HOME ਵਧੀਆਂ ਹੋਈਆਂ ਸ਼ਰਾਬ ਦੀਆਂ ਕੀਮਤਾਂ ਘੱਟ ਕਰਨ ਲਈ ਦਿੱਤੀ ਲਿਖਤੀ ਸ਼ਿਕਾਇਤ

ਵਧੀਆਂ ਹੋਈਆਂ ਸ਼ਰਾਬ ਦੀਆਂ ਕੀਮਤਾਂ ਘੱਟ ਕਰਨ ਲਈ ਦਿੱਤੀ ਲਿਖਤੀ ਸ਼ਿਕਾਇਤ

1
ਵਿਨੋਦ ਭਾਰਦਵਾਜ

ਫਿਲੌਰ/ਅੱਪਰਾ  (ਸਮਾਜ ਵੀਕਲੀ)  (ਦੀਪਾ)-ਕਰੀਬੀ ਪਿੰਡ ਮੋਂਰੋਂ ਦੇ ਵਸਨੀਕ ਇੱਕ ਵਿਅਕਤੀ ਨੇ ਪੰਜਾਬ ਅੰਦਰ ਵਧੀਆਂ ਹੋਈਆਂ ਸ਼ਰਾਬ ਦੀਆਂ ਕੀਮਤਾਂ ਨੂੰ  ਘੱਟ ਕਰਨ ਲਈ ਮਾਣਯੋਗ ਚੀਫ਼ ਸੈਕਟਰੀ ਆਫ ਪੰਜਾਬ ਨੂੰ  ਲਿਖਤੀ ਸ਼ਿਕਾਇਤ ਦਿੱਤੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਨੋਦ ਭਾਰਦਵਾਜ ਪੁੱਤਰ ਧਰਮਵੀਰ ਭਾਰਦਵਾਜ ਵਾਸੀ ਪਿੰਡ ਮੋਂਰੋਂ ਥਾਣਾ ਫਿਲੌਰ ਨੇ ਲਿਖਤੀ ਸ਼ਿਕਾਇਤ ਭੇਜਦਿਆਂ ਕਿਹਾ ਕਿ ਜਦੋਂ ਦੀ ਆਪ ਸਰਕਾਰ ਪੰਜਾਬ ‘ਚ ਬਣੀ ਹੈ, ਉਦੋਂ ਤੋਂ ਹੀ ਪੰਜਾਬ ‘ਚ ਸ਼ਰਾਬ ਦੀਆਂ ਕੀਮਤਾਂ ਦੇ ਭਾਅ ਅਸਮਾਨੀ ਚੜ ਗਏ ਹਨ | ਉਨਾਂ ਅੱਗੇ ਕਿਹਾ ਕਿ ਪੰਜਾਬ ਤੇ ਭਾਰਤ ਦੀ ਅਰਥ ਵਿਵਸਥਾ ਸ਼ਰਾਬ ਦੀ ਵਿਕਰੀ ‘ਤੇ ਵੀ ਨਿਰਭਰ ਕਰਦੀ ਹੈ | ਜੇਕਰ ਲੋਕ ਸ਼ਰਾਬ ਨਹੀਂ ਪੀਣਗੇ ਤਾਂ ਵਿਕਰੀ ਵੀ ਘੱਟ ਜਾਵੇਗੀ | ਉਨਾਂ ਕਿਹਾ ਕਿ ਉਹ ਪਹਿਲਾਂ ਵੀ ਅਬਾਕਾਰੀ ਵਿਬਾਗ ਤੇ ਹੋਰ ਅਫਸਰਾਂ ਨੂੰ  ਲਿਖਤੀ ਸ਼ਿਕਾਇਤਾਂ ਭੇਜ ਚੁੱਕੇ ਹਨ, ਪਰੰਤੂ ਕੋਈ ਹਲ ਨਹੀਂ ਹੋਇਆ | ਉਨਾਂ ਨੇ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਸ਼ਰਾਬ ਦੀਆਂ ਕੀਮਤਾਂ ਘਟਾਈਆਂ ਜਾਣ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਡਿਪਟੀ ਸਪੀਕਰ ਰੌੜੀ ਆਪਣੇ ਸਥਾਨਕ ਦਫ਼ਤਰ ‘ਚ ਕਰਨਗੇ ਸੰਗਤ ਦਰਸ਼ਨ
Next articleਨੌਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹੀਦੀ ਚੇਤਨਾ ਮਾਰਚ ਦਾ ਛੋਕਰਾਂ ਵਿਖੇ ਫੁੱਲਾਂ ਦੀ ਵਰਖਾ ਨਾਲ ਸਵਾਗਤ