ਯੂਨਾਇਟਿਡ ਸਿੱਖਸ ਨੇ ਡਾ: ਰੁਪਿੰਦਰ ਕੌਰ ਨੂੰ ਕੀਤਾ ਸਨਮਾਨਿਤ
ਡਾ: ਰੁਪਿੰਦਰ ਕੌਰ ਨੇ ਸਮੁੱਚੀ ਕੌਮ ਦਾ ਨਾਮ ਰੋਸ਼ਨ ਕੀਤਾ – ਅੰਮ੍ਰਿਤਪਾਲ ਸਿੰਘ*
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਬੁਲੰਦ ਹੌਸਲੇ ਦੀ ਮਾਲਕ, ਸੀਰੜੀ ਸੋਚ ਦੀ ਧਾਰਨੀ ਤੇ ਆਪਣੀ ਤਾਕਤ ਦੇ ਸਦਕਾ ਵੀਲ੍ਹ ਚੇਅਰ ਦੇ ਸਹਾਰੇ ਮਾਊਂਟ ਐਵਰੈਸਟ ਦੇ ਬੇਸ ਕੈਂਪ ਤੇ ਪੁੱਜ ਕੇ ਸਮੁੱਚੇ ਸੰਸਾਰ ਅੰਦਰ ਪੰਜਾਬ ਤੇ ਪੰਜਾਬੀਅਤ ਦਾ ਨਾਮ ਰੌਸ਼ਨ ਕਰਨ ਵਾਲੀ ਡਾ: ਰੁਪਿੰਦਰ ਕੌਰ ਕੇਵਲ ਇੱਕ ਬੇਹਤਰੀਨ ਹੈਡੀਕੈਂਪ ਪਰਬਤਾਰੋਹੀ ਨਹੀਂ ਬਣੀ ਬਲਕਿ ਸਿੱਖ ਕੌਮ ਦਾ ਨਾਮ ਰੋਸ਼ਨ ਕਰਨ ਵਾਲੀ ਜਾਂਬਾਜ਼ ਤੇ ਦਲੇਰ ਧੀ ਬਣਨ ਦਾ ਮਾਣ ਵੀ ਪ੍ਰਾਪਤ ਕੀਤਾ ਹੈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੂਨਾਈਟਿਡ ਸਿੱਖਸ ਦੇ ਡਾਇਰੈਕਟਰ ਪੰਜਾਬ ਸ੍ਰ: ਅੰਮ੍ਰਿਤਪਾਲ ਸਿੰਘ ਨੇ ਅੱਜ ਹੈਡੀਕੈਂਪ ਪਰਬਤਾਰੋਹੀ ਤੇ ਪੰਜਾਬ ਦੀ ਬਹਾਦਰ ਧੀ ਵਜੋਂ ਪ੍ਰਸਿੱਧ ਹੋਈ ਡਾ: ਰੁਪਿੰਦਰ ਕੌਰ ਨੂੰ ਸਨਮਾਨਿਤ ਕਰਨ ਹਿੱਤ ਯੂਨਾਈਟਿਡ ਸਿੱਖਸ ਵੱਲੋਂ ਆਯੋਜਿਤ ਕੀਤੇ ਗਏ ਇੱਕ ਵਿਸੇਸ਼ ਸਨਮਾਨ ਸਮਾਗਮ ਦੌਰਾਨ ਇਕੱਤਰ ਹੋਈਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸੰਬੋਧਿਤ ਕਰਦਿਆਂ ਹੋਇਆਂ ਕੀਤਾ। ਉਨ੍ਹਾਂ ਨੇ ਆਪਣੀ ਪ੍ਰਭਾਵਸ਼ਾਲੀ ਤਕਰੀਰ ਵਿੱਚ ਕਿਹਾ ਕਿ ਪਿਛਲੇ ਦਿਨੀਂ ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ਮਾਊਟ ਐਵਰੈਸਟ ਦੇ ਬੇਸ ਕੈਂਪ ਤੇ ਆਪਣੀ ਵੀਲ੍ਹ ਚੇਅਰ ਦੇ ਸਹਾਰੇ ਪੁੱਜ ਕੇ ਜਿੱਤ ਦਾ ਪਰਚੰਮ ਲਹਿਰਾਉਣ ਵਾਲੀ 40 ਸਾਲਾ ਆਯੂਰਵੈਦਿਕ ਮੈਡੀਕਲ ਅਫਸਰ ਡਾ: ਰੁਪਿੰਦਰ ਕੌਰ(ਹੈਡੀਕੈਂਪ ਪਰਬਤਾਰੋਹੀ ) ਨੇ ਜੋ ਨਵਾਂ ਇਤਿਹਾਸ ਸਿਰਜਿਆ ਹੈ । ਉਹ ਸਮੁੱਚੀ ਨੌਜਵਾਨ ਪੀੜ੍ਹੀ ਤੇ ਬੱਚਿਆਂ ਲਈ ਇੱਕ ਮਿਸਾਲ ਬਣਿਆ ਹੈ। ਜਿਸ ਦੇ ਮੱਦੇਨਜ਼ਰ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸੰਸਥਾ ਯੂਨਾਈਟਿਡ ਸਿੱਖਸ ਪੰਜਾਬ ਦੀ ਜਾਂਬਾਜ਼ ਧੀ ਡਾ: ਰੁਪਿੰਦਰ ਕੌਰ ਨੂੰ ਸਨਮਾਨਿਤ ਕਰਨ ਵਿੱਚ ਮਾਣ ਮਹਿਸੂਸ ਕਰ ਰਹੀ ਹੈ । ਇਸ ਦੌਰਾਨ ਉਨ੍ਹਾਂ ਨੇ ਲੁਧਿਆਣਾ ਦੇ ਰਾਜਗੁਰੂ ਨਿਵਾਸੀ ਤੇ ਡਾ: ਰੁਪਿੰਦਰ ਕੌਰ ਦੇ ਸਤਿਕਾਰਯੋਗ ਪਿਤਾ ਸ੍ਰ: ਮੇਜਰ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਦਿੱਤੀ ਗੁਣਤੀ ਤੇ ਹੌਸਲੇ ਦੀ ਬਦੌਲਤ ਅੱਜ ਉਨ੍ਹਾਂ ਦੀ ਲਾਡਲੀ ਧੀ ਨੇ ਉਨ੍ਹਾਂ ਦਾ ਨਾਮ ਸਮਾਜ ਅੰਦਰ ਹੋਰ ਰੋਸ਼ਨ ਕੀਤਾ ਹੈ । ਜਿਸ ਲਈ ਮੈਂ ਉਹਨਾਂ ਨੂੰ ਆਪਣੀ ਦਿਲੀ ਮੁਬਾਰਕਬਾਦ ਦੇਦਾ ਹਾਂ । ਇਸ ਦੌਰਾਨ ਸਨਮਾਨ ਸਮਾਗਮ ਵਿੱਚ ਇਕੱਤਰ ਹੋਈਆਂ ਮਹਿਨਾਜ਼ ਸ਼ਖ਼ਸੀਅਤਾਂ ਦੇ ਨਾਲ ਆਪਣੇ ਦਿਲੀ ਜ਼ਜਬਾਤਾਂ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਡਾ: ਰੁਪਿੰਦਰ ਕੌਰ ਨੇ ਕਿਹਾ ਕਿ ਵੀਲ੍ਹ ਚੇਅਰ ਦੇ ਸਹਾਰੇ ਮਾਊਂਟ ਐਵਰੈਸਟ ਦੇ ਬੇਸ ਕੈਂਪ ਨੂੰ ਸਰ ਕਰਨ ਦੇ ਦੇਖੇ ਹੋਏ ਸੁਪਨੇ ਨੂੰ ਹਕੀਕੀ ਰੂਪ ਵਿੱਚ ਬਦਲਣ ਲਈ ਉਸਨੇ ਦਿਨ ਰਾਤ ਸਖਤ ਮਿਹਨਤ ਕੀਤੀ ਅਤੇ ਵੀਲ੍ਹ ਚੇਅਰ ਰਾਹੀਂ ਪਰਬਤ ਉੱਪਰ ਚੜ੍ਹਨ ਦੀ ਔਖੀ ਸਿਖਲਾਈ ਵੀ ਪ੍ਰਾਪਤ ਕੀਤੀ । ਪਰ ਇਹ ਕਾਰਜ ਕੋਈ ਸੁਖਾਲਾ ਨਹੀਂ ਸੀ। ਪਰ ਟਿੰਕੇਸ਼ ਐਬਿਲਟੀ ਫਾਊਂਡੇਸ਼ਨ ਦੇ ਨਿੱਘੇ ਥਾਪੜੇ, ਅਕਾਲ ਪੁਰਖ ਦੀ ਬਖਸ਼ਿਸ਼, ਪਿਤਾ ਤੇ ਪਰਵਾਰਿਕ ਮੈਂਬਰਾਂ ਦੀ ਆਸੀਸ ਤੇ ਟੀਮ ਦੇ ਸਾਥੀਆਂ ਦੇ ਨਿੱਘੇ ਸਹਿਯੋਗ ਸਦਕਾ ਮੈਨੂੰ ਭਾਰਤ ਦੀ ਪਹਿਲੀ ਵੀਲ੍ਹ ਚੇਅਰ ਯੂਜ਼ਰ ਬਣਨ ਦਾ ਮਾਣ ਪ੍ਰਾਪਤ ਹੋਇਆ। ਉਨ੍ਹਾਂ ਨੇ ਕਿਹਾ ਕਿ ਇਹ ਜਿੱਤ ਮੇਰੀ ਨਹੀਂ ਬਲਕਿ ਪੰਜਾਬ ਦੀ ਨੌਜਵਾਨੀ ਖਾਸ ਕਰਕੇ ਵਿਕਲਾਂਗ ਖਿਡਾਰੀਆਂ ਦੀ ਜਿੱਤ ਹੈ । ਇਸ ਦੌਰਾਨ ਭਾਰਤ ਦੀ ਪਹਿਲੀ ਵੀਲ੍ਹ ਚੇਅਰ ਯੂਜ਼ਰ ਬਣਨ ਦਾ ਮਾਣ ਪ੍ਰਾਪਤ ਕਰਨ ਵਾਲੀ ਪੰਜਾਬ ਦੀ ਜਾਂਬਾਜ਼ ਧੀ ਡਾ: ਰੁਪਿੰਦਰ ਕੌਰ ਨੂੰ ਉਨ੍ਹਾਂ ਦੀ ਮਾਣਮੱਤੀ ਪ੍ਰਾਪਤੀ ਨੂੰ ਮੁੱਖ ਰੱਖਦਿਆਂ ਹੋਇਆਂ ਯੂਨਾਈਟਿਡ ਸਿੱਖਸ ਦੇ ਡਾਇਰੈਕਟਰ ਪੰਜਾਬ ਸ੍ਰ: ਅੰਮ੍ਰਿਤਪਾਲ ਸਿੰਘ ਨੇ ਯੂਨਾਈਟਿਡ ਸਿੱਖਸ ਸੰਸਥਾ ਵੱਲੋਂ ਟੀ ਸ਼ਰਟ ਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ । ਇਸ ਸਮੇ ਉਨ੍ਹਾਂ ਦੇ ਨਾਲ ਸ੍ਰ: ਸੁਰਿੰਦਰ ਸਿੰਘ ਮੱਕੜ, ਭੁਪਿੰਦਰ ਸਿੰਘ ਮੱਕੜ, ਪ੍ਰੀਤਮ ਸਿੰਘ ਕ੍ਰਿਸ਼ਨ ਸਿੰਘ, ਬੀਬਾ ਤਰਨਜੀਤ ਕੌਰ, ਮਨਪ੍ਰੀਤ ਕੌਰ, ਅਜੀਤ ਕੌਰ, ਸੁਮਨਜੀਤ ਕੌਰ, ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



