ਬਲਾਚੌਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਸਿੰਘ ਸਭਾ ਗੁਰਦੁਆਰਾ ਸਾਹਿਬ ਮਹਿੰਦੀਪੁਰ ਬਲਾਚੌਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮ ਦੌਰਾਨ ਡਾਕਟਰ ਜਸਦੀਪ ਸਿੰਘ ਸੈਣੀ ਐਮ ਡੀ ਨਿਊ ਕੇਅਰ ਹਸਪਤਾਲ ਬਲਾਚੌਰ ਦੀ ਅਗਵਾਈ ਹੇਠ ਸੰਤ ਗੁਰਮੇਲ ਸਿੰਘ ਜੀ ਬਲੱਡ ਸੈਂਟਰ ਗੜੀ ਕਾਨੂੰਗੋ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਸਵੇਰੇ 9 ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਗਿਆ ਜਿਸ ਵਿੱਚ 66 ਯੂਨਿਟ ਲੋਕਾਂ ਵੱਲੋਂ ਖੂਨ ਦਾਨ ਕੀਤਾ ਗਿਆ ਇਸ ਖੂਨਦਾਨ ਕੈਂਪ ਦਾ ਉਦਘਾਟਨ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਦੇ ਪ੍ਰਧਾਨ ਸੁਰਜੀਤ ਸਿੰਘ ਅਤੇ ਉਹਨਾਂ ਦੀ ਕਮੇਟੀ ਦੇ ਮੈਂਬਰਾਂ ਵੱਲੋਂ ਕੀਤਾ ਗਿਆ। ਇਸ ਮੌਕੇ ਤੇ ਸਰਦਾਰ ਸੁਰਜੀਤ ਸਿੰਘ ਨੇ ਕਿਹਾ ਕਿ ਖੂਨ ਦਾਨ ਨੂੰ ਮਹਾਂਦਾਨ ਮੰਨਿਆ ਜਾਂਦਾ ਹੈ। ਕਿਉਂਕਿ ਦਾਨ ਕੀਤੇ ਹੋਏ ਖੂਨ ਨਾਲ ਲੋੜਵੰਦ ਵਿਅਕਤੀ ਦੀ ਜਾਨ ਬਚਾਈ ਜਾ ਸਕਦੀ ਹੈ। ਇਸ ਮੌਕੇ ਤੇ ਨਿਊ ਕੇਅਰ ਹਸਪਤਾਲ ਦੇ ਐਮਡੀ ਡਾਕਟਰ ਜਸਦੀਪ ਸੈਣੀ ਨੇ ਖੂਨਦਾਨ ਕੈਂਪ ਵਿੱਚ ਆਏ ਨੌਜਵਾਨਾਂ ਨੂੰ ਸਰਟੀਫਿਕੇਟ ਦੇ ਸਨਮਾਨਿਤ ਕੀਤਾ । ਇਸ ਮੌਕੇ ਤੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਗਤਾਰ ਸਿੰਘ,ਦੀਦਾਰ ਸਿੰਘ ਡੀਐਸਪੀ, ਕੌਂਸਲਰ ਪਰਮਿੰਦਰ ਭਾਟੀਆ, ਡਾ,ਜਸਦੀਪ ਸਿੰਘ ਸੈਣੀ, ਕਸ਼ਮੀਰ ਸਿੰਘ ,ਮਨਦੀਪ ਕੁਮਾਰ ਕੌਲਗੜ੍ਹ, ਕੁਲਵਿੰਦਰ ਮੰਡ, ਸ੍ਰੀ ਗੁਰੂ ਰਵਿਦਾਸ ਸੈਨਾ ਦੇ ਪੰਜਾਬ ਪ੍ਰਧਾਨ ਦਿਲਵਰ ਸਿੰਘ, ਗੁਰਵਿੰਦਰ ਸਿੰਘ, ਚਰਨਜੀਤ ਸਿੰਘ ਚੰਨੀ,ਮਹਿੰਦਰ ਬੰਗਾ ਬੇਟ, ਗੁਰਪ੍ਰੀਤ ਔਲੀਆਪੁਰ, ਮਨੀਸ਼ ਰੁੜਕੀ ਕਲਾ, ਲੱਡੂ ਰੱਤੇਵਾਲ, ਜਸਵਿੰਦਰ ਸਿੰਘ ਰੱਤੇਵਾਲ ਅਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



