HOME ਸੱਚ ਦੀ ਕੀਮਤ – ਅਕਸਰ ਇੱਕਲਾ ਹੋ ਜਾਣਾ ਪੈਂਦਾ ਹੈ

ਸੱਚ ਦੀ ਕੀਮਤ – ਅਕਸਰ ਇੱਕਲਾ ਹੋ ਜਾਣਾ ਪੈਂਦਾ ਹੈ

3
ਮੰਜੂ ਰਾਇਕਾ
    (ਸਮਾਜ ਵੀਕਲੀ)  ਕਈ ਵਾਰੀ ਜਿੰਦਗੀ ਵਿੱਚ ਸੱਚ ਬੋਲਣਾ ਕੋਈ ਗੁਨਾਹ ਬਣ ਜਾਂਦਾ ਹੈ। ਜਿਸ ਨੇ ਸੱਚ ਦੀ ਪੇਸ਼ਬਾਨੀ ਕੀਤੀ, ਉਸਨੇ ਆਪਣਾ ਆਪ ਵੀ ਗੁਆ ਦਿੱਤਾ। ਸੱਚੀ ਗੱਲ ਇਹ ਹੈ ਕਿ ਸੱਚ ਦੇ ਰਾਹਾਂ ਉੱਤੇ ਚੱਲਣ ਵਾਲਾ ਬੰਦਾ ਅਕਸਰ ਇਕੱਲਾ ਹੋ ਜਾਂਦਾ ਹੈ। ਸਮਾਜ ਨੂੰ ਝੂਠ ਦੀ ਆਦਤ ਹੋ ਚੁੱਕੀ ਹੈ। ਲੋਕ ਉਹੀ ਸੁਨਣਾ ਚਾਹੁੰਦੇ ਹਨ ਜੋ ਉਹਨਾਂ ਦੇ ਮਨ ਨੂੰ ਪਸੰਦ ਆਵੇ, ਨਾ ਕਿ ਜੋ ਉਨ੍ਹਾਂ ਦੇ ਵਿਵੇਕ ਨੂੰ ਝੰਜੋੜੇ। ਸੱਚ ਕੜਵਾ ਹੁੰਦਾ ਹੈ, ਅਸਹਿਣਸ਼ੀਲ ਹੁੰਦਾ ਹੈ, ਤੇ ਜਦੋਂ ਕੋਈ ਅੱਖਾਂ ਵਿਚ ਅੱਖਾਂ ਪਾ ਕੇ ਕਹਿੰਦਾ ਹੈ “ਇਹ ਗਲਤ ਹੋ ਰਿਹਾ ਹੈ” ਤਾਂ ਉਹ ਸਿਰਫ਼ ਗਲਤ ਨਹੀਂ, ਖ਼ਤਰਨਾਕ ਵੀ ਘੋਸ਼ਿਤ ਕਰ ਦਿੱਤਾ ਜਾਂਦਾ ਹੈ। ਜੋ ਲੋਕ ਸੱਚਾਈ ਨਾਲ ਖੜੇ ਰਹਿੰਦੇ ਹਨ, ਉਹਨਾਂ ਲਈ ਰਿਸ਼ਤੇ ਵੀ ਪੱਥਰ ਹੋ ਜਾਂਦੇ ਹਨ। ਨਾ ਉਹਨਾਂ ਨੂੰ ਗੱਲਾਂ ‘ਚ ਰਸ ਮਿਲਦਾ ਹੈ, ਨਾ ਤਾਲੀਆਂ। ਉਲਟ, ਉਹਨਾਂ ਨੂੰ ਮਿਲਦੀ ਹੈ। ਚੁੱਪ, ਇਕਲਾਪਨ, ਅਤੇ ਵਿਰੋਧ।ਪਰ ਕੀ ਇਸਦਾ ਇਹ ਅਰਥ ਹੈ ਕਿ ਸੱਚ ਬੋਲਣਾ ਛੱਡ ਦਿੱਤਾ ਜਾਵੇ? ਕਦੇ ਨਹੀਂ।ਇਕੱਲੇ ਹੋਣਾ, ਪਰ ਖੁਦ ਨਾਲ ਹੋਣਾ।ਸਭ ਤੋਂ ਵੱਡੀ ਤਾਕਤ ਇਹ ਹੈ ਕਿ ਜਦੋਂ ਤੁਸੀਂ ਸੱਚ ਦੇ ਨਾਲ ਹੋ, ਤੁਸੀਂ ਆਪਣੇ ਆਪ ਦੇ ਨਾਲ ਹੋ।
ਚਾਹੇ ਦੁਨੀਆਂ ਛੱਡ ਦੇਵੇ, ਪਰ ਜੇ ਤੁਸੀਂ ਰਾਤ ਨੂੰ ਆਇਨੇ ਵਿਚ ਖੁਦ ਨਾਲ ਅੱਖ ਮਿਲਾ ਸਕੋ, ਤਾਂ ਤੁਹਾਡਾ ਅਸਲ ਜੀਤੂ ਹੋਣਾ ਸਾਬਤ ਹੁੰਦਾ ਹੈ। ਸੱਚਾ ਹੋਣਾ ਸੌਖਾ ਨਹੀਂ, ਪਰ ਜਿੰਦਗੀ ਦੀ ਸਭ ਤੋਂ ਵੱਡੀ ਆਜ਼ਾਦੀ ਵੀ ਇਹੀ ਹੈ।ਹੋ ਸਕਦਾ ਹੈ ਤੁਸੀਂ ਰਸਤੇ ‘ਤੇ ਇਕੱਲੇ ਹੋਵੋ, ਪਰ ਤੁਹਾਡਾ ਮਨ, ਤੁਹਾਡੀ ਆਤਮਾ ਤੁਹਾਡੇ ਨਾਲ ਹੋਵੇਗੀ। ਇਹੀ ਸਭ ਤੋਂ ਵੱਡੀ ਸਾਥੀ ਹੈ।
ਮੰਜੂ ਰਾਇਕਾ  ਭਿੰਡਰਾਂ(ਸੰਗਰੂਰ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article“ਸਾਡੀ ਆਵਾਜ਼ ਅਧੂਰੀ ਨਾ ਰਹੇ”
Next article“ਸਭ ਤੋਂ ਖ਼ਤਰਨਾਕ”