ਨਵਾਂਸ਼ਹਿਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਨਵਾਂਸ਼ਹਿਰ ਅੰਦਰ ਹੱਕ ਸੱਚ ਇਨਸਾਫ਼ ਲਈ ਜਦੋਂ ਵੀ ਕੋਈ ਮੋਰਚਾ ਖੁੱਲ੍ਹਦਾ ਹੈ ਸਤੀਸ਼ ਕੁਮਾਰ ਲਾਲ ਉਸ ਵਿਚ ਆਪਣੀ ਥਾਂ ਮੱਲ ਲੈਂਦਾ ਹੈ।ਲੋਕ ਪੀੜਾਂ ਨੂੰ ਉਹ ਆਪਣੇ ਹੀ ਹਿਰਦੇ ਦੀਆਂ ਪੀੜਾਂ ਸਮਝਦਾ ਹੈ। ਇਸੇ ਲਈ ਉਹ ਜਬਰ ਦੇ ਭੰਨੇ, ਹਾਲਾਤਾਂ ਦੇ ਮਾਰੇ, ਸਿਸਟਮ ਦੇ ਸਤਾਏ ਲੋਕਾਂ ਦੇ ਨਾਲ ਜਾ ਖੜਦਾ ਹੈ।ਉਹ ਪੱਕਾ ਅੰਬੇਡਕਰਵਾਦੀ ਹੈ। ਊਧਮ, ਭਗਤ, ਸਰਾਭੇ ਦੀਆਂ ਕੁਰਬਾਨੀਆਂ ਨੂੰ ਸਿਜਦਾ ਵੀ ਕਰਦਾ ਹੈ। ਸੰਘਰਸ਼ਸ਼ੀਲ ਸਤੀਸ਼ ਕੁਮਾਰ ਲਾਲ ਨੂੰ ਜਦੋਂ ਮੈਂ ਗਾਜ਼ਾ ਦੀ ਤਰਾਸਦੀ ਬਿਆਨ ਕਰਦਾ ਕਾਵਿ ਸੰਗ੍ਰਹਿ ‘ਮੈਂ ਗਾਜ਼ਾ ਕਹਿਨਾ ‘ ਦੇਣ ਗਿਆ ਤਾਂ ਇਸ ਪੁਸਤਕ ਦਾ ਸਰਵਰਕ ਦੇਖਦਿਆਂ ਉਸਦੇ ਕੋਮਲਭਾਵੀ ਮੰਨ ਦਾ ਦਰਦ ਉਸਦੇ ਚਿਹਰੇ ਉੱਤੇ ਸਾਫ ਦੇਖਿਆ ਜਾ ਸਕਦਾ ਸੀ। ਸਤੀਸ਼ ਕੁਮਾਰ ਲਾਲ ਡਾਕਟਰ ਅੰਬੇਡਕਰ ਭਵਨ ਚੈਰੀਟੇਬਲ ਟਰੱਸਟ ਨਵਾਂਸ਼ਹਿਰ ਦੇ ਪ੍ਰਧਾਨ ਵੀ ਹਨ।ਇਸ ਟਰੱਸਟ ਵਲੋਂ ਹੋਰ ਲੋਕ ਪੱਖੀ ਕਾਰਜ ਕਰਨ ਦੇ ਨਾਲ ਨਾਲ ਇਕ ਸਕੂਲ ਵੀ ਚਲਾਇਆ ਜਾ ਰਿਹਾ ਹੈ।ਟਰੱਸਟ ਦੇ ਭਵਨ ਵਿਚ ਇਕ ਲਾਇਬ੍ਰੇਰੀ ਵੀ ਹੈ।ਮੈਂ ਤਾਂ ਪੁਸਤਕ ਦੀ ਇਕ ਕਾਪੀ ਉਹਨਾਂ ਨੂੰ ਦੇਣ ਗਿਆ ਸੀ ਪਰ ਉਹਨਾਂ ਨੇ ਇਕ ਹੋਰ ਕਾਪੀ ਲੈ ਲਈ ਇਸ ਲਾਇਬ੍ਰੇਰੀ ਲਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


