ਜਲੰਧਰ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਬਹੁਜਨ ਸਮਾਜ ਪਾਰਟੀ ਵੱਲੋਂ ਅੱਜ ਪੰਜਾਬ ਬਸਪਾ ਦੀ ਮੀਟਿੰਗ ਪਾਰਟੀ ਦਫਤਰ ਜਲੰਧਰ ਸਾਹਿਬ ਸ਼੍ਰੀ ਕਾਂਸ਼ੀ ਰਾਮ ਭਵਨ ਵਿਖੇ ਕੀਤੀ ਗਈ ਜਿਸ ਵਿੱਚ ਮੁੱਖ ਮਹਿਮਾਨ ਸ੍ਰੀ ਰਣਧੀਰ ਸਿੰਘ ਬੈਨੀਵਾਲ ਜੀ ਪਾਰਟੀ ਦੇ ਕੇਂਦਰੀ ਕੋਆਰਡੀਨੇਟਰ ਇਨਚਾਰਜ ਪੰਜਾਬ ਹਰਿਆਣਾ ਚੰਡੀਗੜ੍ਹ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਵਿਸ਼ੇਸ਼ ਮਹਿਮਾਨ ਸ੍ਰੀ ਪ੍ਰਤਾਪ ਸਿੰਘ ਜੀ ਕੇਂਦਰੀ ਇੰਚਾਰਜ ਬਸਪਾ ਪੰਜਾਬ ਸ੍ਰੀ ਪ੍ਰਤਾਪ ਸਿੰਘ ਜੀ ਦੀ ਨਿਯੁਕਤੀ ਤੇ ਪੰਜਾਬ ਬਸਪਾ ਵੱਲੋਂ ਭੈਣ ਕੁਮਾਰੀ ਮਾਇਆਵਤੀ ਜੀ ਰਾਸ਼ਟਰੀ ਪ੍ਰਧਾਨ ਬਸਪਾ ਸਾਬਕਾ ਮੁੱਖ ਮੰਤਰੀ ਜੀ ਦਾ ਅਤੇ ਬੈਨੀਵਲ ਜੀ ਦਾ ਧੰਨਵਾਦ ਕੀਤਾ ਗਿਆ ਅਤੇ ਸ੍ਰੀ ਪ੍ਰਤਾਪ ਸਿੰਘ ਜੀ ਨੂੰ ਨੂੰ ਜੀ ਆਇਆ ਕਿਹਾ ਗਿਆ ਅਤੇ ਸਵਾਗਤ ਕੀਤਾ ਗਿਆ, ਮੀਟਿੰਗ ਦੀ ਪ੍ਰਧਾਨਗੀ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਸਪਾ ਪੰਜਾਬ ਇੰਚਾਰਜ ਚੰਡੀਗੜ੍ਹ ਜੀ ਨੇ ਕੀਤੀ,ਇਸ ਮੌਕੇ ਪਾਰਟੀ ਤੇ ਵਿਧਾਇਕ ਡਾਕਟਰ ਨਛੱਤਰ ਪਾਲ ਜੀ ਸਟੇਟ ਕੁਆਰਡੀਨੇਟਰ ਸਟੇਟ ਕੋਆਰਡੀਨੇਟਰ ਪਰਜਾਪਤੀ ਅਜੀਤ ਸਿੰਘ ਭੈਣੀ ਜੀ, ਸਟੇਟ ਕੁਆਰਡੀਨੇਟਰ ਕੁਲਦੀਪ ਸਿੰਘ ਸਰਦੂਲਗੜ ਜੀ, ਸਟੇਟ ਕੋਆਰਡੀਨੇਟਰ ਚੌਧਰੀ ਗੁਰਨਾਮ ਸਿੰਘ ਜੀ,ਸਟੇਟ ਕੋਆਰਡੀਨੇਟਰ ਤੀਰਥ ਰਾਜਪਰਾ
ਮਹਿਰਾ ਜੀ ਤੋ ਇਲਾਵਾ ਪਾਰਟੀ ਦੀ ਸਟੇਟ ਲੀਡਰਸ਼ਿਪ ਜਿਲਾ ਲੀਡਰਸ਼ਿਪ ਅਤੇ ਵਿਧਾਨ ਸਭਾ ਦੇ ਪ੍ਰਧਾਨ ਬਾਮਸੇਫ ਦੀ ਜੋਨ ਅਤੇ ਵਿਧਾਨ ਸਭਾ ਬਹੁਜਨ ਵਲੰਟੀਅਰ ਫੋਰਸ ਦੇ ਵਰਕਰ ਵੀ ਹਾਜ਼ਰ ਸਨ ਇਸ ਮੌਕੇ ਤੇ ਪੰਜਾਬ ਸੰਭਾਲੋ ਮਹਿਮ ਦੇ ਪਹਿਲੇ ਪੜਾ ਦੀ ਸਫਲਤਾ ਲਈ ਲੀਡਰਸ਼ਿਪ ਅਤੇ ਵਰਕਰਾਂ, ਪੰਜਾਬੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਪੰਜਾਬ ਸੰਭਾਲੋ ਮਹਿਮ ਦੇ ਦੂਜੇ ਪੜਾਅ ਦਾ ਐਲਾਨ ਕੀਤਾ ਗਿਆ ਪਾਰਟੀ ਵੱਲੋ ਪਿੰਡ ਪਿੰਡ ਮਹੱਲਿਆਂ ਚ ਸ਼ਹਿਰਾਂ ਚ ਚਾਹ ਤੇ ਚਰਚਾ ਬੱਸ ਅੱਡਿਆਂ ਤੇ ਚਰਚਾ ਪਿੱਪਲਾਂ ਬੋੜਾਂ ਥੱਲੇ ਚਰਚਾ ਮਜ਼ਦੂਰਾਂ ਕਿਸਾਨਾਂ ਦਲਤਾਂ ਪਛੜਿਆਂ ਕਾਰੋਬਾਰੀਆਂ ਨਾਲ ਚਰਚਾ ਕਰਕੇ ਪੰਜਾਬ ਸੰਭਾਲੋ ਮਹਿਮ ਨੂੰ ਅਵਾਮ ਦੀ ਮਹਿਮ ਬਣਾਇਆ ਜਾਊਗਾ। ਅਤੇ ਪੰਜਾਬ ਦਾ ਸੰਕਲਪ ਬਸਪਾ ਹੀ ਵਿਕਲਪ, ‘ਬਦਹਾਲ ਪੰਜਾਬ-+ਬਸਪਾ ਬਣਾਏਗੇ ਖੁਸ਼ਹਾਲ ਪੰਜਾਬ’ ਪੰਜਾਬ ਸਮਾਲੋ ਮਹਿਮ ਜਿੰਦਾਬਾਦ, ਮੀਟਿੰਗ ਵਿੱਚ ਐਡਵੋਕੇਟ ਬਲਵਿੰਦਰ ਕੁਮਾਰ ਸਟੇਟ ਜਨਰਲ ਸੈਕਟਰੀ ਜੀ ਨੇ ਸਟੇਜ ਦੀ ਕਾਰਵਾਈ ਚਲਾਈ, ਸ੍ਰੀ ਗੁਰਮੇਲ ਚੁੰਬਰ ਜੀ ਸਟੇਟ ਜਨਰਲ ਸੈਕਟਰੀ, ਸ਼੍ਰੀ ਲਾਲ ਚੰਦ ਔਜਲਾ ਜੀ ਸਟੇਟ ਜਨਰਲ ਸੈਕਟਰੀ, ਇੰਜੀਨੀਅਰ ਜਸਵੰਤ ਰਾਏ ਜੀ ਸਟੇਟ ਸੈਕਟਰੀ, ਪਰਮਜੀਤ ਮਲ ਜੀ ਸਟੇਟ ਕੈਸ਼ੀਅਰ ਜਿਲਾ ਪ੍ਰਧਾਨ ਸਲਵਿੰਦਰ ਜੀ ਅਤੇ ਦਿਹਾਤੀ ਪ੍ਰਧਾਨ ਜਗਦੀਸ਼ ਸ਼ੇਰਪੁਰੀ, ਦਵਿੰਦਰ ਗੋਗਾ ਜੀ ਕੌਂਸਲਰ ਜਲੰਧਰ ਜੀ ਜਲੰਧਰ ਦੀ ਟੀਮ ਨੇ ਮਿਲ ਜੁਲ ਕੇ ਮੀਟਿੰਗ ਦੇ ਸਾਰੇ ਪ੍ਰਬੰਧਾਂ ਨੂੰ ਸੰਭਾਲਿਆ ਮੀਟਿੰਗ ਵਿੱਚ ਫਗਵਾੜਾ ਤੋਂ ਕੌਂਸਲਰ ਚਰਨਜੀਤ ਲਾਲ ਜੀ ਅਤੇ ਬੀਬੀ ਅਮਨਦੀਪ ਕੌਰ ਜੀ ਕੌਂਸਲਰ ਵੀ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



