ਬਰੈਂਪਟਨ ਕੈਨੇਡਾ (ਸਮਾਜ ਵੀਕਲੀ) (ਸੁਰਜੀਤ ਸਿੰਘ ਫਲੋਰਾ) ਸ੍ਰੀ ਗੁਰੂ ਅਰਜਨ ਦੇਵ ਜੀ ਦਾ ਮਹਾਨ ਸ਼ਹੀਦੀ ਗੁਰਪੁਰਬ ਗੁਰਦੁਆਰਾ ਨਾਨਕਸਰ ਟਿੰਬਰਲੇਨ ਬਰੈਂਪਟਨ ਵਿਖੇ ਸਮੂਹ ਸਾਧ ਸੰਗਤ ਵੱਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰੱਖੇ ਗਏ ਸ੍ਰੀ ਅਖੰਡ ਪਾਠਾ ਦੇ ਭੋਗ ਪਾਏ ਗਏ ਫਿਰ ਆਰਤੀ ਭਾਈ ਸ੍ਰ ਤਰਲੋਕ ਸਿੰਂਘ ਹੋਰਾਂ ਵਲੋਂ ਕੀਤੀ ਗਈ। ਉਹਨਾਂ ਤੋਂ ਬਾਅਦ ਭਾਈ ਸੇਵਾ ਸਿੰਘ ਜੀ ਕਥਾਕਾਰ ਵਲੋਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਤੇ ਉਹਨਾਂ ਦੇ ਬਲੀਦਾਨ ਵਾਰੇ ਕਥਾਂ ਕੀਤੀ। ਭਾਈ ਤਰਲੋਕ ਸਿੰਘ ਜੀ ਵਲੋਂ ਕੀਰਤਨ ਤੇਰੀ ਧੰਨ ਕਰਬਾਨੀ ਦਾਤਿਆਂ ਮਿੱਠਾ ਕਰ ਭਾਣਾ ਮੰਨਿਆਂ ਦੀ ਧਾਰਨਾ ਰਾਹੀਂ ਗੁਰੂ ਜਸ ਸਰਵਣ ਕਰਵਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਗੁਰੂ ਜੀ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ ਕੀਤਾ। ਭਾਈ ਸੇਵਾ ਸਿੰਘ ਜੀ ਵਲੋਂ ਗੁਰੂ ਸਾਹਿਬ ਬਾਰੇ ਕਥਾ ਕਰਦੇ ਹੋਏ ਵਚਨ ਕੀਤੇ ਕਿ ਮਹਾਰਾਜ ਜੀ ਨੇ ਜੋ ਸਮੁੱਚੀ ਮਨੁੱਖਤਾ ਦੇ ਅੰਦਰ ਅੱਜ ਤੋਂ ਚਾਰ ਸੌ ਅਠਾਰਾਂ ਸਾਲ ਪਹਿਲੇ ਆਪਣੇ ਜੀਵਨ ਤੇ ਮਹਾਨ ਤਸੀਹੇ ਸਹਿੰਦਿਆਂ ਹੋਇਆਂ ਪੂਰਨੇ ਪਾਏ ਜੋ ਮਨੁੱਖਤਾ ਨੂੰ ਉਪਦੇਸ਼ ਦਿੱਤਾ, ਉਸ ਦੇ ਧਾਰਨੀ ਬਣੀਏ ਤਾਂ ਜੋ ਕਿ ਅਸੀਂ ਇੱਕ ਮਜ਼ਬੂਤ ਮਨੁੱਖ ਬਣ ਕੇ, ਗੁਲਾਮੀ ਦੇ ਬੰਧਨਾਂ ਤੋਂ ਬਾਹਰ ਨਿਕਲ ਕੇ, ਸੱਚ ਦੀ ਆਵਾਜ਼ ਦੇਣ ਵਾਲੇ, ਸੱਚ ਦੀ ਆਵਾਜ਼ ਸੁਣਨ ਵਾਲੇ, ਸੱਚ ਦੀ ਆਵਾਜ਼ ਧਾਰਨ ਕਰਨ ਵਾਲੇ ਬਣ ਸਕੀਏ। ਉਹਨਾਂ ਅੱਗੇ ਬਚਨ ਕਰਦੇ ਹੋਏ ਕਿਹਾ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਕੁਰਬਾਨੀ ਬੜੀ ਧੰਨ ਹੈ। ਜੈਸੀ ਆਪ ਨੇ ਇਸ ਮਨੁੱਖ ਇਤਿਹਾਸ ਅੰਦਰ, ਮਨੁੱਖ ਦੁਨੀਆਂ ਦੇ ਅੰਦਰ, ਇਸ ਮਾਤ ਲੋਕ ਦੇ ਅੰਦਰ ਜਿਸ ਪ੍ਰਕਾਰ ਦੀ ਕੁਰਬਾਨੀ ਆਪ ਨੇ ਦਿੱਤੀ ਹੈ। ਉਸ ਦਾ ਮੁਕਾਬਲਾ ਕੋਈ ਨਹੀਂ ਹੈ। ਫਿਰ ਉਸ ਕੁਰਬਾਨੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ। ਅਸਲ ਲਫਜ਼ ਜਿਹੜਾ ਅਸੀਂ ਜਿਵੇਂ ਵਰਤਦੇ ਹਾਂ ਅਸੀਂ ਇੱਕ ਮਜ਼ਬੂਰੀ ਨੂੰ ਵਰਤਦੇ ਹਾਂ ਕਿ ਚਲੋ ਜੀ ਰੱਬ ਦਾ ਭਾਣਾ ਹੀ ਹੋਣਾ ਸੀ, ਇਸ ਤਰ੍ਹਾਂ ਹੋ ਗਿਆ।ਇੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਭਾਣਾ ਮੰਨਣ ਦਾ ਭਾਵ ਗੁਰੂ ਅਕਾਲ ਪੁਰਖ, ਪ੍ਰਭੂ ਪਰਮਾਤਮਾ ਦੀ ਜੋ ਵੀ ਕਿਰਤ ਵਰਤ ਰਹੀ ਹੈ, ਉਸ ਤੇ ਕੋਈ ਇਤਰਾਜ਼ ਦਾ ਭਾਵ ਨਹੀਂ।ਉਹਨਾਂ ਦੀ ਇੱਕ ਵਾਰ ਵੀ ਜ਼ੁਬਾਨ ਤੋਂ ਕਿਤੇ ਇਹ ਲਫਜ਼ ਕਿਤੇ ਨਿਕਲਿਆ ਹੋਵੇ ਤੇ ਕੋਈ ਆ ਕੇ ਦੱਸੇ ਕਿ ਅਸੀਂ ਸੁਣਿਆ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਅਕਾਲ ਪੁਰਖ ਦੀ ਰਜ਼ਾ ਦੇ ਪ੍ਰਤੀ ਗਿਲਾ ਕੀਤਾ ਹੋਵੇ। ਸ਼ਾਂਤੀ ਦੇ ਪੁੰਜ ਦਾਤਿਆ ਤੇਰੀ ਰਸਨਾ ਤੋਂ ਅੱਜ ਵੀ ਉਹੀ ਬਚਨ ਨਿਕਲ ਰਿਹਾ ਹੈ ਕਿ ਤੇਰਾ ਕੀਆ ਮੀਠਾ ਲਾਗੇ। ਪਰ ਗੁਰੂ ਦੇ ਜੀਵਨ ਚੋਂ ਇਹ ਸਿੱਖੋ ਕਿ ਗੁਰੂ ਸਾਹਿਬ ਜੀ ਨੇ 1563 ਵਿੱਚ ਜਨਮ ਲੈ 1606 ਤੱਕ ਆਪਣੇ ਮਨੁੱਖੀ ਸਰੀਰ ਅੰਦਰ ਇੱਕ ਵੀ ਦਿਨ ਐਸਾ ਨਹੀਂ ਹੈ ਜਿਹੜੇ ਦਿਨ ਤੇ ਉਹਨਾਂ ਨੇ ਮੁਸ਼ਕਿਲ ਦਾ ਸਾਹਮਣਾ ਨਾ ਕੀਤਾ ਹੋਏਗਾ ਤੇ ਐਸਾ ਵੀ ਨਹੀਂ ਹੈ ਪਰਾਇਆਂ ਤੋਂ ਆਪਣਿਆਂ ਤੋਂ। ਪਰੰਤੂ ਮਹਾਰਾਜ ਨੇ ਜੋ ਕੁਝ ਸਾਨੂੰ ਬਖਸ਼ ਦਿੱਤਾ ਤੇ ਜੋ ਕੁਝ ਸਾਨੂੰ ਸਿਖਾ ਦਿੱਤਾ, ਅਗਰ ਅਸੀਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ, ਗੁਰਪੁਰਬ ਮਨਾਉਂਦੇ ਹਾਂ ਤੇ ਜ਼ਿੰਦਗੀ ਵਿੱਚ ਡੋਲਿਆ ਨਾ ਜੇ ਔਖਿਆਈ ਆਉਂਦੀ ਹੈ ਤੇ ਬਾਣੀ ਦਾ ਓਟ ਆਸਰਾ ਲਉ।ਅਖਿਰ ਤੇ ਭਾਈ ਸਵਰਨਜੀਤ ਸਿੰਘ ਜੀ ਵਲੋਂ ਹੁਕਮਨਾਮਾ ਲਿਆਂ ਗਿਆ ਤੇ ਸਭ ਦਾ ਗੁਰੂ ਸਾਹਿਬ ਦੇ ਸ਼ਹੀਦੀ ਦਿਵਸ ਤੇ ਗੁਰੂਘਰ ਆਉਣ ਤੇ ਸਭ ਦਾ ਧੰਨਵਾਦ ਕੀਤਾ।
ਸੰਗਤਾਂ ਦੇ ਸਹਿਯੋਗ ਨਾਲ ਗੁਰੂਘਰ ਦੇ ਬਾਹਰ ਠੰਡੇ ਮਿੱਠੇ ਜਲ ਦੀ ਛਬੀਲ ਗੁਰੂ ਘਰ ਵੱਲੋਂ ਲਗਾਈ ਗਈ। ਗੁਰੂ ਦਾ ਮਹਾਨ ਲੰਗਰ ਅਤੁੱਟ ਵਰਤਾਇਆ ਗਿਆ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly




