(ਸਮਾਜ ਵੀਕਲੀ)
ਸਭ ਤੋਂ ਖ਼ਤਰਨਾਕ ਹੁੰਦਾ ਏ, ਜਦ ਚੁੱਪ ਹੋ ਜਾਏ ਸੰਘਰਸ਼,
ਜਦ ਦਿਲ ਅੰਦਰ ਬਹਿ ਜਾਏ, ਇਕ ਅਣਸੁਣਿਆ ਵਿਸ਼ਵਾਸ।
ਜਦ ਹੱਕ ਦੀ ਗੂੰਜ ਮਿਟੇ, ਤੇ ਡਰ ਹੀ ਬਣ ਅਸਲ ਅਹਿਸਾਸ,
ਜਦ ਖੁਦ ਨੂੰ ਹੀ ਭੁਲ ਜਾਈਏ, ਤੇ ਛੱਡੀਏ ਆਪਣੀ ਆਸ।
ਸਭ ਤੋਂ ਖ਼ਤਰਨਾਕ ਲਗਦਾ ਏ, ਸੁਪਨਿਆਂ ਦਾ ਮਰ ਜਾਣਾ,
ਜਿਉਂਦੇ ਜੀ ਆਸ ਖੋ ਦੇਣੀ, ਤੇ ਹਰ ਰਾਹ ਨੂੰ ਵਿਗਾੜ ਜਾਣਾ।
ਸਭ ਤੋਂ ਵੱਡੀ ਹਾਰ ਏ ਉਹ, ਜਦ ਮਨ ਝੂਠ ਨੂੰ ਮੰਨ ਲਵੇ,
ਤੇ ਅੰਦਰ ਦੀ ਆਗ ਬੁਝ ਜਾਵੇ, ਜਦ ਅੰਨ੍ਹਾ ਸੰਸਾਰ ਤੱਕ ਲਵੇ।
ਸਭ ਤੋਂ ਖ਼ਤਰਨਾਕ ਹਾਲਤ ਏ, ਜਦ ਕਲਮ ਵੀ ਡਰ ਜਾਂਦੀ ਏ,
ਅੱਖਰ ਵੀ ਸਾਥ ਛੱਡ ਦਿੰਦੇ, ਜਦ ਆਵਾਜ਼ ਬੀਮਾਰ ਬਣ ਜਾਂਦੀ ਏ।
ਜਦ ਸੰਘਰਸ਼ ਦਾ ਨਾਂ ਲੈਣ ਤੋਂ, ਹੋ ਜਾਏ ਮਨ ਝਿਜ਼ਕਦਾ,
ਤੇ ਜੋ ਲਿਖਦਾ ਸੀ ਬਦਲਾਵ ਲਈ, ਹੁਣ ਸਿਰਫ਼ ਕਵੀਤਾ ਲਿਖਦਾ।
ਸਭ ਤੋਂ ਖ਼ਤਰਨਾਕ ਨਹੀਂ ਦੁਸ਼ਮਣ, ਨਾ ਹੀ ਤਾਣਾ ਸ਼ਾਹੀ ਏ,
ਸਭ ਤੋਂ ਖ਼ਤਰਨਾਕ ਚੁੱਪੀ ਏ, ਜਿਹੜੀ ਬਣੇ ਗੁਲਾਮੀ ਦੀ ਸ਼ਾਹੀ ਏ।
ਸਭ ਤੋਂ ਖ਼ਤਰਨਾਕ ਹੁੰਦਾ ਏ, ਜਦ ਸਾਡੇ ਅੰਦਰ ਹੀ ਜੰਗ ਨਾ ਰਹੇ,
ਸਭ ਤੋਂ ਖ਼ਤਰਨਾਕ ਹੋ ਜਾਏ, ਜਦ ਮੌਤ ਤੋਂ ਪਹਿਲਾਂ ਉਮੰਗ ਨਾ ਰਹੇ।
ਮੰਜੂ ਰਾਇਕਾ
ਰਣਬੀਰ ਕਾਲਜ਼ ਸੰਗਰੂਰ।



