ਹੁਸ਼ਿਆਰਪੁਰ (ਸਮਾਜ ਵੀਕਲੀ) (ਤਰਸੇਮ ਦੀਵਾਨਾ ) – ਨਜ਼ਦੀਕੀ ਪਿੰਡ ਸਾਂਧਰਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੱਧਣ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਸਮੂਹ ਸੰਗਤ ਅਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ 22 ਅਕਤੂਬਰ ਨੂੰ ਦਰਬਾਰ ਬਾਬਾ ਡੇਹਲੋ ਸ਼ਾਹ ਬੱਧਣ ਜੀ ਦੇ ਦਰਬਾਰ ਤੇ ਪਿੰਡ ਸਾਂਧਰਾ ਵਿਖੇ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ । ਇਸ ਸਬੰਧੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 22 ਅਕਤੂਬਰ ਸਵੇਰੇ ਸਵੇਰੇ ਅੱਠ ਵਜੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਜੀ ਦੇ ਜਾਪ ਅਰੰਭ ਹੋਣਗੇ ਅਤੇ 10 ਵਜੇ ਭੋਗ ਪਾਏ ਜਾਣਗੇ। ਉਸ ਤੋਂ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ ਜਿਸ ਵਿਚ ਭਾਈ ਨਰਿੰਦਰ ਸਿੰਘ ਹੈਰੀ ਜਲੰਧਰ ਵਾਲੇ, ਭਾਈ ਪ੍ਰੀਤ ਰਵਿਦਾਸੀਆ ਸ੍ਰੀ ਗੁਰੂ ਰਵਿਦਾਸ ਭਜਨ ਮੰਡਲੀ ਹਰਿਆਣਾ, ਭਾਈ ਸਤਨਾਮ ਸਿੰਘ ਜੀ ਹੁਸੈਨਪੁਰ ਵਾਲੇ ਨਿਰੋਲ ਬਾਣੀ ਦਾ ਕੀਰਤਨ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ । ਉਹਨਾਂ ਦੱਸਿਆ ਕਿ ਮੇਲੇ ਦੋਰਾਨ ਸੰਤ ਸਰਵਣ ਦਾਸ ਚੈਰੀਟੇਬਲ ਹਸਪਤਾਲ ਕਠਾਰ ਦੇ ਮਾਹਿਰ ਡਾਕਟਰ ਉਪਿੰਦਰ ਕੁਮਾਰ ਬੱਧਣ, ਡਾਕਟਰ ਵਿਜੇ ਕੁਮਾਰ ਫ੍ਰੀ ਮੈਡੀਕਲ ਕੈਂਪ ਅਤੇ ਡੈਟਲ ਚੈੱਕਅਪ ਕਰਨਗੇ ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ ! ਅਤੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਇਸ ਮੌਕੇ ਸਤਿਗੁਰੂ ਰਵਿਦਾਸ ਮਹਾਰਾਜ ਦੀ ਦਾ ਲੰਗਰ ਬੇਪਰਵਾਹ ਚੱਲੇਗਾ ! ਇਸ ਮੌਕੇ ਬੱਧਣ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਅਹੁਦੇਦਾਰ ਹਾਜਰ ਸਨ ਮੇਲੇ ਸਬੰਧੀ ਜਾਣਕਾਰੀ ਰਮੇਸ਼ ਕੁਮਾਰ ਬੱਧਣ ਨੇ ਦਿੱਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


