HOME ਗਰਮ ਰੁੱਤ ਮੂੰਗੀ, ਮਾਂਹ, ਮੋਠਾ ਦੀ ਬੀਜਾਈ ਦਾ ਢੁਕਵਾਂ ਸਮਾਂ-ਬਰਾੜ

ਗਰਮ ਰੁੱਤ ਮੂੰਗੀ, ਮਾਂਹ, ਮੋਠਾ ਦੀ ਬੀਜਾਈ ਦਾ ਢੁਕਵਾਂ ਸਮਾਂ-ਬਰਾੜ

3
ਹਰਵਿੰਦਰ ਸਿੰਘ ਬਰਾੜ
ਲੁਧਿਆਣਾ  (ਸਮਾਜ ਵੀਕਲੀ)  ( ਕਰਨੈਲ ਸਿੰਘ ਐੱਮ.ਏ.)-ਪੰਜਾਬ ਵਿੱਚ 2023-24 ਵਰ੍ਹੇ ਦੌਰਾਨ ਮੂੰਗੀ ਦੀ ਕਾਸ਼ਤ 3.8 ਹਜ਼ਾਰ ਹੈਕਟੇਅਰ ਰਕਬੇ ਵਿੱਚ ਕੀਤੀ ਗਈ ਇਸ ਦੀ ਕੁੱਲ ਉਪਜ 30 ਹਜ਼ਾਰ ਟਨ ਹੋਈ ਇਸਦਾ ਔਸਤਨ ਝਾੜ 7.80 ਕੁਇੰਟਲ ਪ੍ਰਤੀ ਏਕੜ ਰਿਹਾ । ਇਸ ਫਸਲ ਲਈ ਗਰਮ ਜਲਵਾਯੂ ਦੀ ਲੋੜ ਹੁੰਦੀ ਹੈ। ਮੂੰਗੀ ਦੀ ਬੀਜਾਈ ਲਈ ਚੰਗੇ ਜਲ ਨਿਕਾਸ ਵਾਲੀ ਭਲ ਤੋਂ ਰੇਤਲੀ ਭਾਲ ਵਾਲੀ ਜ਼ਮੀਨ ਚੰਗੀ ਹੁੰਦੀ ਹੈ| ਕਲਰਾਠੀ ਜਾਂ ਸੇਮ ਵਾਲੀ ਜ਼ਮੀਨ  ਮੂੰਗੀ ਲਈ ਢੁੱਕਵੀਂ ਨਹੀਂ ਹੁੰਦੀ ਹੈ। ਇਹ ਪ੍ਰਗਟਾਵਾ ਫਿਰੋਜ਼ਪੁਰ ਰੋਡ ਸਥਿਤ ਬਰਾੜ ਐਗਰੀਕਲਚਰ ਫਾਰਮ ਦੇ ਐਮ.ਡੀ. ਹਰਵਿੰਦਰ ਸਿੰਘ ਬਰਾੜ ਨੇ ਕੀਤਾ। ਉਨ੍ਹਾਂ ਦੱਸਿਆ ਕਿ  ਐਮ.ਐਲ. 2056 ਮੂੰਗੀ ਦੀ ਫਸਲ ਵਧੇਰੇ ਲਾਹੇਵੰਦ ਹੈ, ਇਸ ਕਿਸਮ ਦੇ ਬੂਟੇ ਸਿੱਧੇ ਤੇ ਦਰਮਿਆਨੀ ਉੱਚਾਈ 78 ਸੈਂ. ਮੀ ਦੇ ਹੁੰਦੇ ਹਨ। ਇਸ ਕਿਸਮ ਦਾ ਝਾੜ 5 ਕੁਇੰਟਲ  ਤੋਂ ਲੈਂ ਕੇ 8 ਕੁਇੰਟਲ ਪ੍ਰਤੀ ਏਕੜ ਤੱਕ ਨਿਕਲ ਸਕਦਾ ਹੈ।  ਇਸਦਾ ਬੀਜ 8 ਕਿਲੋ ਪ੍ਰਤੀ ਏਕੜ ਵਿੱਚ ਪਾਉਣਾ ਚਾਹੀਦਾ ਹੈ।  ਮੂੰਗੀ ਦੀ ਕਾਸ਼ਤ ਕਰਨ ਤੋਂ ਪਹਿਲਾਂ ਖੇਤ ਨੂੰ  ਪੱਧਰਾ ਤੇ ਘਾਹ ਫੂਸ ਤੋਂ ਰਹਿਤ ਹੋਣਾ ਜ਼ਰੂਰੀ  ਹੈ। ਉਹਨਾਂ ਦੱਸਿਆ ਕਿ ਇਸ ਮੌਸਮ ਵਿੱਚ ਮਾਂਹ ਦੀ ਫਸਲ ਵੀ ਲਗਭਗ ਹਰ ਤਰ੍ਹਾਂ ਦੀ ਜ਼ਮੀਨ ਵਿੱਚ ਹੋ ਸਕਦੀ ਹੈ।  ਉਂਨ੍ਹਾਂ ਦੱਸਿਆ ਮਾਂਹ ਟੀ- 9 ਕਿਸਮ  ਦਾ ਬੀਜ ਵਧੇਰੇ ਲਾਹੇਵੰਦ ਹੈ।  ਉਹਨਾਂ ਦੱਸਿਆ ਕਿ ਮੋਠਾਂ ਦੀ ਫਸਲ ਦੀ ਬੀਜਾਈ ਵੀ ਮੂੰਗੀ ਦੀ ਤਰ੍ਹਾਂ ਹੀ ਕੀਤੀ ਜਾ ਸਕਦੀ ਹੈ ਅਤੇ ਇਸ ਦਾ ਬੀਜ ਇੱਕ ਏਕੜ ਵਿੱਚ ਅੱਠ ਕਿੱਲੋ ਪਾਉਣਾ ਚਾਹੀਦਾ ਹੈ  ਇਹਨਾਂ ਕਿਸਮਾਂ ਦੀ ਬੀਜਾਈ ਦਾ ਢੁਕਵਾਂ ਸਮਾਂ ਚੱਲ ਰਿਹਾ ਹੈ। ਇਹਨਾਂ ਫਸਲਾਂ ਦੀ ਕਾਸ਼ਤ ਕਰਨ ਨਾਲ ਜਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ । ਇਹਨਾਂ ਕਿਸਮਾਂ ਦੀ ਬੀਜਾਈ 15 ਅਗਸਤ ਤੱਕ ਕੀਤੀ ਜਾ ਸਕਦੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕਾਮਯਾਬ ਜੀਵਨ ਲਈ ਵਿਗਿਆਨਕ ਸਾਹਿਤ ਵਿਸ਼ੇ ਬਾਰੇ ਵਿਚਾਰ ਚਰਚਾ 03 ਅਗਸਤ ਨੂੰ
Next article*”ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ” ਧਾਰਮਿਕ ਪੁਸਤਕ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਵਾਈਸ ਪ੍ਰਧਾਨ ਮਨਜੀਤ ਸਿੰਘ ਝੱਮਟ ਨੂੰ ਉਹਨਾਂ ਦੇ ਗ੍ਰਹਿ ਬਰੈਮਟਨ (ਕੈਨੇਡਾ) ਵਿਖੇ ਬਾਵਾ ਨੇ ਭੇਂਟ ਕੀਤੀ*