HOME *”ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ” ਧਾਰਮਿਕ ਪੁਸਤਕ ਫਾਊਂਡੇਸ਼ਨ ਦੇ...

*”ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ” ਧਾਰਮਿਕ ਪੁਸਤਕ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਵਾਈਸ ਪ੍ਰਧਾਨ ਮਨਜੀਤ ਸਿੰਘ ਝੱਮਟ ਨੂੰ ਉਹਨਾਂ ਦੇ ਗ੍ਰਹਿ ਬਰੈਮਟਨ (ਕੈਨੇਡਾ) ਵਿਖੇ ਬਾਵਾ ਨੇ ਭੇਂਟ ਕੀਤੀ*

5
ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.)– “ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ” ਪੁਸਤਕ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਸਰਪ੍ਰਸਤ ਮਲਕੀਤ ਸਿੰਘ ਦਾਖਾ ਨੇ ਉੱਘੇ ਸਮਾਜਸੇਵੀ ਅਤੇ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਵਾਈਸ ਪ੍ਰਧਾਨ ਮਨਜੀਤ ਸਿੰਘ ਝੱਮਟ ਨੂੰ ਉਹਨਾਂ ਦੇ ਗ੍ਰਹਿ ਬਰੈਮਟਨ (ਕੈਨੇਡਾ) ਵਿਖੇ ਭੇਂਟ ਕੀਤੀ। ਇਸ ਸਮੇਂ ਫਾਊਂਡੇਸ਼ਨ ਦੇ ਜਨਰਲ ਸਕੱਤਰ ਅਜਮੇਰ ਸਿੰਘ ਕਲਸੀ, ਗੁਰਮੇਲ ਸਿੰਘ ਫ਼ਰੀਦਕੋਟ ਵੀ ਵਿਸ਼ੇਸ਼ ਤੌਰ ‘ਤੇ ਮਨਜੀਤ ਸਿੰਘ ਝੱਮਟ ਦੇ ਗ੍ਰਹਿ ਬਰੈਮਟਨ ਪਹੁੰਚੇ। ਇਸ ਸਮੇਂ ਸ੍ਰ: ਦਾਖਾ ਤੇ ਬਾਵਾ ਨੇ ਕਿਹਾ ਕਿ ਉਪਰੋਕਤ ਪੁਸਤਕ ਕੈਨੇਡਾ ਦੀਆਂ ਲਾਇਬ੍ਰੇਰੀਆਂ ਤੱਕ ਪਹੁੰਚਾਵਾਂਗੇ। ਉਹਨਾਂ ਕਿਹਾ ਕਿ ਇਹ ਪੁਸਤਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀਕਾਰਾਂ ਬਾਰੇ ਭਰਪੂਰ ਜਾਣਕਾਰੀ ਪ੍ਰਦਾਨ ਕਰਦੀ ਹੈ। ਖਾਸ ਮਹੱਤਤਾ ਇਹ ਵੀ ਹੈ ਕਿ ਇਹ ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਵਿੱਚ ਹੈ। ਇਸ ਸਮੇਂ ਸ੍ਰ: ਝੱਮਟ ਨੇ ਉਹਨਾਂ ਦੇ ਗ੍ਰਹਿ ਵਿਖੇ ਆਉਣ ਲਈ ਸਭ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਅਸੀਂ ਇਸ ਪੁਸਤਕ ਨੂੰ ਹਰ ਲਾਇਬ੍ਰੇਰੀ ਤੱਕ ਪਹੁੰਚਾਵਾਂਗੇ। ਇਸ ਸਮੇਂ ਹਰਜਿੰਦਰ ਸਿੰਘ ਹਾਂਸ ਸ਼ੇਖੂਪੁਰਾ, ਰੁਪਿੰਦਰ ਕੌਰ, ਅਮਨਦੀਪ ਕੌਰ, ਹਰਮਨ ਸਿੰਘ ਗਰੇਵਾਲ ਝੱਮਟ, ਅਮਨਪ੍ਰੀਤ ਧਾਲੀਵਾਲ, ਕੁਲਵਿੰਦਰ ਸਿੰਘ ਸ਼ੇਖੂਪੁਰਾ, ਹਰਪਾਲ ਸਿੰਘ ਧਾਲੀਵਾਲ, ਮਨਜੀਤ ਸਿੰਘ ਮਠਾੜੂ, ਅਸ਼ੋਕ ਬਾਵਾ, ਜਤਿੰਦਰ ਕੌਰ ਬਾਵਾ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਗਰਮ ਰੁੱਤ ਮੂੰਗੀ, ਮਾਂਹ, ਮੋਠਾ ਦੀ ਬੀਜਾਈ ਦਾ ਢੁਕਵਾਂ ਸਮਾਂ-ਬਰਾੜ
Next articleਸੀ.ਟੀ. ਯੂਨੀਵਰਸਿਟੀ ਵੱਲੋਂ ਇੰਟਰਨੈਸ਼ਨਲ ਵਿਦਿਆਰਥੀਆਂ ਲਈ ਗ੍ਰੈਜੂਏਸ਼ਨ ਸਮਾਰੋਹ, ਬੈਚ 2025 ਦਾ ਉਤਸ਼ਾਹਪੂਰਕ ਆਯੋਜਨ