ਡਿਪਟੀ ਸਪੀਕਰ ਸ. ਜੈ ਕ੍ਰਿਸ਼ਨ ਸਿੰਘ ਰੌੜੀ ਨੇ ਬਾਰਬਾਡੋਸ ਵਿਖ਼ੇ 68ਵੀਂ ਕਾਮਨਵੈਲਥ ਸੰਸਦੀ ਕਾਨਫਰੰਸ ‘ਚ ਕੀਤੀ ਸ਼ਮੂਲੀਅਤ
ਹੁਸ਼ਿਆਰਪੁਰ /ਗੜ੍ਹਸ਼ੰਕਰ (ਸਮਾਜ ਵੀਕਲੀ) (ਬਲਵੀਰ ਚੌਪੜਾ) ਪੰਜਾਬ ਵਿਧਾਨ ਸਭਾ ਤੋਂ ਡਿਪਟੀ ਸਪੀਕਰ ਸ. ਜੈ ਕ੍ਰਿਸ਼ਨ ਸਿੰਘ ਰੌੜੀ ਨੇ ਬੀਤੇ ਦਿਨੀ 5 ਅਕਤੂਬਰ ਤੋਂ 12 ਅਕਤੂਬਰ ਤੱਕ ਬਾਰਬਾਡੋਸ ਦੀ ਰਾਜਧਾਨੀ ਬ੍ਰਿਜਟਾਊਨ ਵਿਖੇ ਆਯੋਜਿਤ ਰਾਸ਼ਟਰ ਮੰਡਲ ਸੰਸਦੀ ਸੰਘ (CPA) ਦੀ 68ਵੀਂ ਕਾਨਫਰੰਸ ‘ਚ ਸ਼ਮੂਲੀਅਤ ਕੀਤੀ| ਇਸ ਸਬੰਧੀ ਜਾਣਕਾਰੀ ਦਿੰਦਿਆਂ ਚਰਨਜੀਤ ਸਿੰਘ ਚੰਨੀ ਓ.ਐਸ.ਡੀ. ਮਾਨਯੋਗ ਡਿਪਟੀ ਸਪੀਕਰ ਨੇ ਦੱਸਿਆ ਕਿ ਇਸ ਅੰਤਰਰਾਸ਼ਟਰੀ ਮੰਚ ਵਿੱਚ ਕਾਮਨਵੈਲਥ ਦੇ ਕਈ ਦੇਸ਼ਾਂ ਦੇ ਮਾਨਯੋਗ ਸਪੀਕਰਾਂ ਅਤੇ ਮਾਨਯੋਗ ਡਿਪਟੀ ਸਪੀਕਰਾਂ ਅਤੇ ਸੰਸਦ ਮੈਂਬਰਾਂ ਨੇ ਭਾਗ ਲਿਆ| ਓ.ਐਸ.ਡੀ. ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਵਿਦੇਸ਼ੀ ਦੌਰੇ ਤੋਂ ਬਾਅਦ 16 ਅਕਤੂਬਰ ਨੂੰ ਮਾਨਯੋਗ ਡਿਪਟੀ ਸਪੀਕਰ ਸ. ਜੈ ਕ੍ਰਿਸ਼ਨ ਸਿੰਘ ਰੌੜੀ ਆਪਣੇ ਸਥਾਨਿਕ ਦਫ਼ਤਰ ਗੜ੍ਹਸ਼ੰਕਰ ਵਿਖੇ ਸੰਗਤ ਦਰਸ਼ਨ ਕਰਨਗੇ|
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



