HOME ਯੂ ਕੇ ਦੀ ਸੇਵਾ ਸੁਸਾਇਟੀ ਵੱਲੋਂ ਪਿੰਡ ਭੁੱਲੇਵਾਲ ਵਿਖੇ ਪਹੁੰਚਕੇ ਹੜ੍ਹ ਪੀੜਤਾਂ...

ਯੂ ਕੇ ਦੀ ਸੇਵਾ ਸੁਸਾਇਟੀ ਵੱਲੋਂ ਪਿੰਡ ਭੁੱਲੇਵਾਲ ਵਿਖੇ ਪਹੁੰਚਕੇ ਹੜ੍ਹ ਪੀੜਤਾਂ ਪਰਿਵਾਰਾਂ ਦੀ ਇੱਕ ਲੱਖ ਰੁਪਏ ਦੇ ਕੇ ਮੱਦਦ ਕੀਤੀ।

5

 ਬੰਗਾ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਯੂ ਕੇ ਸੇਵਾ ਸੁਸਾਇਟੀ ਵੱਲੋਂ ਪਹਿਲਾਂ ਵੀ ਪੰਜਾਬ ਵਿੱਚ ਜਿੱਥੇ ਕਿਤੇ ਜ਼ਰੂਰਤ ਹੋਵੇ ਪੜਤਾਲ ਕਰਨ ਤੋਂ ਬਾਅਦ ਉਥੇ ਉਥੇ ਆਰਥਿਕ ਮੱਦਦ ਕੀਤੀ ਗਈ ਠੀਕ ਉਸੇ ਤਰ੍ਹਾਂ ਹੁਣ ਵੀ ਪਿੰਡ ਭੁੱਲੇਵਾਲ ਤਹਿਸੀਲ ਜੀਰਾ ਜ਼ਿਲ੍ਹਾ ਤਰਨਤਾਰਨ ਵਿਖੇ ਪਹੁੰਚ ਕੇ ਪੜਤਾਲ ਕਰਨ ਤੋਂ ਬਾਅਦ ਉਨ੍ਹਾਂ 6 ਪਰਿਵਾਰਾਂ ਨੂੰ 1 ਲੱਖ ਰੁਪਏ ਦੇ ਕੇ ਸਹਾਇਤਾ ਕੀਤੀ ਗਈ ਇਹ ਸਹਾਇਤਾ ਸਰਦਾਰ ਸ਼ਮਿੰਦਰ ਸਿੰਘ ਗਰਚਾ ਅਤੇ ਮੋਹਨ ਸਿੰਘ ਕੰਦੋਲਾ ਨੇ ਯੂ ਕੇ ਤੋਂ ਆ ਕੇ ਉਨ੍ਹਾਂ ਪਰਿਵਾਰਾਂ ਦੀ ਸਹਾਇਤਾ ਕੀਤੀ ਜਦੋਂ ਕਿ ਉਹ ਪਰਿਵਾਰ ਦੱਸ ਰਹੇ ਸਨ ਕਿ ਉਨ੍ਹਾਂ ਕੋਲ ਕੁਝ ਵੀ ਨਹੀਂ ਬਚਿਆ ਉਨ੍ਹਾਂ ਵਿੱਚ ਇੱਕ ਜਾਣੇਂ ਦੀਆਂ ਤਾਂ ਛੇ ਧੀਆਂ ਹਨ ਉਨ੍ਹਾਂ ਕੋਲ ਨਾਂ ਬਾਥਰੂਮ,ਨਾ ਰਸੌਈ ਅਤੇ ਇੱਕ ਕਮਰਾ ਵੀ ਚੋਂਦਾ ਹੈ ਜਿਹੜੇ ਕਿ ਹੜ੍ਹ ਨਾਲ ਬਰਬਾਦ ਹੋ ਗਏ ਸਨ ਹੁਣ ਯੁ ਕੇ ਸੇਵਾ ਸੁਸਾਇਟੀ ਵਾਲਿਆਂ ਨੇ ਉਨ੍ਹਾਂ ਪਰਿਵਾਰਾਂ ਦੀ ਸਹਾਇਤਾ ਕਰਕੇ ਪੁੰਨ ਖਟਿਆ ਹੈ ਉਨ੍ਹਾਂ ਪਰਿਵਾਰਾਂ ਨੇ ਸਰਦਾਰ ਸ਼ਮਿੰਦਰ ਸਿੰਘ ਗਰਚਾ ਅਤੇ ਮੋਹਨ ਸਿੰਘ ਕੰਦੋਲਾ ਦਾ ਬਹੁਤ ਬਹੁਤ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਰੀ ਜ਼ਿੰਦਗੀ ਅਸੀਂ ਆਪ ਜੀ ਦਾ ਅਹਿਸਾਨ ਭੁਲਾ ਨਹੀ ਸਕਦੇ ਕਿਉਂਕਿ ਕਿ ਸਾਡੇ ਲਈ ਆਪ ਹੀ ਰੱਬ ਹੋ ਜਿਹੜੇ ਸਾਡੇ ਨਾਲ ਦੁੱਖ ਦੇ ਟਾਇਮ ਖੜ੍ਹੇ ਹੋਏ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜਖ਼ਮਾਂ ਤੇ ਮੱਲ੍ਹਮ ਦਾ ਨਾਂਅ ਹੈ ਸਤੀਸ਼ ਕੁਮਾਰ ਲਾਲ
Next articleਬਸਪਾ ਪੰਜਾਬ ਦੀ ਮੀਟਿੰਗ ਪਾਰਟੀ ਦਫਤਰ ਜਲੰਧਰ ਵਿਖੇ ਹੋਈ