HOME ਗੁਰਦੁਆਰਾ ਸਿੰਘ ਸਭਾ ਮਾਜਰਾ ਜੱਟਾਂ ਵਿਖੇ ਆਗਮਨ ਪੁਰਬ ਮਨਾਇਆ

ਗੁਰਦੁਆਰਾ ਸਿੰਘ ਸਭਾ ਮਾਜਰਾ ਜੱਟਾਂ ਵਿਖੇ ਆਗਮਨ ਪੁਰਬ ਮਨਾਇਆ

ਗੁਰੂ ਨਾਨਕ ਦੇਵ ਜੀ ਦੇ ਦਰਸਾਏ ਮਾਰਗ ਤੇ ਚੱਲਣਾ ਸਮੇਂ ਦੀ ਮੁੱਖ ਲੋੜ :ਭਾਈ ਮਨਪ੍ਰੀਤ ਸਿੰਘ 
ਨਵਾਂਸ਼ਹਿਰ /ਕਾਠਗੜ੍ਹ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਪਿੰਡ ਮਾਜਰਾ ਜੱਟਾਂ  ਗੁਰਦਵਾਰਾ ਸਿੰਘ ਸਭਾ ਵਿਖੇ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਵਸ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੱਬੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਭਾਈ ਮਨਪ੍ਰੀਤ ਸਿੰਘ ਅਮਲੋਹ ਵਾਲੀਆਂ ਦੇ ਰਾਗੀ ਜੱਥੇ ਨੇ ਕੀਰਤਨ ਕਰਦਿਆ ਗੁਰ ਇਤਿਹਾਸ ਨਾਲ ਜੋੜਦਿਆਂ ਸੰਗਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਦਰਸਾਏ ਮਾਰਗ ਤੇ ਚੱਲਣ ਦੀ ਪ੍ਰੇਰਨਾ ਕੀਤੀ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਗਰੇਵਾਲ ਨੇ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੰਦਿਆਂ ਦਿਵਾਨੀ ਵਿਚ ਭਰਪੂਰ ਹਾਜ਼ਰੀ ਦੇਣ ਲਈ ਸੰਗਤਾਂ ਧੰਨਵਾਦ ਕੀਤਾ ।ਇਸ ਮੌਕੇ ਸੰਗਤਾਂ ਵਿਚ ਕਰਲੈਲ ਸਿੰਘ ਇੰਸਪੈਕਟਰ ਸੀ ਟੀ ਯੂ ਗਿਆਨੀ ਗੁਰਨਾਮ ਸਿੰਘ, ਰਘਵੀਰ ਸਿੰਘ ਉੱਪਲ, ਮਨਜੀਤ ਸਿੰਘ ਗਰੇਵਾਲ, ਸਤਨਾਮ ਸਿੰਘ ਪਾਠੀ, ਕੈਪਟਨ ਨੰਦ ਸਿੰਘ, ਸਰਦਾਰਾ ਸਿੰਘ ਸਾਬਕਾ ਸਰਪੰਚ,ਕੁਲਦੀਪ ਸਿੰਘ, ਮੱਖਣ ਸਿੰਘ, ਜੁਝਾਰ ਸਿੰਘ, ਦਿਲੇਰ ਸਿੰਘ ਫੋਜ਼ੀ, ਬਖਤਾਬਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਨਗਰ ਨਿਵਾਸੀ ਸੰਗਤਾਂ ਹਾਜ਼ਰ ਸਨ। ਇਸ ਮੌਕੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿਚ ਸ੍ਰੀ ਨਿਸ਼ਾਨ ਸਾਹਿਬ ਨੂੰ ਨਵੇਂ ਚੋਲੇ ਪਹਿਨਾਏ ਗਏ ਅਤੇ ਤਿੰਨ ਦਿਨ ਗੁਰੂ ਦੇ ਅਤੁੱਟ ਲੰਗਰ ਵਰਤਾਏ ਗਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਖੂਨਦਾਨ ਕੈਂਪ ਚ 66 ਯੂਨਿਟ ਖ਼ੂਨਦਾਨ।
Next articleਬਾਲ ਕਹਾਣੀ – ਹਾਥੀ ਅਤੇ ਚਿੜੀ