਵੇਗਾ। ਇਸ ਮੌਕੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਪ੍ਰਫੁੱਲਤਾ ਵਿੱਚ ਪਾਏ ਵਡਮੁੱਲੇ ਯੋਗਦਾਨ ਲਈ ਮਨਜੀਤ ਬਠਿੰਡਾ, ਵਿਲੀਅਮ ਜੌਨ, ਸੁਖਜੀਤ ਸਿੰਘ, ਅਸ਼ਵਨੀ ਗੁਪਤਾ, ਕਸ਼ਮੀਰ ਨੀਰ, ਮਨਜੀਤ ਕੌਰ ਅੰਬਾਲਵੀ, ਰਜਿੰਦਰ ਕੁਮਾਰੀ ਭਾਈ ਰੂਪਾ ਅਤੇ ਰਵੇਲ ਸਿੱਧੂ ਨੂੰ ਵਿਸ਼ੇਸ਼ ਸਨਮਾਨ ਦਿੱਤੇ ਜਾਣਗੇ। ਸਾਹਿਤਕ ਮੰਚ ਦੀ ਕਮੇਟੀ ਵੱਲੋਂ ਹਰ ਤਰ੍ਹਾਂ ਦੀ ਧੜੇਬੰਦੀ ਤੋਂ ਉਪਰ ਉੱਠ ਕੇ ਨਿਰਪੱਖ ਢੰਗ ਨਾਲ ਇਨ੍ਹਾਂ ਪੁਰਸਕਾਰਾਂ ਲਈ ਅਣਗੌਲੇ ਕਲਮਕਾਰਾਂ ਦੀ ਚੋਣ ਕੀਤੀ ਜਾਂਦੀ ਹੈ ਅਤੇ ਸਾਹਿਤਕ ਹਲਕਿਆਂ ਵਿੱਚ ਇਹ ਸਨਮਾਨ ਬੇਹੱਦ ਵੱਕਾਰੀ ਸਮਝੇ ਜਾਂਦੇ ਹਨ। ਪ੍ਰੈੱਸ ਨੋਟ ਜਾਰੀ ਕਰਦਿਆਂ ਕੁਲਵਿੰਦਰ ਕੰਵਲ, ਸੁਖਵਿੰਦਰ ਸਿੰਘ ਲੋਟੇ ਅਤੇ ਕਰਮ ਸਿੰਘ ਜ਼ਖ਼ਮੀ ਨੇ ਕਿਹਾ ਕਿ ਇਹ ਸਮਾਗਮ ਵਿਦੇਸ਼ ਰਹਿੰਦੇ ਸਰਦਾਰ ਜਸਪਾਲ ਸੂਸ ਅਤੇ ਗੁਰਸ਼ਰਨ ਸਿੰਘ ਅਜੀਬ ਦੀ ਰਹਿਨੁਮਾਈ ਹੇਠ ਕੀਤਾ ਜਾ ਰਿਹਾ ਹੈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਭਾਰਤੀ ਹਾਕੀ ਦੇ 100 ਸਾਲ ਪੂਰੇ ਹੋਣ ਤੇ ਰੇਲ ਕੋਚ ਫੈਕਟਰੀ, ਵਿਖੇ ਹਾਕੀ ਮੈਚ ਕਰਵਾਏ ਗਏ
Next article*ਗੁਰੂ ਨਾਨਕ ਮਿਸ਼ਨ ਢਾਹਾਂ ਕਲੇਰਾਂ ਦੇ ਕਰਮੀਆਂ ਲਈ ਕਰਮਚਾਰੀ ਰਾਜ ਬੀਮਾ ਸੁਰੱਖਿਆ ਯੋਜਨਾ (ਈ.ਐਸ.ਆਈ.) ਸਿਹਤ ਸਕੀਮ ਆਰੰਭ*